
ਜਲੰਧਰ, 26 ਦਸੰਬਰ (ਕਬੀਰ ਸੌਂਧੀ) : ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਅਨੇਕਾਂ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਭਾਤ ਨਗਰ ਗਾਜ਼ੀਗੁੱਲਾ ਤੋਂ ਆਰੰਭ ਹੋਇਆ। ਸਭ ਤੋਂ ਅੱਗੇ ਨਗਾਰਾ ਵਜਾਉਂਦੇ ਸਿੰਘ ਚੱਲ ਰਹੇ ਸਨ। ਉਸ ਤੋਂ ਉਸ ਉਪਰੰਤ ਸਰਦਾਰ ਹਰੀ ਸਿੰਘ ਨਲਵਾ ਅਖਾੜਾ ਮੁਹੱਲਾ ਕਰਾਰ ਖਾਂ ਵਾਲੇ ਭਾਈ ਮਨਬੀਰ ਸਿੰਘ ਸਾਹੀ ਜੀ ਅਗਵਾਈ ਵਿੱਚ ਆਪਣੇ ਗਤਕੇ ਦੇ ਜ਼ੋਰ ਦਿਖਾ ਰਹੇ ਸਨ।
ਉਸ ਉਪਰੰਤ ਵੱਡੀ ਗਿਣਤੀ ਵਿੱਚ ਸੰਗਤਾਂ ਕੇਸਰੀ ਨਿਸ਼ਾਨ ਸਾਹਿਬ ਹੱਥ ਵਿੱਚ ਫੜ ਕੇ “ਰਾਜ ਕਰੇਗਾ ਖਾਲਸਾ” ” ਪੰਥ ਕੀ ਜੀਤ ” ਦੇ ਆਕਾਸ਼ ਗੁਜਾਓ ਜੈਕਾਰੇ ਲਗਾ ਰਹੇ ਸਨ । ਬੀਬੀਆਂ ਵੱਡੀ ਗਿਣਤੀ ਵਿੱਚ ਪਾਲਕੀ ਸਾਹਿਬ ਅੱਗੇ ਸਫਾਈ ਦੀ ਸੇਵਾ ਕਰ ਰਹੀਆਂ ਸਨ। ਉਪਰੰਤ ਫੁੱਲਾਂ ਦੀ ਸੇਵਾ ਨੌਜਵਾਨ ਸਭਾ ਵਾਲੇ ਕਰ ਰਹੇ ਸਨ ।ਪਾਲਕੀ ਸਾਹਿਬ ਮਗਰ ਸੰਗਤਾਂ ਦਾ ਵਿਸ਼ਾਲ ਠਾਠਾ ਮਾਰਦਾ ਇਕੱਠ ਗੁਰੂ ਜਸ ਅਤੇ ਚਾਰ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਅਤੇ ਮਾਤਾ ਗੁਜਰ ਕੌਰ ਜੀ ਦੇ ਜੈਕਾਰੇ ਲਗਾ ਰਹੇ ਸਨ। ਨਗਰ ਕੀਰਤਨ ਗੁਰੂ ਘਰ ਤੋਂ ਚੱਲ ਕੇ ਸਮੁੱਚੇ ਪ੍ਰਭਾਤ ਨਗਰ ਦੀ ਪਰਿਕਰਮਾ ਕਰਨ ਤੋਂ ਬਾਅਦ ਵਾਲਮੀਕ ਕਲੋਨੀ ਅਤੇ ਗੁਰਦੇਵ ਨਗਰ ਮੁਹੱਲੇ ਵਿੱਚ ਹੁੰਦਾ ਹੋਇਆ। ਗੁਰੂ ਘਰ ਗੁਰਦੇਵ ਨਗਰ ਵਿਖੇ ਪਹੁੰਚਿਆ।
ਜਿੱਥੇ ਸਮਾਜ ਸੇਵਕ ਬੱਬੂ ਸਿਧਾਨਾ ਨੇ ਸਾਥੀਆਂ ਸਮੇਤ ਰਾਜੂ ਗਿੱਲ, ਭੁਪਿੰਦਰ ਸਿੰਘ, ਰਵਿੰਦਰ ਪਾਲ ਸਿੰਘ, ਰਾਜਕੁਮਾਰ ਗਿੱਲ, ਪਵਨ ਲੱਕੀ, ਰਾਜੂ ਬਿਲਗਾ, ਰੋਕੀ ਵਰਮਾਨੀ, ਰੋਕੀ ਸ਼ਰਮਾ, ਜੀਵਨ ਸ਼ਰਮਾ, ਕਾਲੀ ਗੁਲਾਟੀ ਆਦਿ ਨੇ ਫੂਲਾਂ ਦੀ ਵਰਖਾ ਕੀਤੀ ਅਤੇ ਪਕੌੜਿਆਂ ਦੇ ਲੰਗਰ ਲਗਾਏ ਗਏ ਸਨ। ਉਸ ਉਪਰੰਤ ਸਮੁੱਚੇ ਰੂਟ ਤੇ ਦਾਣਾ ਮੰਡੀ ਵਰਕਸ਼ਾਪ ਚੌਂਕ ਦੇ ਰਸਤੇ ਵਿੱਚ ਥਾਂ-ਥਾਂ ਸੰਗਤਾਂ ਲਈ ਲੰਗਰ ਲੱਗੇ ਹੋਏ ਸਨ। ਜਿਨਾਂ ਵਿੱਚ ਬੱਬੂ ਮੇਡਾਲਾ ਅਤੇ ਹੋਰ ਵੀ ਸੰਗਤਾਂ ਸ਼ਾਮਿਲ ਸਨ। ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ, ਗੁਰੂ ਘਰ ਵਿਖੇ ਸਮਾਪਤ ਹੋਇਆ।