ਜੰਡਿਆਲਾ ਗੁਰੂ, 12 ਜਨਵਰੀ (ਕੰਵਲਜੀਤ ਸਿੰਘ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੀ ਐਸ ਐਸ ਬੀ ਬੋਰਡ ਪੰਜਾਬ ਦੇ ਮੈਂਬਰ ਨਰੇਸ਼ ਪਾਠਕ ਜੀ ਦੇ ਪਿਤਾ ਸ੍ਰੀ ਮੋਹਨ ਸਵਰੂਪ ਪਾਠਕ ਜੀ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਪਾਠਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ।
ਇਸ ਮੌਕੇ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਮਾਂ ਬਾਪ ਦੀ ਸਦਾ ਹੀ ਲੋੜ ਹੁੰਦੀ ਹੈ, ਬੱਚੇ ਚਾਹੇ ਕਿੰਨੇ ਵੱਡੇ ਹੋ ਜਾਣ ਪਰ ਮਾਂ ਬਾਪ ਦਾ ਸਾਇਆ ਸਿਰ ਤੇ ਹੋਵੇ ਤਾਂ ਬੱਚਿਆਂ ਨੂੰ ਬਹੁਤ ਹੌਸਲਾ ਹੁੰਦਾ ਹੈ ਪਰ ਜਦ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਬੰਦੇ ਆਪਣੇ ਆਪ ਨੂੰ ਅਸਰੱਖਿਅਕ ਮਹਿਸੂਸ ਕਰਦੇ ਹਨ। ਉਹਨਾਂ ਕਿਹਾ ਕਿ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ ਆਦਿ ਹਾਜ਼ਰ ਸਨ।