
ਜਲੰਧਰ, 25 ਫਰਵਰੀ (ਕਬੀਰ ਸੋਂਧੀ) : ਕਲਾ ਤੇ ਕਲਾਕਾਰ ਮੰਚ ਜਲੰਧਰ ਵਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸਹਿਯੋਗ ਨਾਲ ਪਿਛਲੇ ਸਾਲ ਦੀ ਤਰਾਂ ਇਸ ਸਾਲ ਪੰਜਾਬ ਪ੍ਰੈੱਸ ਕਲੱਬ ਵਿਖੇ ਦੂਜੀ ਚਿੱਤਰਕਲਾ, ਅੱਖਰਕਾਰੀ ਤੇ ਫੋਟੋਗ੍ਰਾਫ਼ੀ ਪ੍ਰਦਰਸ਼ਨੀ ਹੁਣ ਮੌਸਮ ਦੇ ਬਦਲੇ ਮਿਜ਼ਾਜ ਦੇ ਕਾਰਨ 26,27 ਫਰਵਰੀ ਦੀ ਬਜਾਏ 3 ਅਤੇ 4 ਮਾਰਚ ਨੂੰ ਲਗਾਈ ਜਾਏਗੀ। ਇਹ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨੀ ਦੇ ਪ੍ਰਬੰਧਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਦੁਆਬੇ ਅਤੇ ਮਾਲਵੇ ਦੇ ਨਾਮਵਰ ਕਲਾਕਾਰ ਹਿੱਸਾ ਲੈ ਰਹੇ ਹਨ।
ਇਸ ਮੌਕੇ ਗੁਰਦੀਸ਼ ਪੰਨੂੰ, ਮੰਜ਼ਿਲ ਸਿੰਘ, ਇੰਦਰਜੀਤ ਸਿੰਘ ਚਿੱਤਰਕਾਰੀ ਜਲੰਧਰ ਤੋਂ , ਰਵੀ ਰਵਿੰਦਰ ਤੇ ਜਸਦੇਵ ਸਿੰਘ ਫੋਟੋਗ੍ਰਾਫ਼ੀ ਲੁਧਿਆਣਾ, ਕੰਵਰਦੀਪ ਸਿੰਘ ਅੱਖਰਕਾਰੀ ਕਪੂਰਥਲਾ, ਚਿੱਤਰਕਾਰ ਰਣਜੀਤ ਕੌਰ ਮਲੋਟ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਜੋ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਆਪਣੀਆਂ ਕਲਾਕ੍ਰਿਤਾਂ ਰਾਹੀਂ ਸੱਭਿਆਚਾਰ ਅਤੇ ਲੋਕ-ਜੀਵਨ ‘ਤੇ ਝਾਤ ਪਵਾਉਣਗੇ। ਉਹਨਾਂ ਤਾਰੀਖ਼ ਦੀ ਮਜਬੂਤੀ ਵਸ ਕੀਤੀ ਤਬਦੀਲੀ ਲਈ ਖੇਦ ਪ੍ਰਗਟ ਕਰਦੇ ਹੋਏ ਸਭਨਾਂ ਨੂੰ ਬਦਲੀਆਂ ਤਾਰੀਖਾਂ ਤੇ ਆਉਣ ਅਤੇ ਸਾਥ ਦੇਣ ਦੀ ਅਪੀਲ ਕੀਤੀ ਹੈ।