ਅੰਮ੍ਰਿਤਸਰ,ਜੰਡਿਆਲਾ 17 ਦਸੰਬਰ (ਕੰਵਲਜੀਤ ਸਿੰਘ ਲਾਡੀ) :- ਡਾ. ਸੁਖਚੈਨ ਸਿੰਘ ਗਿੱਲ IPS ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਆਈ ਰਕੇਸ਼ ਕੁਮਾਰ ਮੁਖ ਅਫਸਰ ਥਾਣਾ ਏ ਡਵੀਜਨ ਅਤੇ ਏਐਸਆਈ ਅਸ਼ਵਨੀ ਕੁਮਾਰ ਸਮੇਤ ਪੁਲਿਸ ਪਾਰਟੀ ਗਸਤ ਤੇ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ‘ਚ ਚੋਂਕ ਰਾਮਬਾਗ, ਅੰਮ੍ਰਿਤਸਰ ਤੋਂ ਗੋਲ ਹੱਟੀ ਚੋਂਕ ਚੈਕਿੰਗ ਕਰਦੇ ਪੁਜੇ ਤਾ ਹਾਲ ਗੇਟ ਦੀ ਤਰਫੋ ਇਕ ਮੋਨਾ ਨੋਜਵਾਨ ਮੁੰਡਾ ਫੈਸ਼ਨ ਮੋਟਰਸਾਇਕਲ ਸਪਲੈਂਡਰ ਨੰਬਰੀ PB02-S-6940 ਰੰਗ ਸਿਲਵਰ ਤੇ ਤੇਜ ਰਫਤਾਰ ਆਉਦਾ ਦਿਖਾਈ ਦਿੱਤਾ ਤਾਂ ਏ ਐਸ ਆਈ ਅਸਵਨੀ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਅਤੇ ਪਤਾ ਪੁਛਿਆ ਜਿਸਨੇ ਆਪਣਾ ਨਾਮ ਗੁਰਜੀਤ ਸਿੰਘ ਪੁਤਰ ਲੇਟ ਗੁਰਸ਼ਰਨ ਸਿੰਘ ਉਰਫ ਵਾਸੀ ਟਾਂਗਰਾ ਦੋਸਾਂਝ ਪੱਤੀ ਜਿਲਾ ਅੰਮ੍ਰਿਤਸਰ ਦੱਸਿਆ। ਇਹ ਮੋਟਰਸਾਇਕਲ ਸਬੰਧੀ ਆਪਣੀ ਮਾਲਕੀ ਵੱਜੋ ਕੋਈ ਆਰ.ਸੀ ਜਾ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕਿਆ ਜਾਮਾਤਲਾਸ਼ੀ , ਦੋਰਾਨ ਇਸ ਦੀ ਜੇਬ ਵਿੱਚੋ ਇਕ ਚਾਬੀਆ ਦਾ ਗੁਛਾ ਬ੍ਰਾਮਤ ਹੋਇਆ।
ਜੋ ਮੰਨਿਆ ਕਿ ਇਹ ਮੋਟਰਸਾਇਕਲ ਉਸਨੇ ਹਾਲ ਗੇਟ ਰਸਤੇ ਚੋਂ ਆਉਦਿਆਂ ਜੋਨਸਨ ਮਾਰਕੀਟ ਦੇ ਕਰੀਬ, ਪਾਰਕਿੰਗ ਚੋਂ ਡੁਪਲੀਕੇਟ ਚਾਬੀ ਲਾ ਕੇ ਚੋਰੀ ਕੀਤਾ ਹੈ। ਜਿਸ ਤੇ ਦੋਸ਼ੀ ਗੁਰਜੀਤ ਸਿੰਘ ਉਕਤ ਮੁਕੱਦਮਾ ਨੰ 272 ਜੁਰੱਮ 379,411ਥਾਣਾ ਏ ਡਵੀਜ਼ਨ ‘ਚ ਦਰਜ ਰਜਿਸਟਰ ਕੀਤਾ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸੀ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਕੋਲ਼ੋ ਹੋਰ ਚੋਰੀ ਦੇ ਮੋਟਰਸਾਈਕਲ ਮਿਲਣ ਦੀ ਆਸ ਹੈ। ਦੋਸੀ ਗੁਰਜੀਤ ਸਿੰਘ ਉਰਫ ਨੋਨੀ ਤੇ ਪਹਿਲਾ ਵੀ ਵੱਖ- ਵੱਖ ਥਾਣਿਆ ਚ ਮੁੱਕਦਮੇ ਦਰਜ ਹਨ ।