ਅੰਮ੍ਰਿਤਸਰ, ਜੰਡਿਆਲਾ 18(ਕੰਵਲਜੀਤ ਸਿੰਘ ਲਾਡੀ ) ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ‘ਵਫਦ’ ਨੇ ਅੱਜ ਉਪ ਪੁਲੀਸ ਕਪਤਾਨ ਬਾਬਾ ਬਕਾਲਾ ਨੂੰ ਸ਼ਿਕਾਇਤ ਸੌਂਪਦਿਆਂ ਹੋਇਆ ਪ੍ਰਾਈਵੇਟ ਸਕੂਲਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ‘ਵਫਦ’ ‘ਚ ਸ਼ਾਮਿਲ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ, ਸੁਬਾਈ ਜਨਰਲ ਸਕੱਤਰ ਕਵਲਜੀਤ ਕੌਰ ਗਿੱਲ, ਚੇਅਰਮੈਨ ਪੰਜਾਬ ਸ੍ਰ ਜਸਪਾਲ ਸਿੰਘ, ਚੇਅਰਪਸ਼ਨ ਮਹਿਲਾ ਵਿੰਗ ਹਰਪ੍ਰੀਤ ਕੌਰ, ਟਰੱਸਟੀ ਗੁਰਮੇਲ ਸਿੰਘ ਜੋਧਾ, ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਨੇ ਡੀਐਸਪੀ ਬਾਬਾ ਬਕਾਲਾ ਨਾਲ ਮੁਲਾਕਾਤ ਕਰਨ ਤੋਂ ਬਾਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲਾਕ ਰਈਆ ਦੇ ਸਮੂਹਿਕ ਪ੍ਰਾਈਵੇਟ ਸਕੂਲਾਂ ‘ਚ ਸਿੱਖਿਆ ਦਾ ਅਧਿਕਾਰ ਕਨੂੰਨ 2009 ਤਹਿਤ ਕੋਟੇ ਦੀਆਂ 25% ਸੀਟਾਂ ਨੂੰ ਬਹਾਲ ਕਰਨ ‘ਚ ਵਰਤੀ ਗਈ ਕੌਤਾਹੀ, ਤੈਅ ਸ਼ੁਦਾ ਕੋਟੇ ਦੀਆਂ ‘ਸੀਟਾਂ’ ਨੂੰ ਵੇਚਣ ਦਾ ਅਪਰਾਧ ਕਰਨ ਅਤੇ ਬੱਚਿਆਂ ਦੇ ਅਧਿਕਾਰਾਂ ਦਾ ਹੱਨਨ ਕਰਨ ਦੇ ਦੋਸ਼ਾਂ ‘ਚ ਘਿਰੇ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਉਂਣ ਅਤੇ ਘੱੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰ) ਦੀ ਸ਼ਿਕਾਇਤ ਤੇ ਪਿੰ੍ਰਸੀਪਲਾਂ ਅਤੇ ਪ੍ਰਬੰਧਕੀ ਅਮਲੇ ਦਿਆਂ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਹੈ।
ਇੱਕ ਸਵਾਲ ਦੇ ਜਵਾਬ ‘ਚ ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਬੇਲੋੜੀਆਂ ਫੀਸਾਂ ਦਾ ਭੁਗਤਾਨ ਮਾਪੇ ਓਨੀ ਦੇਰ ਨਹੀਂ ਕਰਨਗੇ ਜਿੰਨੀ ਦੇਰ ਸਕੂਲ ਨਿਯਮਾਂ ਅਨੁਸਾਰ ਪੱਕੇ ਬਿੱਲਾ ਦੀਆਂ ਰਸੀਦਾਂ ਮਾਪਿਆਂ ਦੇ ਹਵਾਲੇ ਨਹੀਂ ਕਰਦੇ।ਉਨ੍ਹਾਂ ਨੇ ਕਿਹਾ ਕਿ ਕਨੂੰਨ ਦੇ ਮਾਪਡੰਢ ਅਨੁਸਾਰ ਹੀ ‘ਸਕੂਲ’ ਯੋਗ ਫੀਸਾਂ ਦੀ ਵਸੂਲੀ ਕਰ ਸਕਣਗੇਂ। ਡੀਐਸਪੀ ਬਾਬਾ ਬਕਾਲਾ ਸ੍ਰੀ ਹਰਕ੍ਰਿਸ਼ਨ ਸਿੰਘ ਦਾ ਪੱਖ : ਉਨ੍ਹਾਂ ਨੇ ਘੱਟ ਲੋਕ ਭਲਾਈ ਸੰਸਥਾ (ਰ) ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਗਿੱਲ ਅਤੇ ਸਾਥੀਆਂ ਵਲੋਂ ਸੋਂਪੀ ਸ਼ਿਕਾਇਤ ਕਾਪੀ ਪ੍ਰਾਪਤ ਕਰਨ ਤੋਂ ਬਾਦ ਪ੍ਰੈਸ ਨੂੰ ਦੱਸਿਆ ਕਿ ਜ਼ਿੰਨਾ ਪ੍ਰਾਈਵੇਟ ਸਕੂਲਾਂ ਖਿਲਾਫ ਮੇਰੇ ਕੋਲ ਬਾਈਨੇਮ ਸ਼ਿਕਾਇਤ ਪੁੰਹਚੀ ਹੈ, ਉਨ੍ਹਾਂ ਨੂੰ ਤਫਤੀਸ਼ ਦੇ ਘੇਰੇ ਹੇਠ ਲਿਆ ਕੇ ਸ਼ਿਕਾਇਤ ਕਰਤਾ ਧਿਰ ਦੀ ਸ਼ਿਕਾਇਤ ਦਾ ਨਿਪਟਾਰਾਂ ਕੀਤਾ ਜਾਵੇਗਾ।