ਤਾਲਵਾੜਾ/ਹਾਜੀਪੁਰ,22 ਮਾਰਚ(ਜਸਵੀਰ ਸਿੰਘ ਪੁਰੇਵਾਲ) : ਵਿਸ਼ਵ ਮਹਾਂਮਾਰੀ ਕਰੋਨਾ ਵਾਇਰਸ ਦੇ ਸਬੰਧ ਵਿੱਚ ਸ਼ਿਵਲ ਸਰਜਨ ਹੁਸ਼ਿਆਰਪੁਰ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਪੀ ਐੱਚ ਸੀ ਹਾਜੀਪੁਰ ਡਾ ਸ਼ੈਲੀ ਬਾਜਵਾ ਦੀ ਯੋਗ ਅਗਵਾਈ ਹੇਠ ਅਤੇ ਨੋਡਲ ਅਫਸਰ ਡਾ ਹਰਮਿੰਦਰ ਦੀ ਅਗਵਾਈ ਹੇਠ ਅੱਜ ਪੀ ਐਚ ਸੀ ਹਾਜੀਪੁਰ ਦੇ ਸਿਹਤ ਵਿਭਾਗ ਦੇ ਸਟਾਫ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਰ, ਆਰੀਆ ਸਮਾਜ ਮੰਦਰ ਅਤੇ ਬੀਬੀਐਮਬੀ ਮੁੱਖ ਦਫ਼ਤਰ, ਸੈਕਟਰ ਨੰਬਰ 3, ਵਿਖੇ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੁਰਸ਼ਾਂ ਅਤੇ ਇਸਤਰੀਆਂ ਅਤੇ ਬੱਚਿਆਂ ਦੇ ਕਾਰੋਨਾ ਟੈਸਟ ਵੱਖ-ਵੱਖ ਥਾਵਾਂ ਤੇ ਕੀਤੇ ਗਏ। ਇਸ ਦੌਰਾਨ ਡਾ ਹਾਰਮਿੰਦਰ ਸਿੰਘ ਨੋਡਲ ਅਫਸਰ ਨੇ ਦੱਸਿਆ ਕਿ ਅੱਜ ਤਲਵਾੜਾ ਵਿੱਚ ਕੁੱਲ 142 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਜਦੋਂ ਕਿ 4 ਲੋਕਾਂ ਦੇ ਰੈਪਿਡ ਨਮੂਨੇ ਵੀ ਲਏ ਗਏ ਹਨ।ਇਸ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਸਰਕਾਰ ਅਨੁਸਾਰ 23 ਮਾਰਚ ਨੂੰ ਤਲਵਾੜਾ ਵਿੱਚ
ਇਸੇ ਤਰ੍ਹਾਂ ਕੋਵਿਡ 19 ਦੇ ਸਬੰਧ ਵਿੱਚ ਕਰੋਨਾ ਟੈਸਟ ਮੁਫਤ ਕੀਤੇ ਜਾਣਗੇ।ਇਸ ਮੌਕੇ ਤਲਵਾੜਾ ਥਾਣਾ ਇੰਚਾਰਜ ਅਜਮੇਰ ਸਿੰਘ ਵੀ ਆਪਣੀ ਪੁਲਿਸ ਪਾਰਟੀ ਸਮੇਤ ਸਾਰੇ ਕੇਂਦਰਾਂ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਆਮ ਲੋਕਾਂ ਅਤੇ ਕਸਬੇ ਦੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਾਸਕ ਜਰੂਰ ਪਹਿਨਣ ਅਤੇ ਸ਼ੋਸ਼ਲ ਡਿਸਟੈਂਸ ਦੇ ਨਿਯਮ ਦੀ ਵੀ ਪਾਲਣਾ ਕਰਨ।ਇਸ ਮੌਕੇ ਸਿਹਤ ਵਿਭਾਗ ਦੇ ਇੰਸਪੈਕਟਰ ਰਾਕੇਸ਼ ਕੁਮਾਰ ਵਿਸ਼ਵਭਰ ਸਿੰਘ, ਸਵਰਨ ਸਿੰਘ ਐਚ.ਆਈ., ਡਾ: ਨਿਪੁਨ ਸ਼ਰਮਾ, ਐਮਓ ਵਿਸ਼ਾਲ ਧਰਵਾਲ, ਸੀਐਚਓ ਮਮਤਾ ਰਾਣੀ, ਸੀਐਚਓ ਇੰਦੂ ਵਾਲਾ, ਸਟਾਫ਼ ਨਰਸ ਪ੍ਰਵੀਨ, ਵੀਈਈ ਬਚਿੱਤਰ ਸਿੰਘ, ਰਾਜ ਕੁਮਾਰ, ਡਾਕਟਰ ਸਾਰਿਕਾ, ਸੀਐਚਓ ਡਾ: ਪਰਮਿੰਦਰ ਸਿੰਘ, ਡਾ: ਗੁਰਮੇਲ ਸਿੰਘ, ਸਟੇਸ਼ਨ ਇੰਚਾਰਜ ਤਲਵਾੜਾ ਅਜਮੇਰ ਸਿੰਘ ਚਾਹਲ, ਏਐਸਆਈ ਸਤਨਾਮ ਸਿੰਘ, ਏਐਸਆਈ ਨਰਿੰਦਰ ਕੁਮਾਰ, ਏਐਸਆਈ ਹਰਜੀਤ ਸਿੰਘ ਅਤੇ ਏਐਸਆਈ ਪ੍ਰਲਾਦ ਸਿੰਘ, ਏ ਐੱਸ ਆਈ ਰਣਵੀਰ ਸਿੰਘ ਆਦਿ ਹਾਜ਼ਰ ਸਨ।