ਜੰਡਿਆਲਾ ਗੁਰੂ/ਬੰਡਾਲਾ, 21 ਸਤੰਬਰ (ਕੰਵਲਜੀਤ ਸਿੰਘ ਲਾਡੀ) : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਬੰਡਾਲਾ ਚ਼ ਆਉਦੀ ਕੋਆਪਰੇਟਿਵ ਸੁਸਾਇਟੀ ਬੰਡਾਲਾ ਦੀ ਚੋਣ ਅਮਨ ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਹੋਈ ਪਰ ਮੁਕਾਬਲਾ ਫਸਵਾਂ ਰਿਹਾ ਅਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਤਿੰਨ ਮੈਂਬਰਾਂ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਜਿਨ੍ਹਾਂ ਵਿਚ ਸਾਬਕਾ ਫੌਜੀ ਮਨਜਿੰਦਰ ਸਿੰਘ ਬੁੱਤ, ਅਵਤਾਰ ਸਿੰਘ ਭੋਲਾ, ਬੀਬੀ ਨਰਿੰਦਰ ਕੌਰ ਨੇ ਆਪਣੀ ਜਿੱਤ ਸਿਹਰਾ ਆਪਣੇ ਲੀਡਰਾਂ ਦੇ ਸਿਰ ਬੰਨਿਆ ਅਤੇ ਕਿਹਾ ਕਿ ਅਸੀਂ ਹਮੇਸ਼ਾਂ ਆਪਣੇ ਵੀਰਾਂ ਨਾਲ ਖੜ੍ਹੇ ਹਾਂ ਤੇ ਖੜੇ ਰਹਾਂਗੇ। ਚੋਣ ਸਬੰਧੀ ਜਾਣਕਾਰੀ ਦਿੰਦਿਆ ਸੈਕਟਰੀ ਮਨਦੀਪ ਸਿੰਘ ਨੇ ਦੱਸਿਆ ਕਿ ਚੋਣ ਤਿੰਨ ਜ਼ੋਨਾਂ ਵਿਚ ਹੋਈ ਸੀ ਜ਼ੋਨ ਬਾਬਾ ਜੱਸ ਹਵੇਲੀਆ ‘ਚ ਸਰਬਸੰਮਤੀ ਨਾਲ ਸਰੂਪ ਸਿੰਘ, ਹੀਰਾ ਸਿੰਘ, ਮਨਜਿੰਦਰ ਸਿੰਘ ਮੈਂਬਰ ਚੁਣੇ ਗਏ।
ਜ਼ੋਨ ਨਵੀਂ ਅਬਾਦੀ, ਹੁੰਦਲਹਾਰ ਅਤੇ ਬੰਡਾਲਾ, ਗੁੰਨੋਵਾਲ ਹਵੇਲੀਆ ਵਿਚੋਂ ਮੈਂਬਰ ਦੀ ਵੋਟਾਂ ਦੇ ਅਧਾਰ ਨਾਲ ਚੋਣ ਹੋਈ ਹੈ ਜਿਸ ਵਿਚ ਅਵਤਾਰ ਸਿੰੰਘ, ਵੱਸਣ ਸਿੰਘ, ਜਰਨੈਲ ਸਿੰਘ, ਝਿਲਮਿਲ ਸਿੰਘ, ਸੁਰਜੀਤ ਸਿੰਘ ਅਤੇ ਇੱਕ ਔਰਤ ਮੈਂਬਰ ਚੁਣੇ ਗਏ ਹਨ। ਦੋ ਮੈਂਬਰ ਰਾਖਵੇ ਸਨ ਜਿੰਨਾਂ ਵਿਚ ਇੱਕ ਔਰਤ ਤੇ ਮਰਦ ਹਨ। ਅੱਗੇ ਦੱਸਿਆ ਕਿ ਪ੍ਰਧਾਨ ਅਤੇ ਉੱਪ ਪ੍ਰਧਾਨ ਅਤੇ ਕੈਸ਼ੀਅਰ ਦੀ ਚੋਣ 14 ਦਿਨਾਂ ਬਾਅਦ ਹੋਵੇਗੀ। ਇਸ ਮੌਕੇ ਤੇ ਭੁਪਿੰਦਰ ਸਿੰਘ ਰੰਧਾਵਾ, ਡਾਕਟਰ ਚਮਕੌਰ ਸਿੰਘ,ਅਰਵੇਲ ਸਿੰਘ, ਜਗਤਾਰ ਸਿੰਘ ਹੁੰਦਲ, ਸਰਪੰਚ ਰਣਜੀਤ ਸਿੰਘ ਲਾਲੀ, ਗੁਰਿੰਦਰ ਪਾਲ ਸਿੰਘ ਬਾਊ,ਪਿਰਤਪਾਲ ਸਿੰਘ, ਬਲਕਾਰ ਸਿੰਘ ਮਨਜੀਤ ਸਿੰਘ,ਕਾਕੂ,ਸਰਪੰਚ ਜਰਨੈਲ ਸਿੰਘ, ਕਾਨਗੋ ਜਸਬੀਰ ਸਿੰਘ ਅਤੇ ਹੋਰ ਵੀ ਕਈ ਹਾਜ਼ਰ ਸਨ।