ਜੰਡਿਆਲਾ ਗੁਰੂ ,ਅੰਮ੍ਰਿਤਸਰ 03 ਅਗਸਤ(ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸਹੋਤਾ) : ਬੀਤੇ ਦਿਨ ਪੁਲਿਸ ਥਾਣਾ
ਕੱਥੂਨੰਗਲ ਦੀ ਨਲਾਇਕੀ ਅਤੇ ਲਾਪਰਵਾਹੀ ਸਾਹਮਣੇ ਆਈ ਹੈ ਜਿਥੇ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਨੂੰ ਉਸਦੇ ਰਿਸ਼ਤੇਦਾਰ ਪੁਲਿਸ ਦੀ ਹਿਰਾਸਤ ਵਿਚੋਂ ਲੱਗੀ ਹੱਥਘੜੀ ਸਮੇਤ ਹੀ ਛੁਡਵਾਂ ਕੇ ਲੈ ਗਏ ਸਨ।ਜਿਸ ਦੌਰਾਨ ਪੁਲਿਸ ਕਰਮਚਾਰੀਆਂ ਦੀ ਕੁੱਟਮਾਰ ਵੀ ਕੀਤੀ ਗਈ ਜਦ ੳਕਤ ਵਾਰਦਾਤ ਦੀ ਜਾਣਕਾਰੀ ਲੈਣ ਮੰਗਲਵਾਰ ਸਵੇਰੇ ਪੱਤਰਕਾਰ ਥਾਣਾ ਕੱਥੂਨੰਗਲ ਵਿਖੇ ਪਹੁੰਚੇ ਤਾਂ ਜਾਣਕਾਰੀ ਸਾਂਝੀ ਕਰਨ ਦੀ ਬਜਾਏ ਐਸ.ਐਚ.ਓ ਜਸਵਿੰਦਰ ਸਿੰਘ ਦੇ ਆਦੇਸ਼ਾਂ ਤੇ ਥਾਣੇ ਦਾ ਗੇਟ ਬੰਦ ਕਰ ਦਿੱਤਾ ਗਿਆ।
ਜਦ ਗੇਟ ਦੇ ਬਾਹਰ ਖੜੇ ਪੱਤਰਕਾਰਾਂ ਨੇ ਸਵਾਲ ਕਰਕੇ ਸ਼ੁਰੂ ਕੀਤੇ ਤਾਂ ਨਮੋਸੀ ਦੇ ਮਾਰਿਆ ਤੇ ਆਪਣੀ ਨਲਾਇਕੀ ਲੁਕਾਉਣ ਦੀ ਖਾਤਰ ਟੀ.ਵੀ ਚੈਨਲ ਦੇ ਸੀਨੀਅਰ ਪੱਤਰਕਾਰ ਨੂੰ ਐਸ.ਐਚ.ਓ ਜਸਵਿੰਦਰ ਸਿੰਘ ਨੇ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ,ਪੁਲੀਸ਼ ਵੱਲੋਂ ਪੱਤਰਕਾਰ ਭਾੲੀਚਾਰੇ ਨਾਲ ਬਦਸਲੂਕੀ ਕਰਨ ਦੇ ਰੋਸ਼ ਵਜੋਂ ਸਮੂਹ ਪੱਤਰਕਾਰ ਭਾਈਚਾਰੇ ਨੇ ਥਾਣਾ ਕੱਥੂਨੰਗਲ ਅੱਗੇ ਰੋਡ ਜਾਮ ਕਰਕੇ ਧਰਨੇ ਤੇ ਬੈਠ ਗਏ ਅਤੇ
ਐਸ.ਐਚ.ਓ ਜਸਵਿੰਦਰ ਸਿੰਘ ਦੇ ਖਿਲਾਫ ਜੰਮਕੇ ਨਾਰੇਬਾਜੀ ਕੀਤੀ।ਜਿਕਰਯੋਗ ਹੈ ਥਾਣਾ ਕੱਥੂਨੰਗਲ ਦੇ ਕਰਮਚਾਰੀਆਂ ਵੱਲੋਂ ਆਏ ਦਿਨ ਲੋਕਾਂ ਨਾਲ ਗਲਤ ਵਤੀਰਾ ਕੀਤਾ ਜਾਂਦਾ ਹੈ 3 ਘੰਟੇ ਚੱਲੇ ਇਸ ਧਰਨੇ ਨੂੰ ਸ਼ਾਂਤ ਕਰਨ ਲਈ ਕੋਈ ਵੀ ਕਰਮਚਾਰੀ ਜਾ ਉਚ ਅਧਿਕਾਰੀ ਨਹੀਂ ਪਹੁੰਚਿਆ 4 ਘੰਟੇ ਬਾਅਦ ਡੀ.ਐਸ.ਪੀ ਮਜੀਠਾ ਮਨਮੋਹਨ ਸਿੰਘ ਔਲਖ ਨੇ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਦੇਣ ਦੀ ਗੱਲ ਆਖ ਕੇ ਸ਼ਾਂਤ ਕੀਤਾ ਅਤੇ ਧਰਨਾ ਖਤਮ ਕਰਵਾਇਆ।