ਮੁਕੇਰੀਆਂ, 02 ਮਈ (ਜਸਵੀਰ ਸਿੰਘ ਪੁਰੇਵਾਲ) : ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਸੰਗਮ ਵੈਲਫੇਅਰ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਥੇ 70 ਹਾਰਸ ਪਾਵਰ ਦੀ ਮੋਟਰ ਅਤੇ 2 ਲੱਖ 70 ਹਜ਼ਾਰ ਲੀਟਰ ਪਾਣੀ ਵਾਲੀ ਟੈਂਕੀ ਹੈ, ਫਿਰ ਵੀ ਪਾਣੀ ਦੀ ਕਾਨੀ ਵੰਡ ਕਾਰਣ ਲੋਕਾਂ ਤੱਕ ਪੀਣ ਵਾਲਾ ਪਾਣੀ ਨਹੀਂ ਪਹੁੰਚ ਰਿਹਾ,। ਜਿਵੇਂ ਕਿ ਕੁਝ ਟੂਟੀਆਂ ਸਵੇਰ ਤੋਂ ਸ਼ਾਮ ਤੱਕ ਚੱਲਦੀਆਂ ਰਹਿੰਦੀਆਂ ਹਨ ਪਰ ਕੁਝ ਘਰਾਂ ਵਿੱਚ ਇਹ ਪਾਣੀ ਦੀ ਸਪਲਾਈ ਵਿਭਾਗ ਦੀ ਨਿਲਾਇਕੀ ਕਾਰਨ ਨਹੀਂ ਪੁੱਜਦਾ । 70 ਹਾਰਸ ਪਾਵਰ ਦੀ ਮੋਟਰ ਹੋਣ ਦੇ ਬਾਵਜੂਦ ਵੀ ਹਰੇਕ ਖੇਤਰ ਵਿਚ 15-15, 20-20 ਟੂਟੀਆਂ ਤੱਕ ਵੀ ਨਹੀਂ ਪਹੁੰਚ ਪਾਉਂਦੀ,। ਆਉਣ ਵਾਲੇ ਸਮੇਂ ਵਿੱਚ ਜਿਵੇ ਜਿਵੇ ਪਾਣੀ ਦੇ ਨਵੇ ਕਨੈਕਸ਼ਨ ਵੱਧ ਰਹੇ ਹਨ ਪਾਣੀ ਤਾਂ ਬਿਲਕੁਲ ਵੀ ਨਹੀਂ ਪੁੱਜੇਗਾ। ਉਹਨਾਂ ਕਿਹਾ ਸਾਡੇ ਪਿੰਡ ਦੀ ਮਹਿਕਮੇ ਵਲੋਂ ਕੀਤੀ ਜਾਂਦੀ ਪਾਣੀ ਦੀ ਸਪਲਾਈ ਜੋ ਬੁੰਕਰਨਪੁਰ ਅਤੇ ਰਾਜਵਾਲ ਨੂੰ ਪਾਣੀ ਦੀ ਸਪਲਾਈ ਭੰਬੋਤਾੜ ਤੋਂ ਹੁੰਦੀ ਹੈ ਇਹ ਵੰਡ ਵੀ ਸਹੀ ਨਹੀਂ ਹੈ।
ਪ੍ਰਧਾਨ ਅਵਤਾਰ ਸਿੰਘ ਨੇ ਵਿਧਾਇਕ ਸ੍ਰੀ ਮਿੱਕੀ ਡੋਗਰਾ ਜੀ ਤੋਂ ਮੰਗ ਕੀਤੀ ਹੈ ਕਿ ਤੁਰੰਤ ਪਾਣੀ ਦੀ ਸਪਲਾਈ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਪਿੰਡ ਰਾਜਵਾਲ ਲਈ ਵੱਖਰੇ ਪਾਣੀ ਦੀ ਵੱਖਰੀ ਸਪਲਾਈ ਦੀ ਮੰਗ ਕੀਤੀ ਜਾਵੇ।