ਜਲੰਧਰ 10 ਸਤੰਬਰ (ਕਬੀਰ ਸੌਂਧੀ) : ਜਦੋਂ ਤੋਂ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ ਉਸੇ ਦਿਨ ਤੋਂ ਭਾਜਪਾ ਆਗੂ ਹਰਜੀਤ ਗਰੇਵਾਲ ਕਿਸਾਨੀ ਸੰਘਰਸ਼ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਮੋਹਰੀ ਰੋਲ ਨਿਭਾ ਰਿਹਾ ਹੈ ਕਦੇ ਕਿਸਾਨਾਂ ਨੂੰ ਖ਼ਾਲਿਸਤਾਨੀ ਕਦੇ ਅਤਿਵਾਦੀ ਕਦੀ ਨਕਸਲੀ ਕਹਿ ਕੇ ਅਰਾਜਕਤਾ ਦਾ ਮਾਹੌਲ ਬਣਾਉਣਾ ਚਾਹੁੰਦਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਖਾਲਸਾ ਬਸਤੀ ਮਿੱਠੂ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਉਸ ਵੇਲੇ ਹਰਜੀਤ ਗਰੇਵਾਲ ਨੇ ਨਿੱਚਤ ਦੀ ਹੱਦ ਕਰ ਦਿੱਤੀ ਜਦੋਂ ਇਸ ਆਗੂ ਨੇ ਸਮਰ ਨਿਊਜ਼ ਵੈੱਬ ਚੈੱਨਲ ਵੀ ਇੱਕ ਮਹਿਲਾ ਪੱਤਰਕਾਰ ਜੋ ਇਸ ਦੀ ਇੰਟਰਵਿਊ ਲੈ ਰਹੀ ਸੀ ਉਸ ਨੂੰ ਇਸ ਨੇ ਕਹਿ ਦਿੱਤਾ ਕਿ ਤੇਰੇ ਕੋਲ ਕੀ ਸਬੂਤ ਹੈ ਕਿ ਤੂੰ ਆਪਣੇ ਬਾਪ ਦੀ ਔਲਾਦ ਹੈ ਇਸ ਤੋਂ ਵੱਧ ਕਿਸੇ ਇਨਸਾਨ ਦੀ ਨੀਵੀਂ ਸੋਚ ਹੋਰ ਕੀ ਹੋ ਸਕਦੀ ਹੈ ਇਕ ਹੋਰ ਬਿਆਨ ਵਿਚ ਇਹ ਘਟੀਆ ਇਨਸਾਨ ਕਿਸਾਨਾਂ ਨੂੰ ਕਹਿ ਰਿਹਾ ਹੈ ਕਿ ਇਹਨਾ ਨੂੰ ਪਾਕਿਸਤਾਨ ਤੇ ਚੀਨ ਦੀ ਹਮਾਇਤ ਹਾਸਲ ਹੈ ਤੇ ਇਸ ਕਰਕੇ ਕਿਸਾਨ ਅੰਦੋਲਨ ਖਤਮ ਨਹੀਂ ਕਰ ਰਹੇ।
ਅਸੀਂ ਪੰਜਾਬ ਸਰਕਾਰ ਅਤੇ ਇਸਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਅਜਿਹੀ ਅਸੱਭਿਅਕ ਭਾਸ਼ਾ ਦੀ ਵਰਤੋਂ ਸੱਭਿਅਕ ਵਿਅਕਤੀ ਕਦੀ ਨਹੀਂ ਕਰ ਸਕਦਾ ਇਸ ਲਈ ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਹਿਲਾ ਪੱਤਰਕਾਰ ਨੂੰ ਅਤੇ ਕਿਸਾਨਾਂ ਵਿਰੁੱਧ ਘਟੀਆ ਸ਼ਬਦਾਵਲੀ ਵਰਤਣ ਕਰਕੇ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਗਲਤ ਭਾਸ਼ਾ ਨਾ ਵਰਤ ਸਕੇ। ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ ਹਰਪਾਲ ਸਿੰਘ ਪਾਲੀ ਚੱਢਾ ਹਰਪ੍ਰੀਤ ਸਿੰਘ ਰੋਬਿਨ ਹਰਜੀਤ ਸਿੰਘ ਬਾਬਾ ਪ੍ਰਬਜੋਤ ਸਿੰਘ ਖਾਲਸਾ ਪਲਵਿੰਦਰ ਸਿੰਘ ਬਾਬਾ ਜੋਗਿੰਦਰਪਾਲ ਸਿੰਘ ਤਜਿੰਦਰ ਸਿੰਘ ਸੰਤ ਨਗਰ ਹਾਜਰ ਸਨ।