ਬਾਬਾ ਬਕਾਲਾ ਸਾਹਿਬ, 08 ਫਰਵਰੀ (ਸੁਖਵਿੰਦਰ ਬਾਵਾ) : ਆਮ ਆਦਮੀ ਪਾਰਟੀ ਦੇ ਯੂਥ ਜੋਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਿਕ ਮਿਤੀ 30 ਜਨਵਰੀ ਨੂੰ ਚੰਡੀਗੜ੍ਹ ‘ਚ ਹੋਈਆਂ ਮੇਅਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀਆਂ ਨੇ ਗੱਠਜੋਵ ਕੀਤਾ ਸੀ, ਜਿਸ ਵਿੱਚ 13 ਵੋਟਾਂ “ਆਪ” ਦੀਆਂ ਸਨ ਜਦ ਕਿ 7 ਵੋਟਾਂ ਕਾਂਗਰਸ ਪਾਰਟੀ ਦੀਆਂ ਸਨ । ਦੋਹਾਂ ਦੀਆਂ ਕੁੱਲ 20 ਵੋਟਾਂ ਸਨ, ਜਦਕਿ ਭਾਜਪਾ ਕੋਲ ਕੌਸ਼ਲਰਾਂ ਦੀਆਂ 14 ਵੋਟਾਂ ਹੀ ਸਨ । ਸੰਸਦ ਮੈਂਬਰ ਕਿਰਨ ਖੇਰ ਦੀ ਇੱਕ ਵੋਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਸ਼ਲਰ
ਦੀ ਵੀ ਇੱਕ ਵੋਟ ਸੀ। ਅਹਿਜੀ ਸਥਿਤੀ ਵਿੱਚ ਆਈ.ਐਨ.ਡੀ.ਆਈ.ਏ. ਉਮੀਦਵਾਰ ਕੁਲਦੀਪ ਕੁਮਾਰ ਦੀ ਜਿੱਤ ਹੋਣੀ ਲੱਗਭਗ ਤੈਅ ਸੀ, ਪਰ ਨਤੀਜਿਆਂ ਦੇ ਸਮੇਂ ਭਾਰਤੀ ਜਨਤਾ ਪਾਰਟੀ ਨੂੰ 16 ਵੋਟਾਂ ਮਿਲੀਆਂ ਜਦ ਕਿ ਆਈ.ਐਨ.ਡੀ.ਆਈ.ਏ. ਉਮੀਦਵਾਰ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ ਅਤੇ 8 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ । ਗੱਠਜੋੜ ਨੂੰ ਇਹਨਾਂ 8 ਵੋਟਾਂ ਤੇ ਹੀ ਇੰਤਰਾਜ਼ ਹੈ ਕਿਉਕਿ ਕੇਂਦਰ ਸਰਕਾਰ ਦੇ ਸ਼ਹਿ ਤੇ ਪ੍ਰਜਾਈਡਿੰਗ ਅਫਸਰ ਅਨਿਲ ਮਸੀਹ ਨੇ ਸ਼ਰੇਆਮ ਬੈਲਟ ਪੇਪਰ ਉੱਪਰ ਪੈਨ ਚਲਾ ਕੇ ਵੋਟਾਂ ਕੈਂਸਲ ਕਰ ਦਿਤੀਆਂ. ਇਸ ਨੂੰ ਲੈ ਕਿ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ । ਭਾਜਪਾ ਦੇ ਪ੍ਰਜਾਈਡਿੰਗ ਅਫਸਰ ਅਨਿਲ ਮਸੀਹ ਨੇ ਚੋਣਾਂ ਵਿੱਚ ਧਾਂਦਲੀ ਕਰਕੇ ਭਾਜਪਾ ਦਾ ਮੇਅਰ ਬਾਣਿਆ ਹੈ। ਇਸ ਸੰਬੰਧੀ ਗੱਠਜੋੜ ਵੱਲੋਂ ਪ੍ਰਜਾਈਡਿੰਗ ਅਫਸਰ ਅਨਿਲ ਮਸੀਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ । ਵਿਰੋਧ ਦੇ ਬਾਵਜੂਦ ਵੀ ਨਤੀਜਾ ਐਲਾਨ ਦਿੱਤਾ ਗਿਆ । ਉਹ ਭਾਰਤੀ ਜਨਤਾ ਪਾਰਟੀ ਘੱਟ ਗਿਣਤੀ ਸੈਲ ਦੇ ਜਰਨਲ ਸਕੱਤਰ ਵੀ ਹਨ । ਉਹਨਾ ਦੱਸਿਆ ਕਿ ਤੁਰੰਤ ਹੀ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਜੀ ਨੇ ਮੇਅਰ ਚੋਣਾਂ ਨੂੰ ਲੈ ਕਿ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿਸ ਵਿੱਚ ਉਹ ਵੱਲੋਂ ਪ੍ਰਜਾਈਡਿੰਗ ਅਫਸਰ ਅਨਿਲ ਮਸੀਹ ਦੀ ਵੀਡੀਓ ਵੀ ਦਿਖਾਈ ਸੀ । ਆਖਿਰ ਵਿੱਚ ਕੰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਜਾਈਡਿੰਗ ਅਫਸਰ ਨੇ ਬੈਲਟ ਪੇਪਰ ਨਾਲ ਛੇੜ-ਛਾੜ ਕੀਤੀ ਹੈ। ਜਿਸਤੇ ਚੀਫ ਜਸਟਿਸ਼ ਆਫ਼ ਇੰਡਿਆਂ ਨੇ ਵੀ ਕਿਹਾ ਹੈ ਕਿ ਇਹ ਸ਼ੇਰੇਆਮ ਲੋਕਤੰਤਰ ਦਾ ਘਾਣ ਹੈ. ਜਿਸ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਉਹ ਸਜਾ ਦੇ ਹੱਕਦਾਰ ਹਨ । ਇਸ ਲਈ ਉਹਨਾਂ ਮੌਜੂਦਾ ਹਾਲਤਾ ਨੂੰ ਦੇਖਦੇ ਹੋਏ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।