ਅੰਮ੍ਰਿਤਸਰ/ਜੰਡਿਆਲਾ ਗੁਰੂ, 28 ਅਗਸਤ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਰਾਸ਼ਟਰੀ ਖੇਡ ਦਿਵਸ ਮੌਕੇ ਅੱਜ ਵਿਰਸਾ ਵਿਹਾਰ ਵਿਖੇ ਗਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ ) ਵੱਲੋ 7 ਵਾਂ ਰਾਸ਼ਟਰੀ ਖੇਡ ਦਿਵਸ ਸਨਮਾਨ ਸਮਾਰੋਹ ਕਰਵਾਇਆ ਗਿਆ। ਕਲੱਬ ਦੇ ਰਾਸ਼ਟਰੀ ਪ੍ਰਧਾਨ ਨਵਦੀਪ ਸਿੰਘ ਅਤੇ ਪੰਜਾਬ ਸੈਕਟਰੀ ਰਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਨਮਾਨ ਸਮਾਰੋਹ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਐਮ.ਐਲ.ਏ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਿੱਚ ਅਰਜੁਨਾ ਐਵਾਰਡੀ ਖੁਸ਼ਬੀਰ ਕੋਰ, ਪ੍ਰਿੰਸੀਪਲ ਪੱਲਵੀ ਸੇਠੀ, ਪ੍ਰਿੰਸੀਪਲ ਪਰਮਜੀਤ ਕੁਮਾਰ ਅਤੇ ਪ੍ਰੋਫੈਸਰ ਦੀਪਕ ਸ਼ੂਰ ਵਿਸ਼ੇਸ਼ ਤੋਰ ਤੇ ਪੁੱਜੇ। ਪ੍ਰੋਗਰਾਮ ਦੀ ਸ਼ਰੂਵਾਤ ਗੁਰਬਾਣੀ ਸ਼ਬਦ ਤੋਂ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਛਮਾ ਰੋਸ਼ਨ ਕਰ ਕੇ ਕੀਤੀ। ਕੁੰਵਰ ਵਿਜੈ ਪ੍ਰਤਾਪ ਸਿੰਘ ਐਮ.ਐਲ.ਏ ਨੇ ਕਿਹਾ ਕਿ ਕਲੱਬ ਨੇ ਇਹ ਉਪਰਾਲਾ ਕੀਤਾ ਹੈ ਜੋ ਬਹੁਤ ਹੀ ਸ਼ਲਾਗਾ ਯੋਗ ਹੈ ਕਿ ਇੱਕ ਮੰਚ ਉਤੇ ਭਾਵੇ ਉਹ ਉਲੰਪੀਅਨ,ਕੋਚ, ਨੈਸ਼ਨਲ ਖਿਡਾਰੀ ਅਤੇ ਕਲਾਕਾਰਾਂ ਨੂੰ ਇਕੱਠਾ ਕੀਤਾ ਹੈ ਅਤੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਕਿ ਸਾਡੇ ਪੰਜਾਬ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਮੱਲਾ ਮਾਰੀਆਂ ਹਨ, ਉਨ੍ਹਾਂ ਦਾ ਮਾਨ ਸਤਿਕਾਰ ਜਰੂਰ ਬਣਦਾ ਹੈ। ਜਿਸ ਨਾਲ ਉਨ੍ਹਾਂ ਦਾ ਮਨੋਬਲ ਹੋਰ ਵੀ ਵਧਦਾ ਹੈ ਗ੍ਰੇਟ ਕਲਚਰਲ ਕਲੱਬ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ। ਜਿਕਰਯੋਗ ਹੈ ਕਿ ਗ੍ਰੇਟ ਸਪੋਰਟਸ ਕਲਚਲਰ ਕਲੱਬ (ਇੰਡੀਆ ) ਨੇ ਇਸ ਪ੍ਰੋਗਰਾਮ ਦੇ ਵਿੱਚ 2 ਐਵਾਰਡਸ ਦੀ ਸ਼ਰੂਵਾਤ ਕੀਤੀ ਹੈ । ਜਿਸ ਵਿੱਚ ਮਰਹੂਮ ਲੋਕ ਗਾਇਕਾਂ ਗੁਰਮੀਤ ਬਾਵਾ ਪਦਮਾ ਭੂਸ਼ਨ ਐਵਾਰਡ ਹਰ ਸਾਲ ਉਸ ਗਾਇਕ ਜਾ ਗਾਇਕਾਂ ਨੂੰ ਦਿੱਤਾ ਜਾਇਆ ਕਰੇਗਾ। ਜਿੰਨਾ ਨੇ ਲੋਕ ਗੀਤ ਦੇ ਵਿੱਚ ਆਪਣਾ ਮੁਕਾਮ ਹਾਸਿਲ ਕੀਤਾ ਹੋਵੇਗਾ ਅਤੇ 2 ਐਵਾਰਡ ਕਾਮੇਡੀ ਕਿੰਗ ਮਰਹੂਮ ਮੇਹਰ ਮਿੱਤਲ ਦੇ ਨਾਮ ਤੇ ਸ਼ੁਰੂ ਕੀਤਾ ਹੈ ਅਤੇ ਇਹ ਐਵਾਰਡ ਕਾਮੇਡੀ ਦੇ ਵਿੱਚ ਮੁਕਾਮ ਹਾਸਿਲ ਕੀਤਾ ਹੈ ਉਨ੍ਹਾਂ ਨੂੰ ਦਿੱਤਾ ਜਾਵੇਗਾ !
ਇਸ ਐਵਾਰਡ ਵਿੱਚ ਵੱਖ- ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਨੂੰ ਯਾਦਗਾਰੀ ਐਵਾਰਡ ਦਿੱਤੇ ਗਏ । ਜਿਸ ਵਿੱਚ ਡਾ. ਬੀ.ਆਰ ਅੰਬੇਡਕਰ ਐਵਾਰਡ ਪ੍ਰੋਫੈਸਰ ਰਾਜ ਕੁਮਾਰ ਹੰਸ, ਸ਼ਾਨ-ਏ-ਭਾਰਤ ਐਵਾਰਡ ਵਿਦੂਸੀ਼ ਅਨੂਪਮ ਮਹਾਜਨ ਦਿੱਲ੍ਹੀ ਯੂਨੀਵਰਸਿਟੀ, ਕਲਾ ਸ਼੍ਰੋਮਣੀ ਐਵਾਰਡ ,ਪੰਡਿਤ ਹਰਵਿੰਦਰ ਸ਼ਰਮਾ ਹਰਿਆਣਾ ,ਮਦਰ ਟੇਰੇਸਾ ਐਵਾਰਡ ਅਸ਼ੋਕ ਮੇਹਰਾ ਫਗਵਾੜਾ ,ਸਲਾਮ-ਏ-ਹਿਮਤ ਵਿਵੇਕ ਜੋਸ਼ੀ ਜਲੰਧਰ,ਲੋਕ ਗਾਇਕਾਂ ਗੁਰਮੀਤ ਬਾਵਾ ਐਵਾਰਡ ਗਾਇਕਾਂ ਗਲੋਰੀ ਬਾਵਾ, ਭਗਤ ਪੂਰਨ ਸਿੰਘ ਐਵਾਰਡ ਖਾਲਸਾ ਬਲੱਡ ਯੂਨਿਟ ਟੀਮ, ਮੇਜਰ ਧਿਆਨ ਚੰਦ ਐਵਾਰਡ ਕੋਚ ਬਲਦੇਵ ਸਿੰਘ, ਮਾਨ ਪੰਜਾਬ ਦਾ ਐਵਾਰਡ ਦਲਜੀਤ ਸਿੰਘ ਟੀ.ਟੀ. ਮੇਹਰ ਮਿੱਤਲ ਐਵਾਰਡ ਸੁਰਿੰਦਰ ਫਰਿਸ਼ਤਾ ( ਘੁੱਲੇ ਸ਼ਾਹ ) ਲਾਈਫ ਟਾਇਮ ਅਚੀਵਮੈਂਟ ਐਵਾਰਡ, ਅਦਾਕਾਰਾ ਜਤਿੰਦਰ ਕੌਰ, ਅੰਮ੍ਰਿਤਾ ਸ਼ੇਰ ਗਿੱਲ ਐਵਾਰਡ ਧਰਮਿੰਦਰ ਸ਼ਰਮਾ, ਰਫ਼ੀ ਰਤਨ ਐਵਾਰਡ ਪਲੇਅਬੇਕ ਗਾਇਕ ਤਰਲੋਚਨ ਸਿੰਘ ਤੋਚੀ , ਭਾਈ ਕਨ੍ਹੱਈਆ ਜੀ ਐਵਾਰਡ ਸਬ ਇੰਸਪੈਕਟਰ ਦਲਜੀਤ ਸਿੰਘ, ਬੇਸਟ ਅਚੀਵਮੈਂਟ ਐਵਾਰਡ ਅਮਰਜੀਤ ਸਿੰਘ ਟੀ.ਟੀ, ਬੈਸਟ ਰਾਇਟਰ ਐਵਾਰਡ ਰੋਜ਼ੀ ਸਿੰਘ, ਬੈਸਟ ਡਾਇਰੈਕਟਰ ਐਵਾਰਡ ਖ਼ੁਸ਼ਬੂ ਸ਼ਰਮਾ, ਬੈਸਟ ਡੀ.ਓ.ਪੀ.ਐਵਾਰਡ ਦੇਵੀ ਸ਼ਰਮਾ, ਬੈਸਟ ਐਕਟਰ ਐਵਾਰਡ ਸ਼ਮਸ਼ੇਰ ਸਿੰਘ, ਬੈਸਟ ਮਿਊਜ਼ਿਕ ਡਾਇਰੈਕਟਰ ਐਵਾਰਡ ਦਲਜੀਤ ਸਿੰਘ, ਜੋਗਿੰਦਰ ਸਿੰਘ ਮਾਨ ਐਵਾਰਡ ਸਤਨਾਮ ਸਿੰਘ, ਬੈਸਟ ਪੰਜਾਬੀ ਗੀਤਕਾਰ, ਐਵਾਰਡ ਮਨਜੀਤ ਪੰਡੋਰੀ, ਬੈਸਟ ਪਰਫੋਰਮੈਂਸ ਐਵਾਰਡ ਸੁਧੀਰ ਸ਼ਰਮਾ ਅਤੇ ਹਰਸਿਮਰਨ ਸਿੰਘ, ਪੰਜਾਬੀ ਲੋਕ ਵਿਰਾਸਤ ਐਵਾਰਡ ਗੁਰਸੇਵਕ ਸਿੰਘ ਨਾਗੀ, ਮੁਕੇਸ਼ ਕੁੰਦਰਾ ਜੀ ਐਵਾਰਡ ਡਾਇਰੈਕਟਰ ਅਤੇ ਅਦਾਕਾਰ ਅਮਨ ਭਾਰਤਵਾਜ, ਪ੍ਰੋਫੈਸ਼ਨਲ ਐਕਸੀਲੇਂਸ ਐਵਾਰਡ ਡਾ. ਨਿਰਲੇਪ ਕੌਰ ਲੁਧਿਆਣਾ,ਆਦਿ ਸਨ। ਇਸ ਸਨਮਾਨ ਸਮਾਰੋਹ ਵਿੱਚ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਮਜੂਦ ਸਨ।