ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾ ਕੇ ਭੁੱਲਾਂ ਬਖ਼ਸ਼ਾਈਆਂ
ਜਲੰਧਰ 24 ਦਸੰਬਰ (ਅਮਨਦੀਪ ਸਿੰਘ ) : ਫੇਸਬੁੱਕ ਤੇ ਗੁਰੂ ਘਰ ਦੇ ਲੰਗਰਾਂ ਉੱਤੇ ਗ਼ਲਤ ਟਿੱਪਣੀਆਂ ਕਰਨ ਵਾਲੀ ਬੀਬੀ ਨੇ ਅੱਜ ਮਾਡਲ ਟਾਊਨ ਪੁੁਲੀਸ ਡਿਵੀਜ਼ਨ ਨੰਬਰ ਛੇ ਵਿਖੇ ਪਹੁੰਚ ਕੇ ਲਿਖਤੀ ਤੌਰ ਤੇ ਆਪਣੀ ਗਲਤੀ ਲਈ ਮੁਆਫ਼ੀ ਮੰਗੀ ਅੱਗੇ ਤੋਂ ਕਿਸੇ ਵੀ ਧਰਮ ਖ਼ਿਲਾਫ਼ ਬੋਲਣ ਤੋਂ ਤੌਬਾ ਕੀਤੀ। ਪਿਛਲੇ ਰੋਜ਼ ਸਿੱਖ ਤਾਲਮੇਲ ਕਮੇਟੀ ਵੱਲੋਂ ਇਸ ਬੀਬੀ ਖ਼ਿਲਾਫ਼ ਜੁਆਇੰਟ ਪੁਲੀਸ ਕਮਿਸ਼ਨਰ ਦੀਪਕ ਪਾਰਿਖ ਨੂੰ ਦਰਖਾਸਤ ਦਿੱਤੀ ਸੀ ਜਿਸ ਤੇ ਮਾਡਲ ਟਾਊਨ ਦੀ ਪੁਲਸ ਵੱਲੋਂ ਬੀਬੀ ਨੂੰ ਪੁਲਸ ਸਟੇਸ਼ਨ ਬੁਲਾਇਆ ਸੀ। ਜਿਥੇ ਸਿੱਖ ਤਾਲਮੇਲ ਕਮੇਟੀ ਦੇ ਸਮੁੱਚੇ ਮੈਂਬਰ ਵੀ ਪਹੁੰਚੇ ਸਨ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਤੇ ਅਮਨਜੋਤ ਸਿੰਘ ਢੱਲ ਨੇ ਕਿਹਾ ਕਿ ਇਸਤਰੀ ਜਾਤੀ ਦਾ ਸਨਮਾਨ ਕਰਨਾ ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਦੱਸਿਆ ਹੁਣ ਜਦੋਂ ਬੀਬੀ ਨੇ ਆਪਣੀ ਗਲਤੀ ਮੰਨ ਕੇ ਅੱਗੇ ਤੋਂ ਇਹੋ ਜਿਹੀਆਂ ਪੋਸਟਾਂ ਨਾ ਪਾਉੁਣ ਲਈ ਲਿਖ ਕੇ ਦਿੱਤਾ ਹੈ ਤਾਂ ਅਸੀਂ
ਅੱਗੇ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਪਰ ਅਸੀਂ ਖ਼ੁਦ ਮਾਫੀ ਨਹੀਂ ਦੇ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ ਤੇ ਗੁਰੂ ਘਰ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ ਜਿਸ ਤੇ ਸਾਰੇ ਮੈਂਬਰ ਬੀਬੀ ਤੇ ਬੀਬੀ ਦੇ ਪਰਿਵਾਰ ਨੇ ਗੁਰਦੁਆਰਾ ਮਾਡਲ ਟਾਊਨ ਸਾਹਿਬ ਵਿਖੇ ਪਹੁੰਚ ਗਏ ਇੱਥੇ ਗੁਰੂ ਘਰ ਦੇ ਗ੍ਰੰਥੀ ਭਾਈ ਪਰਮਜੀਤ ਸਿੰਘ ਨੇ ਬੀਬੀ ਵੱਲੋਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਆਪਣੀਆਂ ਕੀਤੀਆਂ ਭੁੱਲਾਂ ਲਈ ਖਿਮਾ ਜਾਚਨਾ ਕੀਤੀ ਅਤੇ ਪਸ਼ਚਾਤਾਪ ਕੀਤਾ ਅਤੇ ਅੱਗੇ ਤੋਂ ਗਲਤੀ ਨਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ ਗੁਰਜੀਤ ਸਿੰਘ ਸਤਨਾਮੀਆ ਭੁਪਿੰਦਰ ਸਿੰਘ ਬੜਿੰਗ ਰਾਜਿੰਦਰ ਸਿੰਘ ਮਿਗਲਾਨੀ ਵਿੱਕੀ ਸਿੰਘ ਖ਼ਾਲਸਾ ਤਜਿੰਦਰ ਸਿੰਘ ਸੰਤ ਨਗਰ ਰਵਿੰਦਰ ਸਿੰਘ ਗੁਰੂ ਨਗਰ ਪਰਜਿੰਦਰ ਸਿੰਘ ਹਰਜੋਤ ਸਿੰਘ ਲੱਕੀ ਲਖਬੀਰ ਸਿੰਘ ਲੱਕੀ ਅਰਵਿੰਦਰ ਪਾਲ ਸਿੰਘ ਬਬਲੂ ਜਸਮੀਤ ਸਿੰਘ ਬਾਵਾ ਪ੍ਰਬਜੋਤ ਸਿੰਘ ਖਾਲਸਾ ਜਸਮਨ ਸਿੰਘ ਜਸਵਿੰਦਰ ਸਿੰਘ ਜੱਸੀ ਕੋਚਰ ਹਰਮਿੰਦਰ ਸਿੰਘ ਡਿਪਟੀ ਸਿਮਰਜੀਤ ਸਿੰਘ ਗਗਨਦੀਪ ਸਿੰਘ ਪ੍ਰਿਤਪਾਲ ਸਿੰਘ ਅਤੇ ਬੀਬੀ ਦਾ ਪਤੀ ਵਿਕਾਸ ਪਰਾਸਰ ਤੇ ਭਰਾ ਸੰਦੀਪ ਪਰਾਸਰ ਵਿ ਹਾਜਰ ਸਨ।