ਅੰਮ੍ਰਿਤਸਰ/ਜੰਡਿਆਲਾ ਗੁਰੂ, 24 ਜਨਵਰੀ (ਕੰਵਲਜੀਤ ਸਿੰਘ) : ਪਿੱਛਲੇ ਦੋ ਦਹਾਕਿਆਂ ਤੋ ਜ਼ਿਲ੍ਹੇ ਦੇ ਸਕੂਲ ਮੁੱਖੀਆਂ, ਖੇਡ ਪ੍ਰੇਮੀਆਂ ਅਤੇ ਸਮਾਜ ਸੇਵੀਆ ਨੂੰ ਇੱਕ ਮੰਚ ਖੜੇ ਕਰਕੇ ਬੇਟੀ ਬਚਾਓ,ਬੇਟੀ ਪੜ੍ਹਾਓ ਮੁਹਿੰਮ ਤਹਿਤ ਭਰੂਣ ਹੱਤਿਆ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਹਾਅ ਦਾ ਨਾਅਰਾ ਮਾਰਨ ਲਈ ਸਥਾਪਿਤ ਕੀਤੀ ਗਈ “ਮਾਣ ਧੀਆ ਅਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਚੈਅਰਮੈਨ ਹਰਦੇਸ਼ ਸ਼ਰਮਾ (ਐਮਡੀ ਦਵੇਸਰ ਕੰਸਲਟੈਂਟਸ) ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ( ਇੰਡੀਆ ਬੁੱਕ ਰਿਕਾਰਡ ਹੋਲਡਰ ) ਦੀ ਯੋਗ ਅਗਵਾਈ ਹੇਠ ਅੱਜ ਦਵੇਸਰ ਕੰਸਲਟੈਂਟਸ,ਰਣਜੀਤ ਐਵੀਨਿਊ,ਅੰਮ੍ਰਿਤਸਰ ਵਿਚ “ਕੌਮੀ ਬਾਲੜ੍ਹੀ ਦਿਵਸ” ਮੌਕੇ ਸਾਦਾ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਅੱਜ ਦੇ ਦਿਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਬਾਲ ਵਿਕਾਸ ਮੰਤਰਾਲਾ ਤੇ ਭਾਰਤ ਸਰਕਾਰ ਵਲੋ ਸਾਲ 24 ਜਨਵਰੀ 2008 ਤੋ ਕੌਮੀ ਬਾਲੜੀ ਦਿਵਸ ਮਨਾਉਣਾ ਨਿਰਧਾਰਤ ਕੀਤਾ ਗਿਆ ਸੀ।
ਅੱਜ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਡਾਕਟਰ ਹਰਨੂਰ ਕੌਰ ਢਿੱਲੋ (ਐਸਡੀਐਮ ਮਜੀਠਾ) ਨੇ 6 ਹੋਣਹਾਰ ਬਾਲੜ੍ਹੀਆ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਦਮਨਪ੍ਰੀਤ ਕੌਰ ਨੂੰ ਸਾਇਕਲੰਗਿ ਖ਼ੇਡ ਚ ਰਾਜ ਪੱਧਰੀ ਮੁਕਾਬਲੇ ਵਿਚ 3 ਗੋਲਡ,1 ਸਿਲਵਰ ਮੈਡਲ ਜਿੱਤਣ, ਸੈਕ੍ਰੇਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੀ ਰਾਵੀ ਬਾਜਵਾ ਨੇ ਆਈਸੀਐਸਈ ਨੈਸ਼ਨਲ ਐਥਲੇਟਿਕਸ ਖੇਡਾਂ ਚ ਗੋਲਡ ਅਤੇ ਸਿਲਵਰ ਮੈਡਲ ਜਿੱਤਣ,ਖਾਲਸਾ ਕਾਲਜ ਪਬਲਿਕ ਸਕੂਲ ਦੀ ਪਲਕਪ੍ਰੀਤ ਕੌਰ ਨੂੰ ਸਾਇਕਲੰਗਿ ਖ਼ੇਤਰ ਰਾਜ ਪੱਧਰੀ ਮੁਕਾਬਲੇ ਵਿਚ 4 ਕਾਂਸੇ ਦੇ ਮੈਡਲ ਜਿੱਤਣ, ਖਾਲਸਾ ਕਾਲਜ ਪਬਲਿਕ ਸਕੂਲ ਦੀ ਅਰਸ਼ਪ੍ਰੀਤ ਕੌਰ ਨੂੰ ਸਾਇਕਲੰਗਿ ਖ਼ੇਤਰ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ,ਡੀਏਵੀ ਪਬਲਿਕ ਸਕੂਲ, ਲਾਰੰਸ ਰੋਡ ਦੀ ਅਭਿਮਾ ਦਵੇਸਰ ਨੇ ਪਿਛਲੇ 10 ਸਾਲ ਤੇ ਵਿੱਦਿਆ ਅਤੇ ਕਈ ਖੇਤਰਾਂ ਵਿਚ ਉਪਲਬਧੀਆ ਹਾਸਲ ਕਰਨ,ਕਿਡਸ ਪ੍ਰਾਈਡ ਸਕੂਲ ਦੀ ਤਨਿਸ਼ਕਾ ਜੈਨ ਨੇ ਛੋਟੀ ਉਮਰ ਵਿਚ ਡਾਂਸ ਤੇ ਐਕਟਿੰਗ ਦਾ ਹੁਨਰ ਦੇ ਨਾਲ-ਨਾਲ ਹੋਰ ਗਤੀਵਿਧੀਆ ਵਿਚ ਵੀ ਮੋਹਰੀ ਰਹਿਣ ਅਤੇ ਵੱਖ-ਵੱਖ ਖੇਤਰਾ ਵਿੱਚ ਅਹਿਮ ਯੋਗਦਾਨ ਪਾਉਣ ਸਦਕਾ ਯਾਦਗਾਰੀ ਚਿੰਨ ਅਤੇ ਪ੍ਰਸ਼ੰਸਾ ਸਰਟੀਫਿਕੇਟ ਦੇਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਉਪਰੰਤ ਉਹਨਾਂ ਨੇ ਆਪਣੇ ਸੰਬੋਧਨ ਚ ਕਿਹਾ ਧੀਆ ਨਾਲ ਹੀ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ, ਕਿਉਕਿ ਧੀਆਂ ਦੇ ਨਾਲ ਹੀ ਵਿਹੜੇ ਚ ਰੌਣਕ ਹੁੰਦੀ ਹੈ।
ਸਾਨੂੰ ਧੀਆ ਦਾ ਵੀ ਪੁੱਤਰਾਂ ਵਾਂਗ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੇ ਮਾਪਿਆ ਤੇ ਵੱਡਿਆਂ ਦਾ ਆਦਰ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੈਅਰਮੈਨ ਹਰਦੇਸ਼ ਸ਼ਰਮਾ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੌਰ ਤੇ ਕਿਹਾ ਸਾਨੂੰ ਲੜਕੀਆਂ ਪ੍ਰਤੀ ਮਾੜੀ ਸੋਚ ਨੂੰ ਮਿਟਾਉਣ ਲਈ ਇਸ ਦੇਸ਼ ‘ਚੋਂ ਅਨਪੜ੍ਹਤਾ ਨੂੰ ਖ਼ਤਮ ਕਰਨਾ ਪਵੇਗਾ,ਸਖ਼ਤ ਕਾਨੂੰਨ ਲਾਗੂ ਕਰਨੇ ਪੈਣਗੇ ਤਾ ਕਿ ਰਾਹ ਜਾਦੀ ਲੜਕੀ ਵੱਲ ਕੋਈ ਅੱਖਾ ਚੁੱਕ ਕੇ ਵੇਖਣ ਤੋ ਪਹਿਲਾਂ ਕਈ ਵਾਰ ਸੋਚਣ। ਆਉ ਸਾਰੇ ਅੱਜ ਕੌਮੀ ਬਾਲੜੀ ਦਿਵਸ ਮੌਕੇ ਮਿਲ ਕੇ ਪ੍ਰਣ ਕਰੀਏ ਕੇ ਆਪਣੀਆਂ ਬਾਲੜ੍ਹੀਆ ਨੂੰ ਪੜ੍ਹਾਉਣ ਦਾ ਬੀੜਾ ਜ਼ਰੂਰ ਚੁੱਕੀਏ। ਇਸ ਮੌਕੇ ਹਰਨੂਰ ਢਿੱਲੋਂ,ਹਰਦੇਸ਼ ਸ਼ਰਮਾ, ਗੁਰਿੰਦਰ ਸਿੰਘ ਮੱਟੂ,ਪੀਏ ਵਰਿੰਦਰ ਭਾਟੀਆ, ਨਰਿੰਦਰ ਸਿੰਘ,ਪ੍ਰਿੰਸੀਪਲ ਪ੍ਰੀਤੀ ਜੈਨ, ਬਲਜਿੰਦਰ ਸਿੰਘ ਮੱਟੂ, ਅੰਮ੍ਰਿਤ ਬਾਜਵਾ ਅਤੇ ਗੁਰਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।