ਚੋਹਲਾ ਸਾਹਿਬ/ਤਰਨਤਾਰਨ, 24 ਜੁਲਾਈ (ਰਾਕੇਸ਼ ਨਈਅਰ) : ਸੀ.ਬੀ.ਐਸ.ਈ ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਯੂਨੀਵਰਸਲ ਅਕੈਡਮੀ ਤਰਨਤਾਰਨ ਦੀ ਵਿਦਿਆਰਥਣ ਅਲੀਸ਼ਾ ਵਲੋਂ 96% (500/480) ਨੰਬਰ ਲੈਕੇ ਜ਼ਿਲ੍ਹਾ ਤਰਨਤਾਰਨ ਵਿਚੋਂ ਦੂਸਰੀ ਪੁਜੀਸ਼ਨ,ਸਕੂਲ ਵਿਚੋਂ ਪਹਿਲੀ ਪੁਜੀਸ਼ਨ ਅਤੇ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਆਪਣੇ ਸਕੂਲ,ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਗਿਆ ਹੈ।ਕਸਬਾ ਚੋਹਲਾ ਸਾਹਿਬ ਦੀ ਰਹਿਣ ਵਾਲੀ ਅਲੀਸ਼ਾ ਦੇ ਦਾਦਾ ਜੀ ਸ.ਸਵਰਨ ਸਿੰਘ ਮੁਨੀਮ , ਪਿਤਾ ਸਰਬਜੀਤ ਸਿੰਘ ਰਾਜਾ ਅਤੇ ਮਾਤਾ ਜਸਵਿੰਦਰ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਹੋਣਹਾਰ ਬੇਟੀ ‘ਤੇ ਪੂਰਾ ਮਾਣ ਹੈ।
ਜਿਸ ਨੇ ਆਪਣੀ ਇਸ ਪ੍ਰਾਪਤੀ ਲਈ ਸਖ਼ਤ ਮਿਹਨਤ ਕੀਤੀ ਹੈ।ਇਸ ਮੌਕੇ ਉਨ੍ਹਾਂ ਵਲੋਂ ਕੇਕ ਕੱਟ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਅਲੀਸ਼ਾ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ।ਅਲੀਸ਼ਾ ਦੀ ਇਸ ਪ੍ਰਾਪਤੀ ‘ਤੇ ਯੂਨੀਵਰਸਲ ਅਕੈਡਮੀ ਦੇ ਪ੍ਰਿੰਸੀਪਲ ਡਾ.ਸੰਜੀਵ ਕੁਮਾਰ ਅਤੇ ਸਮੂਹ ਸਟਾਫ ਨੇ ਅਲੀਸ਼ਾ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਉਸਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।