ਜੰਡਿਆਲਾ ਗੁਰੂ, 11 ਅਪ੍ਰੈਲ (ਕੰਵਲਜੀਤ ਸਿੰਘ) : ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਸਰਾਂ ਰੋਡ ਜੰਡਿਆਲਾ ਗੁਰੂ ਵਿਖੇ 10 ਅਪ੍ਰੈਲ ਦਿਨ ਬੁੱਧਵਾਰ ਨੂੰ ਦੁਪਹਿਰ 11 ਵਜੇ ਤੋਂ ਤਿੰਨ ਵਜੇ ਤੱਕ ਚੁਪਿਹਾਰਾ ਜਪ ਤਪ ਸਮਾਗਮ ਕੀਤਾ ਗਿਆ ਇਸ ਸਮਾਗਮ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ ਇਸ ਉਪਰੰਤ ਭਾਈ ਸਾਹਿਬ ਭਾਈ ਗੁਰਇਕਬਾਲ ਜੀ ਅਤੇ ਭਾਈ ਨਰਿੰਦਰ ਸਿੰਘ ਜੀ ਵੱਲੋਂ ਧੁਰ ਕੀ ਬਾਣੀ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਇਸ ਉਪਰੰਤ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖ ਸੰਚਾਲਕ ਭਾਈ ਨਰਿੰਦਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਇਸ ਮੌਕੇ ਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਐਮ.ਡੀ ਭਾਈ ਨਰਿੰਦਰ ਸਿੰਘ ਜੀ ‘ਤੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਦੀ ਧਰਮਪਤਨੀ ਮੈਡਮ ਸ੍ਰੀਮਤੀ ਸੁਹਿੰਦਰ ਕੌਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਇੰਗਲਿਸ਼ ਸਪੀਕਿੰਗ ਯੂਨਿਟ ਦੀਆਂ ਬੱਚੀਆਂ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਲਾਈ ਕਢਾਈ ਯੁਨਿਟ ਦੀਆ ਬੱਚਿਆਂ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ
ਕੰਪਿਊਟਰ ਸਿਖਲਾਈ ਯੁਨਿਟ ਦੀਆ ਬੱਚਿਆਂ ਦੇ ਕੋਰਸ ਪੂਰਾ ਹੋਣ ਤੇ ਉਹਨਾਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਟਰੋਫੀਆ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਦੇ ਧਰਮਪਤਨੀ ਮੈਡਮ ਸ਼੍ਰੀਮਤੀ ਸੁਹਿੰਦਰ ਕੌਰ, ਪਰਮਜੀਤ ਕੌਰ, ਮੈਡਮ ਸੁਨੇਨਾ ਰੰਧਾਵਾ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਰਿਟਾਇਰ ਸੁਪਰਡੈਂਟ ਸ੍ਰ ਕੇਵਲ ਸਿੰਘ ਖੇਲਾ ਹਰਜੀਤ ਸਿੰਘ, ਬਲਵਿੰਦਰ ਸਿੰਘ ਇੰਸਪੈਕਟਰ ਨਗਰ ਕੌਂਸਲ ਜੰਡਿਆਲਾ ਗੁਰੂ, ਦਰਸ਼ਨ ਸਿੰਘ,ਸ੍ਰ ਉਪਦੀਪ ਸਿੰਘ, ਤੀਰਥ ਸਿੰਘ ਗੁਰੂ ਨਾਨਕ ਦੇਵ ਯੂਨਿਵਰਸਿਟੀ, ਭਾਈ ਜਸਬੀਰ ਸਿੰਘ ਦਿੱਲੀ, ਭਾਈ ਭੁਪਿੰਦਰ ਸਿੰਘ ਟਰੱਸਟੀ, ਭਾਈ ਨਰਿੰਦਰ ਸਿੰਘ ਟਰੱਸਟੀ, ਭਾਈ ਉਪਦੀਪ ਸਿੰਘ ਟਰੱਸਟੀ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਐਮ.ਡੀ ਭਾਈ ਨਰਿੰਦਰ ਸਿੰਘ ਜੀ ਅਤੇ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਦੇ ਮੈਂਬਰਾਂ ਵੱਲੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਤੇ ਸਵੀਟ ਦੇ ਡੱਬੇ ਦੇ ਕੇ ਰਾਜਨੀਤਕ ਤੇ ਧਾਰਮਿਕ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।