ਜੰਡਿਆਲਾ ਗੁਰੂ, 28 ਜੂਨ (ਕੰਵਲਜੀਤ ਸਿੰਘ) : ਅੱਜ ਜੰਡਿਆਲਾ ਗੁਰੂ ਦੇ ਸਰਾਂ ਰੋਡ ਤੇ ਪੀ ਐਸ ਪੀ ਸੀ ਐਲ ਦੀ ਡਿਵੀਜ਼ਨ ਜੰਡਿਆਲਾ ਗੁਰੂ ਟੈਕਨੀਕਲ ਸਰਵਿਸਿਜ਼ ਯੂਨੀਅਨ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ, ਪੈਨਸ਼ਨਰ ਐਸੋਸੀਏਸ਼ਨ, ਸੰਯੁਕਤ ਕਿਸਾਨ ਮੋਰਚਾ,ਕੁਲ ਹਿੰਦ ਦਿਹਾਤੀ ਮਜ਼ਦੂਰ ਐਮ ਐਸ ਯੂ ਤੇ ਹੋਰ ਜਥਬੰਦੀਆਂ ਨੂੰ ਨਾਲ ਲੈਕੇ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬਿਜਲੀ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਜੰਡਿਆਲਾ ਗੁਰੂ ਵਿੱਚ ਸੋਰ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦਸਿਆ ਕਿ ਸਤਾ ਵਿੱਚ ਚੂਰ ਬਿਲਜੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਸਾਥੀ ਤਲਵਿੰਦਰ ਸਿੰਘ ਲਾਇਨ ਮੈਨ ਦੀ ਲੋਕ ਸਭਾ ਚੋਣਾਂ ਵਿੱਚ ਵੋਟਾਂ ਨਾ ਪਾਉਣ ਦਾ ਬਹਾਨਾਂ ਬਣਾਂ ਕੇ ਰੰਜਿਸ਼ ਤਹਿਤ,ਧੱਕੇਸ਼ਾਹੀ ਨਜਾਇਜ਼ ਸਿਆਸੀ ਅਧਾਰ ਤੇ ਸਭ ਡਿਵੀਜ਼ਨ ਟਾਂਗਰਾ ਤੋ ਡਿਵੀਜ਼ਨ ਹੋਸ਼ਿਆਰਪੁਰ ਬਦਲੀ ਕਰ ਦਿੱਤੀ ਗਈ
ਅਤੇ ਬਿਜਲੀ ਮੰਤਰੀ ਵਲੋ ਉੱਚ ਅਧਿਕਾਰੀਆਂ ਤੇ ਦਬਾਅ ਪਾਂ ਕੇ ਜਬਰੀ ਰਲੀਵ ਕਰਵਾ ਦਿੱਤਾ ਗਿਆ ਅਤੇ ਇਸਦੇ ਰੋਸ ਵਜੋਂ ਮੁਲਾਜਮਾਂ ਵਲੋ ਸੀ ਡਿਵੀਜ਼ਨ ਟਾਂਗਰਾ ਦਾ ਸਮੁੱਚ ਕੰਮ ਕਾਜ ਬੰਦ ਕਰਕੇ ਲਗਾਤਾਰ ਧਰਨਾ ਦੇਣਾ ਸੁਰੂ ਕਰ ਦਿੱਤਾ ਇਸ ਨਜਾਇਜ਼ ਬਦਲੀ ਨੂੰ ਰੋਕਣ ਲਈ ਬਿਜਲੀ ਮੰਤਰੀ ਦੇ ਆਫਿਸ ਤੇ ਵੱਟਸਅੱਪ ਤੇ ਵੀ ਸੂਚਿਤ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਇਸ ਨਜਾਇਜ਼ ਕੀਤੀ ਬਦਲੀ ਨੂੰ ਰੱਦ ਕਰਵਾਉਣ ਸੰਬਧੀ ਸਾਡੇ ਉੱਚ ਅਧਿਕਾਰੀਆਂ ਅਤੇ ਜਥਬੰਦੀਆਂ ਦੇ ਆਗੂਆਂ ਨਾਲ ਸਮਾ ਦੇ ਕੇ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਪਰ ਸਤਾ ਵਿੱਚ ਚੂਰ ਬਿਜਲੀ ਮੰਤਰੀ ਨੇ ਨਾ ਤਾਂ ਜਥੇਬੰਦੀਆਂ ਦੇ ਆਗੂਆਂ ਨਾਲ ਹੀ ਤੇ ਨਾ ਹੀ ਸਾਡੇ ਉੱਚ ਅਧਿਕਾਰੀਆਂ ਨਾਲ ਆਪਣੇ ਕਿਸੇ ਨੁਮਾਇੰਦੇ ਜਾ ਬਿਜਲੀ ਮੰਤਰੀ ਨੇ ਖੁਦ ਬੈਠ ਕੇ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇਕਰ ਫਿਰ ਕੀਤੀ ਗਈ ਨਜਾਇਜ਼ ਨੂੰ ਰੱਦ ਨਾ ਕੀਤਾ ਗਿਆ ਤਾਂ ਸਾਨੂੰ ਹੋਰ ਤਿੱਖੇ ਸੰਗਰਸ ਕਰਨ ਲਈ ਮਜਬੂਰ ਹੋਣਾ ਪਵੇਗਾ ਅੱਗੇ ਬੁਲਾਰਿਆਂ ਨੇ ਬੋਲਦਿਆਂ ਹੋਇਆ ਕਿਹਾ
ਕਿ ਜੇਕਰ ਚਲਦੇ ਸੰਗਰਸ ਦੁਰਾਨ ਕਿਸਾਨਾਂ ,ਖਪਤਕਾਰਾਂ,ਜਾ ਆਮ ਪਬਲਿਕ ਨੂੰ ਬਿਜਲੀ ਸੰਬਧੀ ,ਟਰੈਫਿਕ ਸੰਬਧੀ ਕੋਈ ਮੁਸ਼ਕਲ ਆਉਂਦੀ ਹੈ ਤਾ ਇਸਦੀ ਸਾਰੀ ਜੁੰਮੇਵਾਰੀ ਬਿਜਲੀ ਮੰਤਰੀ ਤੇ ਪਾਵਰ ਕਾਮ ਮੈਨੇਜਮੈਂਟ ਦੀ ਹੋਵੇਗੀ ਇਸ ਰੋਸ ਮਾਰਚ ਵਿੱਚ ਜਗਤਾਰ ਸਿੰਘ ਉਪਲ ਸਾਬਕਾ ਜਨਰਲ ਸਕੱਤਰ tsu, ਕੁਲਦੀਪ ਸਿੰਘ ਖੰਨਾ ਸਾਬਕਾ ਪ੍ਰਧਾਨ tsu, ਜੈਮਲ ਸਿੰਘ ਪ੍ਰਧਾਨ ਬਾਰਡਰ ਜੌਨ tsu, ਕੁਲਦੀਪ ਸਿੰਘ ਉਦੁਕੇ ਸਰਕਲ ਪ੍ਰਧਾਨ, ਦਲਬੀਰ ਸਿੰਘ ਜੌਹਲ,ਨਰਿੰਦਰ ਸਿੰਘ ਗਿੱਲ ਸਰਕਲ ਪ੍ਰਧਾਨ ਏਟਕ, ਅਵਤਾਰ ਸਿੰਘ ਪ੍ਰਧਾਨ ਤਰਨਤਾਰਨ,ਸੰਜੀਵ ਸੈਣੀ ਸਰਕਲ ਪ੍ਰਧਾਨ, ਰਾਮ ਲੁਭਾਇਆ ਸਾਬਕਾ ਵਿੱਤ ਸਕੱਤਰ, ਡਾਕਟਰ ਗੁਰਮੇਜ ਸਿੰਘ ਜਮਹੂਰੀ ਕਿਸਾਨ ਸਭਾ ਆਗੂ ਪੰਜਾਬ, ਪ੍ਰਬਜੀਤ ਸਿੰਘ,ਕੁਲਵੰਤ ਸਿੰਘ ਕਿਰਤੀ ਕਿਸਾਨ ਯੂਨੀਅਨ ਪੰਜਾਬ,ਬਲਕਾਰ ਸਿੰਘ ਦੁਧਾਲਾ,ਬਲਵਿੰਦਰ ਸਿੰਘ ਦੁਧਾਲਾ, ਹਰਜਿੰਦਰ ਸਿੰਘ ਦੁਧਾਲਾ, ਗੁਰਨਾਮ ਸਿੰਘ ਦਾਊਦ, ਕੁਲਵਿੰਦਰ ਸਿੰਘ ਕੁੱਲ ਹਿੰਦ ਦਿਹਾਤੀ ਮਜ਼ਦੂਰ ਸਭਾ, ਰਵਿੰਦਰ ਸਿੰਘ ਛੱਜਲਵੱਡੀ, ਮੰਗਲ ਸਿੰਘ ਖੁਜਾਲਾ ਨੇ ਹਿੱਸਾ ਲਿਆ।