ਜੰਡਿਆਲਾ ਗੁਰੂ, 23 ਜਨਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦੇ ਵਾਰਡ ਨੰਬਰ 11 ਦੇ ਵਿੱਚ ਮੇਵੇ ਵਾਲੀ ਗਲੀ ਵਿੱਚ ਬਲਦੇਵ ਸਿੰਘ ਪੁੱਤਰ ਬਚਨ ਸਿੰਘ ਦੇ ਮਕਾਨ ਵਿਚ ਜਲਦੀ ਹੋਈ ਜੋਤ ਦੇ ਕਾਰਨ ਲੱਗੀ ਭਿਆਨਕ ਅੱਗ ਦਾ ਰੂਪ ਧਾਰਨ ਕਰ ਗਈ ਅੱਗ ਲੱਗਣ ਦੇ ਕਾਰਨ ਘਰ ਵਾਲਿਆਂ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਵਿੱਚ ਓਹਨਾ ਦੇ ਬੈਡ ਤੇ ਗਦੇ ਤੇ ਕਪੜੇ , ਟੀਵੀ ਤੇ ਫਰਨੀਚਰ ਸਰ ਕੇ ਸਵਾ ਹੋ ਗਏ
ਅੱਗ ਨੇ ਭਿਆਨਕ ਰੂਪ ਧਾਰਨ ਕਰਨ ਦੇ ਬਾਵਜ਼ੂਦ ਮੁਹੱਲਾ ਵਾਸੀਆਂ ਦੀ ਦਲੇਰੀ ਨਾਲ ਕਮਰੇ ਵਿੱਚ ਸੋ ਰਹੀ ਓਨਾ ਦੀ ਮਾਸੂਮ ਬੱਚੀ ਦੀ ਜਾਨ ਬਚਾਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣ ਤੋਂ ਪਹਿਲਾਂ ਮੁਹੱਲਾ ਵਾਸੀਆਂ ਨੇ ਅੱਗ ਤੇ ਪੂਰੀ ਤਰਾਂ ਕਾਬੂ ਪਾ ਲਿਆ ਸੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸੰਟਰੀ ਇੰਸਪੈਕਟਰ ਨੇ ਦੱਸਿਆ ਕਿ ਫੋਨ ਆਉਣ ਤੋਂ ਬਾਅਦ ਛੋਟੀ ਗੱਡੀ ਸਮੇਂ ਸਿਰ ਪਹੁੰਚ ਗਈ ਸੀ ਪਰ ਬਾਜ਼ਾਰ ਵਿੱਚ ਟਰੈਫਿਕ ਹੋਣ ਕਾਰਨ ਵੱਡੀ ਗੱਡੀ ਨੂੰ ਥੋੜਾ ਸਮਾਂ ਲੱਗ ਗਿਆ ਸੀ ਪਰ ਇਥੇ ਦੱਸਣ ਵਾਲੀ ਗੱਲ ਇਹ ਹੈ ਕਿ ਮੁਹੱਲਾ ਵਾਸੀਆਂ ਵੱਲੋਂ ਪਹਿਲਾ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ।