ਜੰਡਿਆਲਾ ਗੁਰੂ, 28 ਸਤੰਬਰ (ਕੰਵਲਜੀਤ ਸਿੰਘ, ਦਵਿੰਦਰ ਸਹੋਤਾ) : ਕੈਬਨਿਟ ਮੰਤਰੀ ਸ੍ ਹਰਭਜਨ ਸਿੰਘ ਈ ਟੀ ਉ ਸਾਹਿਬ ਜੀ ਨੇ ਮਨਿੰਦਰ ਸਿੰਘ ਪੁੱਤਰ ਲੇਟ ਤਰਸੇਮ ਸਿੰਘ ਨੂੰ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਦਿੱਤਾ ਮੌਕੇ ਤੇ ਯੁਆਇੰਨਗ ਕਰਵਾਈਆ ਗਿਆ। ਮਨਿੰਦਰ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸੀਆਂ ਕੀ ਮੇਰੇ ਪਿਤਾ ਜੀ ਜੋ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਸਹਾਇਕ ਲਾਇਨਮੈਨ ਸਨ ਡਿਊਟੀ ਦੌਰਾਨ ਉਹਨਾਂ ਦੀ ਮੌਤ 25/7/2001ਨੂੰ ਹੋ ਗਈ ਸੀ ਤੇ ਮੇਰੇ ਮਾਤਾ ਜੀ ਦੀ ਮੌਤ ਉਹਨਾਂ ਤੋਂ ਦੋ ਸਾਲ ਪਹਿਲਾਂ ਹੋ ਗਈ ਸੀ।
ਜਿਹਨਾਂ ਦੀ ਜਗ੍ਹਾ ਤੇ ਮੈਨੂੰ ਤਰਸ ਦੇ ਆਧਾਰ ਤੇ ਨੌਕਰੀ ਬਨਦਾ ਹੱਕ ਮੈਨੂੰ ਨਹੀਂ ਮਿਲੀਆਂ 20ਸਾਲ ਦਾ ਲੰਮਾ ਸਮਾਂ ਮੈ ਮੌਕੇ ਦੀਆਂ ਸਰਕਾਰਾਂ ਭਾਵੇਂ ਅਕਾਲੀ, ਭਾਵੇਂ ਕਾਗਰਸ ਸੀ। ਬਹੁਤ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੇਨਤੀਆਂ ਕੀਤੀਆਂ ਮੰਗ ਪੱਤਰ ਦਿੱਤੇ ਪਰ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ। ਪਰ ਅੱਜ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਤੌਰ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ ਟੀ ਉ ਜੀ ਜੋ ਕਿ ਸਾਡੇ ਹਲਕਾ ਵਿਧਾਇਕ ਵੀ ਹਨ। ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੇਰਾ ਬਣਦਾ ਹੱਕ ਤਰਸ ਦੇ ਆਧਾਰ ਤੇ ਨੌਕਰੀ ਤੇ ਮੈਨੂੰ ਨਿਯੁਕਤੀ ਪੱਤਰ ਦਿੱਤਾ।
ਮੈਂ ਆਪਣੇ ਪਰਿਵਾਰ ਸਮੇਤ ਸਰਦਾਰ ਹਰਭਜਨ ਸਿੰਘ ਈ ਟੀ ਉ ਕੈਬਨਿਟ ਮੰਤਰੀ ਪੰਜਾਬ ਤੇ ਉਹਨਾਂ ਦੇ ਧਰਮਪਤਨੀ ਮੈਡਮ ਸੁਹਿੰਦਰ ਕੌਰ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੀ। ਇਸ ਸਮੇਂ ਮੌਕੇ ਤੇ ਅੈਕਸੀਅਨ ਮਨਿੰਦਰਪਾਲ ਸਿੰਘ, ਐਸ ਡੀ ਉ ਸੁਖਜੀਤ ਸਿੰਘ, ਸਹਾਇਕ ਇੰਜਨੀਅਰ ਅਮਨਦੀਪ ਸਿੰਘ, ਸੁਪ੍ਰੀਡੈਟ ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਤੇ ਸਮੂਹ ਸਟਾਫ ਮੈਬਰ ਹਾਜ਼ਰ ਸਨ।