ਜਲੰਧਰ, 04 ਫਰਵਰੀ (ਕਬੀਰ ਸੌਂਧੀ) : ਮਹਾਨ ਕਰਾੰਤੀਕਾਰੀ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਪੂਰਬ ਦੇ ਸੰਬੰਧ ਵਿੱਚ ਇਕ ਵਿਸ਼ਾਲ ਸੋਭਾ ਯਾਤਰਾ ਸਹਿਰ ਵਿੱਚ ਨਿਕਲੀ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਜਦੋ ਪੁਲੀ-ਅਲੀ ਮੁਹਲੇ ਵਿਖੇ ਪਹੁੰਚੀ,ਉਥੇ ਸਿੱਖ ਤਾਲਮੇਲ ਕਮੇਟੀ ਅਤੇ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਵਲੋਂ ਲਗਾਇਆ ਗਿਆ। ਲੰਗਰ ਦੀ ਸੁਰੂਆਤ ਇਲਾਕੇ ਦੇ ਐਮ.ਐਲ.ਏ ਸ੍ਰੀ ਰਮਨ ਅਰੋੜਾ ਨੇ ਕੀਤਾ,ਇਸ ਮੋਕੇ ਤੇ ਬੋਲਦਿਆ ਰਮਨ ਅਰੋੜਾ ਨੇ ਕਿਹਾ ਸਕੂਟਰ ਮਾਰਕਿਟ ਵਿੱਚ
ਸਿੱਖ ਤਾਲਮੇਲ ਕਮੇਟੀ ਅਤੇ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਦੀ ਇਹ ਵਿਸ਼ੇਸਤਾ ਹੈ ਕਿ ਉਹ ਜਾਤ-ਧਰਮ ਤੋਂ ਉਪਰ ਉਠਕੇ ਸ਼ੋਭਾ ਯਾਤਰਾ ਸਿੱਖ ਧਰਮ,ਹਿੰਦੂ ਧਰਮ,ਬਾਲਮਿਕ ਭਾਈਚਾਰਾ ਜਾ ਰਵਿਦਾਸ ਭਾਈਚਾਰਾ ਨਾਲ ਸਬੰਧਤ ਹੋਵੇ ਇਹ ਲੰਗਰ ਲਾਉਦੇ ਹਨ,ਇਹ ਇਤਿਹਾਸ ਦੀ ਵਿਸੇਸ਼ਤਾ ਹੈ। ਇਸ ਮੋਕੇ ਤੇ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਬੋਬੀ ਬਹਿਲ,ਹਰਨੇਕ ਸਿੰਘ ਨੇਕੀ,ਮਨਦੀਪ ਸਿੰਘ ਟਿੰਕੂ,ਆਤਮ ਪ੍ਰਕਾਸ਼,ਨਰੇਸ਼ ਕਾਲੜਾ,ਗੁਰਵਿੰਦਰ ਸਿੰਘ ਸਿਧੂ,ਸੰਨੀ ਸਿੰਘ ਉਬਰਾਏ,ਗੁਰਵਿੰਦਰ ਸਿੰਘ ਮਕੜ,ਮਨਮਿੰਦਰ ਸਿੰਘ ਭਾਟੀਆ, ਲੁਭਾਇਆ ਰਾਮ ਥਾਪਰ,ਰਮਿੰਦਰ ਸਿੰਘ ਦਾਰਾ ਆਦਿ ਹਾਜਿਰ ਸਨ।