Uncategorized

ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਵਲੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਜਲੰਧਰ (ਕਬੀਰ ਸੌਂਧੀ) : ਧੰਨ-ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਦਰਵੇਸ਼ ਵਿੱਖੇ ਚਰਨ ਪਾਵਨ ਦਿਵਸ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵੱਲੋ ਅਤੇ ਸਮੂਹ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ ),ਬਸਤੀ ਸ਼ੇਖ ਤੋ ਆਰੰਭ ਹੋਇਆ ਤਾਂ ਸੰਗਤ ਦਾ ਵੱਡਾ ਕਾਫ਼ਲਾ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰਦਾ ਨਾਲ ਤੁਰਿਆ, ਜਿਉਂ ਜਿਉਂ ਨਗਰ ਕੀਰਤਨ ਅੱਗੇ ਵਧਿਆ ਇਲਾਕੇ ਦੀਆਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ। ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਵੱਖ-ਵੱਖ ਧਾਰਮਿਕ,ਸਮਾਜਿਕ ਤੇ ਰਾਜਨੀਤਕ ਆਗੂਆਂ ਨੇਂ ਆਪਣੀਆਂ ਹਾਜਰੀਆਂ ਭਰ ਕੇ ਗੁਰੂ ਸਾਹਿਬ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ।ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਗਏ ਮਾਰਗ ਦਰਸ਼ਕ ’ਤੇ ਚੱਲਣ ਤੇ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਵਾਲੇ ਬਣਾਉਣ ਦੀ ਅਪੀਲ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।ਇਸ ਦੋਰਾਨ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਵਲੋ ਵੰਨ-ਸੁਵੰਨੇ ਲੰਗਰ ਵੀ ਲਗਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲੰਗਰ ਦੀ ਸੇਵਾ ਕਰਨ ਵਾਲੇ ਸੇਵਕਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ। 

ਇਸ ਮੌਕੇ ਭਗਵਾਨ ਮੰਦਿਰ ਦੇ ਪ੍ਰਧਾਨ ਸੁਨੀਲ ਕੁਮਾਰ ਮਾਲਟੂ ਜੁਲਕਾ , ਸੁਰਿੰਦਰ ਸ਼ਰਮਾ ਪੱਪੂ ਪੰਡਤ ਜੀ, ਅਮਰਜੀਤ ਖੰਨਾ, ਦੀਪੂ ਸਿੱਕਾ ਤੇ ਮੰਦਰ ਕਮੇਟੀ ਨੇ ਵੀ ਗੁਰਦੁਆਰਾ ਕਮੇਟੀ ਨੂੰ ਸਨਮਾਨਿਤ ਕੀਤਾ ਗਈਆਂ। ਟੱਕਰ ਪਰਿਵਾਰ , ਕਾਲੜਾ ਪਰਿਵਾਰ , ਵੈਲਕਮ ਪੰਜਾਬ ਗਰੁੱਪ ਵਲੋਂ ਵੀ ਲੰਗਰ ਲਗਾਇਆ ਗਿਆ।ਇਸ ਮੌਕੇ ਭਾਈ ਮਲਕੀਰ ਸਿੰਘ ਜੀ ਖੰਡ ਕੀਰਤਨ ਜਥਾ ਫਗਵਾੜਾ ,ਇਸਤਰੀ ਸਤਿਸੰਗ ਸਭਾ ਗੁਰਦੁਆਰਾ ਚਰਨ ਕੰਵਲ ਸਾਹਿਬ , ਮਾਤਾ ਗੁਜਰੀ ਜੀ ਸੇਵਾ ਸੁਸਾਇਟੀ , ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗ੍ਰੀਨ ਐਵੀਨਿਉ ,ਰਾਏਪੁਰ ਖਾਲਸਾ ਮਿਡਲ ਸਕੂਲ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ , ਤੇਰਾ ਤੇਰਾ ਹੱਟੀ ਵੱਲੋ ਬੱਚਿਆਂ ਦਾ ਜੱਥਾ ,ਭਾਈ ਘਨ੍ਹੱਈਆ ਜੀ ਸੇਵਕ ਦਲ , ਬੈਂਡ ਬਾਜੇ ਸ਼ਬਦੀ ਜਥੇ , ਨਿਹੰਗ ਜਥੇਬੰਦੀਆਂ , ਭਾਈ ਸੁਖਦੇਵ ਸਿੰਘ ਜੀ ਸਾਜਨ ,ਸਮੂਹ ਸਿੰਘ ਸਭਾਵਾਂ ਵੱਲੋਂ ਗੁਰਮੀਤ ਸਿੰਘ ਬਿੱਟੂ ,ਜਨਰਲ ਸੱਕਤਰ ਸੁਖਪਾਲ ਸਿੰਘ , ਤਜਿੰਦਰ ਸਿੰਘ ਪਰਦੇਸੀ , ਹਰਪ੍ਰੀਤ ਸਿੰਘ ਨੀਟੂ , ਅਰਵਿੰਦਰ ਪਾਲ ਸਿੰਘ ਬਬਲੂ , ਕੁਲਵਿੰਦਰ ਸਿੰਘ ਚੀਮਾ , ਕੁਲਜੀਤ ਸਿੰਘ ਚਾਵਲਾ , ਬਲਵਿੰਦਰ ਸਿੰਘ ਦਸ਼ਮੇਸ਼ ਨਗਰ ,ਗੁਰਿੰਦਰ ਸਿੰਘ ,ਜਤਿੰਦਰ ਸਿੰਘ ਮਜੈਲ , ਹਰਜੋਤ ਸਿੰਘ ਲੱਕੀ ਅਤੇ ਵੱਖ ਵੱਖ ਸੇਵਾ ਸੁਸਾਇਟੀ ਨੇ ਸਤਿਸੰਗ ਵਿੱਚ ਸ਼ਮੂਲੀਅਤ ਕੀਤੀ।

ਇਹ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਤੋਂ ਆਰੰਭ ਹੋ ਕੇ ਸਰਕਾਰੀ ਸਕੂਲ,ਉਜਾਲਾ ਨਗਰ, ਗੁਲਾਬੀਆ ਮੁਹੱਲਾ, ਦੁਸਹਿਰਾ ਗਰਾਉਂਡ, ਗੁਰੂ ਹਰਗੋਬਿੰਦ ਕਾਲੋਨੀ, ਘਾਹ ਮੰਡੀ, ਕੋਟ ਮੁਹੱਲਾ, ਪੰਜਾਬ ਪਬਲਿਕ ਸਕੂਲ, ਗੁਰਦੁਆਰਾ ਨਿਹੰਗ ਸਿੰਘ ਸਭਾ, ਕਲਗੀਧਰ ਗੁਰਦਆਰੇ ਤੋਂ ਫਿਰ ਬਸਤੀ ਸ਼ੇਖ ਰੋਡ, ਵੱਡਾ ਬਾਜ਼ਾਰ ’ਚੋਂ ਲੰਘਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਅਭੀ ਲੋਚ ਚੰਦਨ , ਤਰਲੋਚਨ ਸਿੰਘ ਛਾਬੜਾ ,ਪਰਵਿੰਦਰ ਸਿੰਘ ਗੱਗੂ ,ਗੁਰਜੀਤ ਸਿੰਘ ਪੋਪਲੀ ,ਪਰਮਿੰਦਰਪਾਲ ਸਿੰਘ ਖਾਲਸਾ ,ਹਰਜੀਤ ਸਿੰਘ ਬਾਬਾ, ਰਣਜੀਤ ਸਿੰਘ ਸੰਤ ,ਜਗਜੀਤ ਸਿੰਘ , ਇੰਦਰਜੀਤ ਸਿੰਘ ਬੱਬਰ,ਦਵਿੰਦਰ ਸਿੰਘ ਅਲੱਗ,ਗੁਰਸ਼ਰਨ ਸਿੰਘ,ਲਾਲੀ, ਰਿੰਪਾ , ਜੀਵਨ ਜੋਤੀ ਟੰਡਨ,ਨੀਰਜ ਮੱਕੜ,ਨਵਜੋਤ ਮਾਲਟਾ,ਪ੍ਰਿਤਪਾਲ ਸਿੰਘ ਲੱਕੀ, ਨਰਿੰਦਰ ਨੰਦਾ ਸ਼ਾਮਲ ਸਨ।

Related Articles

Leave a Reply

Your email address will not be published.

Back to top button