Uncategorized
ਕੋਲਕਾਤਾ ਡਾਕਟਰ ਰੇਪ ਮਰਡਰ ਕੇਸ ਦੇ ਵਿਰੁੱਧ ਰੋਸ਼ ਵਜੋਂ NHM ਆਯੁਰਵੈਦਿਕ ਇੰਪਲਾਈਜ਼ ਐਸੋਸ਼ੀਏਸ਼ਨ ਪੰਜਾਬ ਨੇ ਕੀਤੀ OPD ਬੰਦ
ਜਲੰਧਰ, 16 ਅਗਸਤ (ਹਰਜਿੰਦਰ ਸਿੰਘ) : ਕੋਲਕਾਤਾ ਵਿਚ ਡਾਕਟਰ ਦੇ ਰੇਪ ਮਰਡਰ ਕੇਸ ਦੇ ਵਿਰੁੱਧ ਰੋਸ਼ ਵਜੋਂ ਅੱਜ ਐਨ.ਐੱਚ.ਐਮ ਆਯੁਰਵੈਦਿਕ ਇੰਪਲਾਈਜ ਐਸੋਸ਼ੀਏਸ਼ਨ ਪੰਜਾਬ ਵਲੋਂ ਮੈਡੀਕਲ ਸਟਾਫ਼ ਦੀ ਰਾਜ ਪੱਧਰੀ ਹੜਤਾਲ ਦੇ ਸਮਰਥਨ ਵਿੱਚ ਆਯੁਰਵੈਦਿਕ ਓ.ਪੀ.ਡੀ ਬੰਦ ਰੱਖੀ ਗਈ।
ਜਾਣਕਾਰੀ ਦਿੰਦਿਆ ਸੂਬਾ ਪ੍ਰਧਾਨ ਡਾਕਟਰ ਅਮਿਤ ਸਿੱਧੂ ਨੇ ਦੱਸਿਆ ਕਿ ਕੋਲਕਾਤਾ ਵਿੱਚ ਰੇਸਿਡੇਂਟ ਡਾਕਟਰ ਨਾਲ ਜੋ ਹੋਇਆ ਉਹ ਬੰਗਾਲ ਸਰਕਾਰ ਦੇ ਨਾਲ ਨਾਲ ਸਾਰੇ ਭਾਰਤ ਵਾਸੀਆਂ ਦੇ ਮੱਥੇ ਤੇ ਲਗਾ ਕਾਲਾ ਧਬਾ ਹੈ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਇਸ ਨਾਲ ਡਾਕਟਰਾਂ ਅਤੇ ਪੈਰਾਂ ਮੈਡੀਕਲ ਸਟਾਫ਼ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੋਸ਼ੀਆਂ ਨੂੰ ਭਾਲ ਕੇ ਜਲਦ ਤੋਂ ਜਲਦ ਫਾਂਸੀ ਦੇਣੀ ਚਾਹੀਦੀ ਹੈ।