ਭੁੰਨਰਹੇੜੀ/ਪਟਿਆਲਾ, 15 ਸਤੰਬਰ (ਕ੍ਰਿਸ਼ਨ ਗਿਰ) : ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 1626 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 11,20,506 ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਮਿਤੀ 16 ਸਤੰਬਰ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਜਿਲ੍ਹੇ ਵਿਚ 50 ਹਜ਼ਾਰ ਤੋ ਵੱਧ ਟੀਕੇ ਲਗਾਉਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕੈਂਪ ਲਗਾਏ ਜਾਣਗੇ।ਜਿਸ ਦਾ ਵੇਰਵਾ ਦਿੰਦੇ ਉਨ੍ਹਾਂ ਕਿਹਾ ਕਿ ਕੱਲ 16 ਸਤੰਬਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਡੀ.ਐਮ.ਡਬਲਿਉ ਰੇਲਵੇ ਹਸਪਤਾਲ,ਮਿਲਟਰੀ ਹਸਪਤਾਲ,ਸਰਕਾਰੀ ਰਜਿੰਦਰਾ ਹਸਪਤਾਲ,ਸ਼ੇਰੇ ਪੰਜਾਬ ਮਾਰਕਿਟ, ਧਰਮਸ਼ਾਲਾ ਮਹਿੰਦਰਾ ਕਲੋਨੀ ਵਾਰਡ ਨੰ: 40,ਆਰਮੀ ਪਬਲਿਕ ਸਕੂਲ ਪਟਿਆਲਾ ਕੈਂਟ (ਸੈਕਿੰਡ ਡੋਜ਼), ਸ਼ਿਵ ਮੰਦਰ ਅਨਾਜ਼ ਮੰਡੀ ਨਾਭਾ ਗੇਟ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ,
ਕਿਡਜ਼ ਇੰਟਰਨੈਸ਼ਨਲ ਸਕੂਲ ਗੁਰਬਖਸ਼ ਕਲੋਨੀ, ਗੁਰਦੁਆਰਾ ਗੁਰੂਸ਼ਬਦ ਪ੍ਰਕਾਸ਼ ਜੋੜੀਆਂ ਭੱਠੀਆਂ,ਸ਼ਿਵ ਮੰਦਰ ਸੁੰਦਰ ਨਗਰ, ਮਹਾਵੀਰ ਧਰਮਸ਼ਾਲਾ ਨੇੜੇ ਪਾਣੀ ਦੀ ਟੈਂਕੀ ਤ੍ਰਿਪੜੀ, ਸੰਤਾ ਦੀ ਕੁਟੀਆਂ ਨੇੜੇ 21 ਨੰ: ਫਾਟਕ, ਇਨਵਾਇਰਮੈਂਟ ਪਾਰਕ ਸਾਹਮਣੇ ਦਫਤਰ ਡਿਪਟੀ ਕਮਿਸ਼ਨਰ, ਵੀਰ ਹਕੀਕਤ ਰਾਏ ਸਕੂਲ,ਸ਼ਿਵ ਆਸ਼ਰਮ ਤੇਜ ਬਾਗ ਕਲੋਨੀ,ਐਮ.ਸੀ.ਆਫਿਸ ਨਿਊ ਅਨਾਜ਼ ਮੰਡੀ ਵਾਰਡ ਨੰ: 14, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਰਾਧਾ ਸੁਆਮੀ ਸਤਸੰਗ ਭਵਨ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ, ਘੋੜਿਆਂ ਵਾਲਾ ਗੁਰੂਦੁਆਰਾ ਅਤੇ ਰਾਧਾ ਸੁਆਮੀ ਸਤਸੰਗ ਘਰ, ਰਾਜਪੁਰਾ ਦੇ ਐਮ.ਸੀ.ਆਫਿਸ, ਪਟੇਲ ਕਾਲਜ਼,ਰਾਧਾ ਸੁਆਮੀ ਸਤਸੰਗ ਘਰ ਅਤੇ ਈ.ਐਸ.ਆਈ ਡਿਸਪੈਂਸਰੀ, ਸਮਾਣਾ ਦੇ ਸ਼ਿਵ ਮੰਦਰ ਸਤਸੰਗ ਭਵਨ ਅਤੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸਕੂਲ, ਪਿੰਡ ਬਖਸ਼ੀਵਾਲਾ, ਸੂਲਰ, ਪਾਤੜਾਂ, ਡਕਾਲਾ, ਡਰੋਲੀ, ਬਾਰਨ, ਰੌਣੀ, ਭਾਦਸੋ, ਖੇੜੀ ਜੱਟਾ, ਨਿਰਮਾਣਾ, ਭੋਰੇ, ਫਹਿਤਪੁਰ, ਬਾਦਸ਼ਾਹਪੁਰ, ਸ਼ਤਰਾਣਾ,ਬਰਾਸ, ਕਾਨ੍ਹਗੜ੍ਹ,ਕਾਦਰਾਬਾਦ, ਕੁਲਾਰਾਂ, ਘਨੌਰ, ਕਪੂਰੀ, ਅਜਰਾਵਰ, ਦੇਵੀਗੜ੍ਹ, ਸਨੌਰ, ਬਿਜਲ, ਪਲਾਖਾ,ਜਨਸੁਹੀ, ਢੀਂਡਸਾ, ਮਾਨਕਪੁਰ ਆਦਿ ਦੇ ਰਾਧਾ-ਸੁਆਮੀ ਸਤਸੰਗ ਘਰਾਂ ਤੋ ਇਲਾਵਾ ਬਲਾਕ ਭਾਦਸੋਂ,ਸ਼ੂਤਰਾਨਾ,ਕੋਲੀ,ਕਾਲੋਮਾਜਰਾ, ਹਰਪਾਲਪੁਰ ਅਤੇ ਦੁਧਨਸਾਧਾ ਦੇ 150 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।