ਜੰਡਿਆਲਾ ਗੁਰੂ, 28 ਨਵੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸੋਹਤਾ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਦੇਵੀਦਾਸਪੁਰ ਵਿਖੇ ਸੋਗ ਦੀ ਲਹਿਰ ਦਾ ਕੋਈ ਅੰਤ ਹੀ ਨਹੀਂ ਰਿਹਾ ਜਦੋਂ ਸਾਡੇ ਬੜੇ ਹੀ ਸਤਿਕਾਰਯੋਗ ਗਿਆਨੀ ਹਰਜੀਤ ਸਿੰਘ 19 ਨਵੰਬਰ ਨੂੰ ਸੰਸਰ ਨੂੰ ਅਲਵਿਦਾ ਕਹਿ ਗਏ ਅਤੇ ਬੀਤੇ ਦਿਨੀਂ ਮੋਤ ਨੂੰ ਗਲੇ ਲਾਗਾ ਲਿਆ ਗਿਆਨੀ ਹਰਜੀਤ ਸਿੰਘ ਦੀ ਰੂਹ ਦੇ ਕਲਿਆਣ ਲਈ ਪਰਸੋਂ ਰੋਜ ਤੋਂ ਰੱਖੇ ਸ੍ਰੀ ਅਖੰਡ ਪਾਠ ਜੀ ਦੇ ਅੱਜ 28 ਨਵੰਬਰ ਨੂੰ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਇਸ ਮੋਕੇ ਸੱਜਮ ਸੁਨੇਹਿਆਂ ਵੱਲੋਂ ਗਿਆਨੀ ਹਰਜੀਤ ਸਿੰਘ ਜੀ ਨਾਲ ਬੀਤੇ ਪਲਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇੱਥੇ ਇਹ ਵੀ ਦੱਸਣਯੋਗ ਹੈ ਕੀ ਉਨ੍ਹਾਂ ਦੇ ਲੜਕੇ ਬੜੇ ਹੀ ਸਤਿਕਾਰਯੋਗ ਅਤੇ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਅਤੇ ਹਰੇਕ ਨਾਲ ਅਪਣੇ ਪਿਤਾ ਜੀ ਵਾਂਗ ਪਿਆਰ ਅਤੇ ਦੁੱਖ ਸੁੱਖ ਦੇ ਸਾਥੀ ਹਨ।