ਜਲੰਧਰ, 18 ਜਨਵਰੀ (ਕਬੀਰ ਸੌਂਧੀ) : ਕੌਮੀ ਇਨਸਾਫ ਮੋਰਚਾ ਜੋ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਾ ਹੋਇਆ ਹੈ, ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਸ ਵਿੱਚ ਸ਼ਾਮਲ ਹੋਣ ਲਈ ਜਾੰਦੇ ਹਨ, ਉਨ੍ਹਾਂ ਤੇ ਹਮਲਾ ਕੀਤਾ ਜਾਦਾ ਹੈ,ਇਹ ਬੇਹਦ ਨਿੰਦਣਯੋਗ ਕਾਰਵਾਈ ਹੈ, ਹਮਲਾ ਕਰਨ ਵਾਲੇ ਕਦੇ ਵੀ ਸਿੱਖ ਕੌਮ ਦੇ ਸ਼ੁੱਭ-ਚਿੰਤਕ ਨਹੀਂ ਹੋ ਸਕਦੇ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ ਤੇ ਗੁਰਵਿੰਦਰ ਸਿੰਘ ਸਿੱਧੂ ਨੇ ਇਕ ਬਿਆਨ ਵਿਚ ਕਿਹਾ ਹੈ।
ਕੇ ਸਾਡੇ ਸਰਦਾਰ ਧਾਮੀ ਨਾਲ ਭਾਵੇ ਜਿੰਨੇ ਵੀ ਮਤਭੇਦ ਹੋਣ,ਪਰ ਉਹ ਸਿਖਾਂ ਦੀ ਚੁਣੀ ਹੋਈ ਜਥੇਬੰਦੀ ਦੇ ਪ੍ਰਧਾਨ ਹਨ ਅਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਆਏ ਸਨ। ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਚੰਗੀ ਤਰਾਂ ਪੁਛਗਿਛ ਕਰਨੀ ਚਾਹੀਦੀ ਹੈ ਤਾ ਜੋ ਸੱਚ ਸਾਹਣੇ ਆ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਹਮਲਾ ਕਰਨਾ ਭੈੜੀ ਮਾਨਸਿਕਤਾ ਤੇ ਮਾੜੀ ਬੋਧਿਕ ਸੋਚ ਦਾ ਪ੍ਰਗਟਾਵਾ ਹੈ,ਇਸ ਕਾਰਵਾਈ ਨਾਲ ਕੁਝ ਵੀ ਹਾਸਿਲ ਨਹੀ ਹੋਣਾ, ਸਗੋਂ ਪੰਥ ਵਿਰੋਧੀ ਤਾਕਤਾਂ ਨੂੰ ਬਲ ਮਿਲੇਗਾ, ਇਹੋ ਜਿਹੀਆਂ ਕਾਰਵਾਈਆਂ ਨਾਲ ਮੋਰਚਾ ਕਮਜ਼ੋਰ ਹੋਵੇਗਾ,ਇਸ ਹਮਲੇ ਦੀ ਪੂਰੀ ਗੰਭੀਰਤਾ ਨਾਲ ਜਾੰਚ ਕਰਨੀ ਚਾਹੀਦੀ ਹੈ।
ਇਸ ਮੌਕੇ ਤੇ ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਬਾਵਾ ਖਰਬੰਦਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।