ਕੋਰਟ ਕੰਪਲੈਕਸ, ਦਸੂਹਾ ਨਜ਼ਦੀਕ ਹੋਏ ਕਤਲ ‘ਚ ਲੋੜੀਂਦਾ 03 ਦੋਸ਼ੀ ਚੜ੍ਹੇ ਪੁਲਿਸ ਦੇ ਹੱਥੇ
ਦਸੂਹਾ/ਹੁਸ਼ਿਆਰਪੁਰ 29 ਜੁਲਾਈ (ਬਿਊਰੋ) : ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਕਪਤਾਨ ਪੁਲਿਸ/ਤਫਤੀਸ਼ ਹੁਸ਼ਿਆਰਪੁਰ, ਜਗਦੀਸ਼ ਰਾਜ ਅੱਤਰੀ,ਪੀ.ਪੀ.ਐਸ ਉਪ ਕਪਤਾਨ ਪੁਲਿਸ, ਸਬ- ਡਵੀਜ਼ਨ ਦਸੂਹਾ, ਸ਼ਿਵਦਰਸ਼ਨ ਸਿੰਘ ਸੰਧੂ ਪੀ.ਪੀ.ਐਸ ਉਪ ਕਪਤਾਨ ਪੁਲਿਸ/ਡਿਟੈਕਟਿਵ ਹੁਸ਼ਿਆਰਪੁਰ ਦੀ ਯੋਗ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਐਸ.ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵਲੋਂ ਮਿਤੀ 26/07/2024 ਨੂੰ ਕੋਰਟ ਕੰਪਲੈਕਸ, ਦਸੂਹਾ ਨਜਦੀਕ ਹੋਏ ਕਤਲ ਸਬੰਧੀ ਮੁਕੱਦਮਾ ਨੰਬਰ 155 ਮਿਤੀ 26/07/2024 भ/प 103, 109,3 (5) घी भैल भैम घाटा ਦਸੂਹਾ ਵਿੱਚ ਲੋੜੀਂਦੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਜੋ ਉਕਤ ਟੀਮਾਂ ਨੇ ਟੈਕਨੀਕਲ, ਸੀ.ਸੀ.ਟੀ.ਵੀ ਫੁਟੇਜ਼ ਦੀ ਮਦਦ ਨਾਲ ਅਤੇ ਖੁਫੀਆ ਸੋਰਸ ਲਗਾ ਕੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮਾ ਵਿੱਚ 03 ਦੋਸ਼ੀਆਨ ਨੂੰ 48 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਤਲ ਦੀ ਵਜਾ ਰੰਜਿਸ਼ ਇਹ ਹੈ ਕਿ ਮੁਦੱਈ ਮੁਕੱਦਮਾ ਸਤਵਿੰਦਰ ਸਿੰਘ ਉਰਫ ਸੱਤੀ ਵਾਸੀ ਪਿੰਡ ਬਾਜਵਾ, ਥਾਣਾ ਦਸੂਹਾ ਦੀ ਵਿਦੇਸ਼ ਦੁਬਈ ਵਿੱਚ ਰਹਿੰਦੇ ਪਿੰਦਰ ਵਾਸੀ ਕਬੀਰਪੁਰ ਥਾਣਾ ਹਰਿਆਣਾ ਨਾਲ ਪੁਰਾਣੀ ਰੰਜਿਸ਼ ਸੀ, ਜੋ ਉਕਤ ਪਿੰਦਰ ਨੇ ਪੁਰਾਣੀ ਰੰਜਿਸ਼ ਤਹਿਤ ਹੀ ਦੋਸ਼ੀ ਕੰਨਿਸ਼ ਕੁਮਾਰ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ, ਜਿਸਤੇ ਦੋਸ਼ੀ ਕੰਨਿਸ਼ ਨੇ ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਗ੍ਰਿਫਤਾਰ ਦੋਸ਼ੀ :
1. ਅਮਨਦੀਪ ਸਿੰਘ ਉਰਫ ਅਮਨ ਉਰਫ ਫੌਜੀ ਪੁੱਤਰ ਦਵਿੰਦਰ ਸਿੰਘ
2. ਜਸਵਿੰਦਰ ਸਿੰਘ ਉਰਫ ਮੋਨੂੰ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਪਿੰਡ ਡੱਫਰ, ਥਾਣਾ ਗੜਦੀਵਾਲਾ
3. ਕੰਨਿਸ਼ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਖਾਨ ਖਾਨਾ, ਥਾਣਾ ਮੁਕੰਦਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਬ੍ਰਾਮਦਗੀ :
1. ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ (ਬਿਨਾਂ ਨੰਬਰੀ)
2. ਵਾਰਦਾਤ ਸਮੇਂ ਵਰਤੇ ਹਥਿਆਰ 02 ਦਾਤਰ
ਗ੍ਰਿਫਤਾਰ ਦੋਸ਼ੀ ਅਮਨਦੀਪ ਸਿੰਘ ਉਰਫ ਅਮਨ ਉਰਫ ਫੌਜੀ ਪੁੱਤਰ ਦਵਿੰਦਰ ਸਿੰਘ ਖਿਲਾਫ ਪਹਿਲਾਂ ਵੀ ਹੇਠ ਲਿਖੇ ਮੁਕੱਦਮੇ ਦਰਜ ਹਨ :
1. ਮੁਕੱਦਮਾ ਨੰਬਰ 31 ਮਿਤੀ 25/02/2023 ਅ/ਧ 336 ਭ:ਦ ਥਾਣਾ ਦਸੂਹਾ
2. ਮੁਕੱਦਮਾ ਨੰਬਰ 72 ਮਿਤੀ 06/08/2023 ਅ/ਧ 336 ਭ:ਦ ਥਾਣਾ ਗੜਦੀਵਾਲਾ