ਜੰਡਿਆਲਾ ਗੁਰੂ, 25 ਨਵੰਬਰ (ਕੰਵਲਜੀਤ ਸਿੰਘ ਲਾਡੀ) :- ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੋਕੇ ਸੁੱਖਮਣੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਜੰਡਿਆਲਾ ਗੁਰੂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਵਿਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ।ਇਸ ਮੌਕੇ ਵੱਖ ਵੱਖ ਸਕੂਲ ਦੇ ਬੱਚਿਸ਼੍ਰੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਲਿਖੀਆਂ ਹੋਈਆਂ ਤਖ਼ਤੀਆਂ ਆਪਣੇ ਹੱਥਾਂ ਵਿੱਚ ਫੜੀਆ ਹੋਈਆਂ ਸ਼ਨ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਸਨ। ਇਸ ਮੋਕੇ ਸਹਿਰ ਦੇ ਸਹਿਰ ਵਾਸੀਆ ਵੱਲੋ ਵੱਖ ਵੱਖ ਥਾਵਾ ਤੇ ਲੰਗਰ ਲਗਏ ਗਏ ਤੈ ਇਹ ਨਗਰ ਕੀਰਤਨ ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਤੋ ਸ਼ੁਰੂ ਹੋ ਕੇ ਸਹਿਰ ਸਰਾ ਰੋਡ ਤੇ ਜੋਤੀਸਰ ਕਲੋਨੀ ਗੁਰਦੁਆਰਾ ਮੱਲੀਆਣਾ ਮੁਹੱਲਾ ਸ਼ੇਖੂਪੁਰਾ ਸ਼ਹੀਦ ਊਧਮ ਸਿੰਘ ਚੋਕ ਬਾਬਾ ਹੁੰਦਾਲ ਗੁਰਦੁਆਰਾ ਤੋ ਹੋ ਕੇ ਚੋੜਾ ਬਜਾਰ ਜੇਨ ਸਕੂਲ ਤੋ ਵਾਪਸੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਾਪਸ ਪੁਹੰਚਇਆ ਇਸ ਮੌਕੇ ਸੰਗਤਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਗਤਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਜੰਡਿਆਲਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਸਿੰਘਾਂ ਵੱਲੋਂ ਗੱਤਕਾ ਦੇ ਜੌਹਰ ਦਿਖਾਏ ਗਏ ।ਇਸ ਮੌਕੇ ਸ਼ਹਿਰ ਵਾਸੀਆਂ ਨੇ ਵੱਖ ਵੱਖ ਥਾਵਾਂ ਤੇ ਸੰਗਤਾਂ ਲਈ ਤਰਾਂ- ਤਰਾਂ ਦੇ ਲੰਗਰ ਲਗਏ । ਇਸ ਮੋੱਕੇ ਮੁਹੱਲਾ ਸ਼ੇਖੂਪੁਰਾ ਵਸਿਆ ਨੇ ਫਰੂਟ ਸੰਗਤਾਂ ਵਿੱਚ ਵਰਤਾਈਆ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਗੂ ਸਵਿੰਦਰ ਸਿੰਘ ਚੰਦੀ,ਧਰਮਵੀਰ ਉਰਫ ਬਿੱਟੂ ਸ਼ਰਮਾ, ਸੰਤ ਸਰੂਪ ਸਿੱਘ ਸਹਿਰੀ ਪ੍ਧਾਨ ,ਅਮੋਲਕ ਸਿੰਘ ਪ੍ਧਾਨ ਗੁਰਪ੍ਰੀਤ ਸਿੰਘ ,ਪੱਤਰਕਾਰ ਅਸ਼ਵਨੀ ਸ਼ਰਮਾ ਰਿਪੂ ਸਿੰਘ ਮਨਦੀਪ ਸ਼ਰਮਾ ਅਸ਼ਵਨੀ ਸ਼ਰਮਾ ਹਰਦੇਵ ਸਿੰਘ, ਗੁਰਵਿੰਦਰ ਸਿੰਘ ਨਵ ਪਿੰਦਰਪਾਲ ਸਿੰਘ ਨੇ ਪੰਜ ਪਿਆਰਿਆਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ।