ਜੰਡਿਆਲਾ ਗੁਰੂ 7 ਸਤੰਬਰ (ਕੰਵਲਜੀਤ ਸਿੰਘ ਲਾਡੀ) : ਟੋਕੀਓ 2021 ਵਿੱਚ ਹੋਈਆਂ ਉਲੰਪਿਕ ਹਾਕੀ ਖੇਡ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪਰਦਾਰਸ਼ਨ ਕਰਕੇ ਕਾਂਸੀ ਦਾ ਮੈਡਲ ਦਿਵਾਉਣ ਵਾਲੇ ਹਾਕੀ ਖਿਡਾਰੀ ਦਿਲਪਰੀਤ ਸਿੰਘ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਓੁਨਾ ਦੇ ਨਗਰ ਪਿੰਡ ਬੁਤਲੇ ਦੇ ਸਟੇਡੀਅਮ ਵਿਖੇ ਬਾਬਾ ਪੱਲਾ ਸਪੋਰਟਸ ਕਲੱਬ ਵੱਲੋਂ ਰੱਖਿਆ ਗਿਆ ਤੇ ਦਿਲਪਰੀਤ ਸਿੰਘ ਦੇ ਪਿੰਡ ਜਾ ਕੇ ਇਸ ਮੌਕੇ ਅੱਜ ਭਾਰਤੀ ਜੀਵਨ ਬੀਮਾਂ ਨਿਗਮ ਵੱਲੋਂ 25 ਲੱਖ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੰਪਨੀ ਦੇ ਸੀਨੀਅਰ ਡਵੀਜਨਲ ਮੈਨੇਜਰ ਸ਼ੋਭਾ ਰਾਮ ਮੀਨਾ ਨੇ ਦੱਸਿਆ ਕਿ ਐਲ ਆਈ ਸੀ ਕੰਪਨੀ ਵੱਲੋਂ ਅੰਮ੍ਰਿਤਸਰ ਜਿਲ੍ਹੇ ਦੇ ਉਲੰਪਿਕ ਵਿੱਚ ਭਾਗ ਲੈਣ ਵਾਲੇ ਚਾਰ ਖਿਡਾਰੀਆਂ ਨੂੰ 25-25 ਲੱਖ ਦੇ ਚੈਕ ਦਿੱਤੇ ਗਏ ਹਨ ਅਤੇ ਇਸ ਤੋ ਇਲਾਵਾ ਅਜਨਾਲਾ ਦੀ ਖਿਡਾਰਨ ਗੁਰਜੀਤ ਕੌਰ ਨੂੰ 10 ਲੱਖ ਦਾ ਚੈਕ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਉਹਨਾ ਕਿਹਾ ਕਿ ਐਲ ਆਈ ਸੀ ਵੱਲੋਂ ਹਾਕੀ ਦੀ ਸਾਰੀ ਟੀਮ ਨੂੰ ਪੂਰੇ ਭਾਰਤ ਵਿੱਚ ਹੀ 25-25 ਲੱਖ ਦੇ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਸ ਤੋ ਇਲਾਵਾ ਨੀਰਜ ਚੋਪੜਾ ਨੂੰ ਵੀ ਇੱਕ ਕਰੋੜ ਦਾ ਚੈਕ ਦੇ ਸਨਮਾਨਿਤ ਕੀਤਾ ਗਿਆ ਹੈ।ਉਹਨਾ ਕਿਹਾ ਕਿ ਉਹਨਾ ਅੱਜ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ ਕਿ ਉਹ ਇਨੇ ਵੱਡੇ ਹਾਕੀ ਖਿਡਾਰੀ ਦਿਲਪਰੀਤ ਸਿੰਘ ਨੂੰ ਸਨਮਾਨਿਤ ਕਰਨ ਆਏ ਹਨ।ਉਹਨਾ ਕਿਹਾ ਕਿ ਉਲੰਪਿਕ ਵਿੱਚ ਮੈਡਲ ਜਿੱਤ ਕੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵੱਡੇ ਖਿਡਾਰੀ ਸਿਰਫ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ ਪੈਦਾ ਹਨ ਇਹ ਛੋਟੇ ਛੋਟੇ ਪਿੰਡਾਂ ਵਿੱਚ ਵੀ ਹੋ ਸਕਦੇ ਹਨ।ਇਸ ਮੌਕੇ ਦਿਲਪਰੀਤ ਸਿੰਘ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਉਹਨਾ ਅੱਜ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਐਲ ਆਈ ਸੀ ਉਹਨਾ ਨੂੰ ਸਨਮਾਨਿਤ ਕਰਨ ਆਇਆ ਹੈ।ਇਸ ਮੌਕੇ ਐਲ ਆਈ ਸੀ ਦੇ ਮਾਰਕੀਟਿੰਗ ਮੈਨੇਜਰ ਨਿਧੀ ਗੁਪਤਾ, ਸੇਲਜ ਮੈਨੇਜਰ ਲਵ ਕੁਮਾਰ, ਪ੍ਰੌਡੈਕਟ ਮੈਨੇਜਰ ਰਿਤੇਸ਼ ਕੁੰਦਰਾ, ਰਜਿੰਦਰ ਸਿੰਘ ਰੈਨਾ ਬ੍ਰਾਂਚ ਮੈਨੇਜਰ ਐਲ ਆਈ ਸੀ ਆਫਿਸ ਰਈਆ, ਨਰਿੰਦਰਪਾਲ ਸਿੰਘ ਸੋਹਲ ਡਿਵੈਲਪਮੈਂਟ ਆਫਿਸਰ ਰਈਆ, ਅਸੀਸ਼ ਕੁਮਾਰ, ਅਸ਼ੋਕ ਚੌਧਰੀ, ਅਜੇ ਸ਼ਰਮਾ, ਸਾਬਕਾ ਓੁਲਪਿੰਕ ਵਰਿੰਦਰ ਸਿੰਘ,ਅੰਤਰਰਾਸ਼ਟਰੀ ਖਿਡਾਰੀ ਬਲਬੀਰ ਸਿੰਘ,ਜਗਰਾਜ ਸਿੰਘ,ਕਮਲਪੀਤ ਚਾਹਲ,ਗੁਰਪੀਤ ਕੌਰ ਖਿਡਾਰਨ , ਰਕੇਸ ਕੁਮਾਰ ਗੋਲਡੀ ਜੰਡਿਆਲਾ, ਕੰਵਲਜੀਤ ਸੋਹਲ, ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜਰ ਸਨ।