ਜੰਡਿਆਲਾ ਗੁਰੂ/ਅੰਮ੍ਰਿਤਸਰ, 26 ਅਗਸਤ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਪਗ ਇਕ ਮਹੀਨੇ ਤੋ ਸ਼ਹਿਰ ਦੇ ਵੱਖ ਵੱਖ ਧਾਰਮਿਕ ਅਸਥਾਨਾ ਤੇ ਸਜਾਏ ਜਾ ਰਹੇ ਧਾਰਮਿਕ ਸਮਾਗਮਾ ਪ੍ਰਤੀ ਸੰਗਤਾ ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਜਿਉ ਜਿਉ ਪਰਕਾਸ਼ ਦਿਹਾੜਾ ਨਜਦੀਕ ਆ ਰਿਹਾ ਹੈ ਤਿਉ ਤਿਉ ਸੰਗਤਾ ਪ੍ਰਤੀ ਚਾਅ ਵਧਦਾ ਜਾ ਰਿਹਾ ਹੈ ।ਜਿਕਰਯੋਗ ਹੈ ਕਿ 3 ਜੁਲਾਈ ਤੋ ਆਰੰਭ ਹੋਈ ਲੜੀ ਚ ਬੀਤੀ ਰਾਤ ਦੇ ਦੀਵਾਨ ਗੁਰਦੁਆਰਾ ਕਲਗੀਧਰ ਸਾਹਿਬ ਚੀਫ ਖਾਲਸਾ ਦੀਵਾਨ ਵਿਖੇ ਮੁੱਖ ਸੇਵਾਦਾਰ ਭਾਈ ਰਾਜਿੰਦਰ ਸਿੰਘ ਦੀ ਦੇਖ ਰੇਖ ਹੇਠ ਸਜਾਏ ਗਏ।
ਰਹਿਰਾਸ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਹਰਜੋਤ ਸਿੰਘ ਜਖਮੀ ਜਲੰਧਰ ਵਾਲੇ ਭਾਈ ਗੁਰਨਿਧ ਸਿੰਘ ਦੇ ਜੱਥੇ ਵਲੋ ਤੰਤੀ ਸਾਜ਼ਾ ਨਾਲ ਸ਼ਂਬਦ ਗਾਇਨ ਕਰਕੇ ਸੰਗਤਾ ਨੂੰ ਮੰਤਰ ਮੁਗਧ ਕਰ ਦਿਤਾ ਭਾਈ ਜਗਦੀਪ ਸਿੰਘ ਹਜੂਰੀ ਰਾਗੀ ਸਚਖੰਡ ਸ਼ ਹਰਿਮੰਦਿਰ ਸਾਹਿਬ ਗਿਆਨੀ ਮਨਪ੍ਰੀਤ ਸਿੰਘ ਦਿਲੀ ਆਦਿ ਵਲੋ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਵਾਏ ਗਏ ।ਮੈਂਬਰ ਇੰਚਾਰਜ ਸ੍ਰ ਤਜਿੰਦਰ ਸਿੰਘ ਪਗੜੀ ਹਾਉਸ ਵਾਲੇ ਸ੍ ਸੁਖਜਿੰਦਰ ਸਿੰਘ ਪ੍ਰਿੰਸੀਪਲ ਡਾਕਟਰ ਧਰਮਵੀਰ ਸਿੰਘ ਨੇ ਕਰ ਕਮਲਾ ਨਾਲ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਹੋਰਨਾ ਤੋ ਇਲਾਵਾ ਡਾਕਟਰ ਅਮਰਜੀਤ ਸਿੰਘ ਸਚਦੇਵਾ ਸ੍ ਚਰਨਜੀਤ ਸਿੰਘ ਸ਼ਰਨਜੀਤ ਸਿੰਘ ਹਰਬੰਸ ਸਿੰਘ ਰੁਪਿੰਦਰ ਸਿੰਘ ਸਤਬੀਰ ਸਿੰਘ ਚੋਜੀ ਅਵਤਾਰ ਸਿੰਘ ਖਾਲਸਾ ਸ੍ ਜਗੀਰ ਸਿੰਘ ਗੁਰਬਖਸ਼ ਸਿੰਘ ਬੱਗਾ ਚਰਨਜੀਤ ਸਿੰਘ ਚੰਨੀ ਗੁਰਚਰਨ ਸਿੰਘ ਫੋਟੋਗ੍ਰਾਫਰ /ਕੈਮਰਾਮੈਨ ਤੋ ਇਲਾਵਾ ਵੱਡੀ ਗਿਣਤੀ ਵਿਚ ਦੂਰੋ ਨੇੜਿਓ ਆਉਣ ਵਾਲੀਆ ਸੰਗਤਾ ਸ਼ੀ ਗੁਰੂ ਹਰਕਿਸ਼੍ਨ ਸੀਨੀਅਰ ਸੈਕੰਡਰੀ ਸਕੂਲ ਦੇ ਸਮੁੱਚੇ ਸਟਾਫ ਨੇ ਗੁਰੂ ਚਰਨਾ ਚ ਹਾਜ਼ਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ ।ਮੰਚ ਸੰਚਾਲਿਕ ਭਾਈ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ 25 ਅਗਸਤ ਰਾਤ ਦੇ ਦੀਵਾਨ ਡੇਰਾ ਤਪੋਬਨ ਸਚਖੰਡ ਵਾਸੀ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆ ਤੋ ਵਰੋਸਾਏ ਬਾਬਾ ਕਸ਼ਮੀਰ ਸਿੰਘ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆ ਦੇ ਸੁਚੱਜੇ ਪ੍ਰਬੰਧਾ ਹੇਠ ਰਾਤ 7 ਤੋ 10 ਸਜਾਏ ਜਾਣਗੇ ।ਗੁਰੂ ਕੈ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।