ਜੰਡਿਆਲਾ ਗੁਰੂ 27 ਜੂਨ (ਕੰਵਲਜੀਤ ਸਿੰਘ ਲਾਡੀ) : ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ ਟੀ ਉ ਦੇ ਦਿਸ਼ਾ ਨਿਰਦੇਸ਼ ਹੇਠ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਜੰਡਿਆਲਾ ਗੁਰੂ ਸ਼ਹਿਰ ਵਿੱਚ ਜਿਸ ਕਿਸੇ ਰਿਹਾਇਸ਼ੀ ਇਲਾਕੇ ਵਿੱਚ ਬਿਜਲੀ ਦੇ ਸਪਲਾਈ ਦੀ ਕੋਈ ਵੀ ਸ਼ਿਕਾਇਤ ਆ ਰਹੀ ਹੈ ਉਹਨਾਂ ਰਿਹਾਇਸ਼ੀ ਇਲਾਕਿਆਂ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਡਮ ਸੁਹਿੰਦਰ ਕੌਰ ਧਰਮਪਤਨੀ ਸਰਦਾਰ ਹਰਭਜਨ ਸਿੰਘ ਈ ਟੀ ਉ ਬਿਜਲੀ ਮੰਤਰੀ ਪੰਜਾਬ ਨੇ ਵਾਰਡ ਨੰਬਰ 8 ਦੇ ਵਾਸੀਆਂ ਨੂੰ ਬਿਜਲੀ ਸਪਲਾਈ ਵਿੱਚ ਆ ਰਹੀ ਮੁਸ਼ਕਲਾਂ ਨੂੰ ਦੂਰ ਕਰਨ ਸਮੇਂ ਕੀਤਾ। ਉਹਨਾਂ ਦੱਸੀਆਂ ਕੀ ਵਾਰਡ ਨੰਬਰ ਅੱਠ ਦੇ ਵਾਸੀਆਂ ਦੀ ਬਿਜਲੀ ਸਪਲਾਈ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਸਨ। ਜਿਸ ਦਾ ਹੱਲ ਕਰਦੇ ਹੋਏ ਅੱਜ ਨਵਾਂ ਟਰਾਂਸਫਾਰਮਰ ਲਗਾ ਦਿੱਤਾ ਗਿਆ ਹੈ। ਉਹਨਾਂ ਦੱਸੀਆਂ ਕੀ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ ਟੀ ਉ ਦੇ ਦਿਸ਼ਾ ਨਿਰਦੇਸ਼ ਹੇਠ ਹੋਰ ਵੀ ਸ਼ਹਿਰ ਦੀਆਂ ਵਾਰਡਾਂ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਕੋਈ ਵੀ ਸ਼ਿਕਾਇਤਾਂ ਹਨ।
ਉਹਨਾਂ ਦਾ ਵੀ ਜਲਦੀ ਹੀ ਹਰ ਸੰਭਵ ਹੱਲ ਕਰਕੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਈਆਂ ਜਾਵੇਗਾ। ਇਸ ਮੌਕੇ ਵਾਰਡ ਨੰਬਰ 8 ਦੇ ਵਾਸੀਆਂ ਨੇ ਮੈਡਮ ਸੁਹਿੰਦਰ ਕੌਰ ਧਰਮਪਤਨੀ ਸਰਦਾਰ ਹਰਭਜਨ ਸਿੰਘ ਈ ਟੀ ਉ ਬਿਜਲੀ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ੍ਰ ਸਤਿੰਦਰ ਸਿੰਘ, ਮੈਡਮ ਸੁਨੈਨਾ ਰੰਧਾਵਾ ਬਲਾਕ ਪ੍ਧਾਨ, ਮੈਡਮ ਸਰਬਜੀਤ ਕੌਰ ਤੋਂ ਇਲਾਵਾ ਬਿਜਲੀ ਵਿਭਾਗ ਦੇ ਮੁੱਖ ਇੰਜੀਨੀਅਰ ਗੁਰਮੁੱਖ ਸਿੰਘ, ਐਸ ਡੀ ਉ ਸੁਖਜੀਤ ਸਿੰਘ, ਜੇ ਈ ਲਖਵਿੰਦਰ ਸਿੰਘ, ਮੌਜੂਦ ਸਨ।