ਭੁੰਨਰਹੇੜੀ/ਪਟਿਆਲਾ, 17 ਸਤੰਬਰ (ਕ੍ਰਿਸ਼ਨ ਗਿਰ) : ਅੱਜ ਭਾਰਤੀ ਕਿਸਾਨ ਮੰਚ ਏਕਤਾ ਸਾਦੀਪੁਰ ਦੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਮਘਰ ਸਾਹਿਬ ਪਿੰਡ ਮਘਰ ਹਲਕਾ ਸਨੌਰ ਜਿਲ੍ਹਾ ਪਟਿਆਲਾ ਵਿਖੇ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਕਿਰਤੀ ਕਿਸਾਨ ਤੇ ਸਾਰੇ ਵਰਗਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਵਿੱਚ ਦਿੱਲੀ ਬਾਰਡਰਾਂ ਦੇ ਕਿਸਾਨ ਅੰਦੋਲਨਾਂ ਨੂੰ ਹੋਰ ਮਜਬੂਤ ਕਰਨ ਲਈ ਕੀਤੀਆਂ ਵਿਚਾਰਾਂ ਦੌਰਾਨ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ । ਇਸ ਮੌਕੇ ਸਾਰਿਆਂ ਦੀਆਂ ਵਿਚਾਰਾਂ ਨੂੰ ਮੁੱਖ ਰੱਖਦਿਆਂ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸਾਦੀਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਆਨੇ ਬਹਾਨੇ ਕਿਸਾਨ ਕਿਰਤੀ ਅੰਦੋਲਨਾਂ ਨੂੰ ਜੋ ਕਮਜੋਰ ਕਰਨ ਦੀਆਂ ਗੁੰਦਾਂ ਗੂੰਦ ਰਹੀ ਹੈ ਉਨ੍ਹਾਂ ਨੂੰ ਹਰਗਿਜ਼ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।
ਅੱਗੇ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਵਿਚੋਂ ਕਾਫਲੇ ਬਣਾਕੇ ਵੱਡੇ ਪੱਧਰ ਤੇ ਦਿੱਲੀ ਬਾਰਡਰਾਂ ਤੇ ਪਹੁੰਚਿਆ ਜਾਵੇ ਤੇ ਵੱਡੇ ਇਕੱਠ ਬਣਾਏ ਜਾਣ ਤਾਂ ਜੋ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾਵੇ। ਇਸ ਮੌਕੇ ਸਤਨਾਮ ਸਿੰਘ ਵਿਰਕ ਨੂੰ ਕਿਸਾਨ ਮੰਚ ਸਾਦੀਪੁਰ ਸਰਕਲ ਜੁਲਕਾਂ ਦਾ ਪ੍ਰਧਾਨ ਤੇ ਯਾਦਵਿੰਦਰ ਯਾਦੂ ਬਾਜਵਾ ਨੂੰ ਯੂਥ ਵਿੰਗ ਕਿਸਾਨ ਮੰਚ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਜੋਗਾ ਸਿੰਘ, ਨਿਸ਼ਾਨ ਸਿੰਘ, ਮਲਕੀਤ ਸਿੰਘ ਸਾਰੇ ਮੋਹਲਗੜ, ਹਰਬੰਸ ਸਿੰਘ ਦਦਹੇੜਾ ਪ੍ਰੈਸ ਸਕੱਤਰ, ਗੁਰਜਿੰਦਰ ਸਿੰਘ ਗੱਜੂਮਾਜਰਾ,ਦਿਲਬਾਗ ਚੀਮਾ, ਮੰਨੂ ਬੁੱਟਰ, ਗਗਨ ਕਾਲੀ ਖੜਗ ਹਾਜੀਪੁਰ,ਬੇਅੰਤ ਗੱਜੂਮਾਜਰਾ, ਹਾਕਮ ਧੂਰੀ, ਨਿਰਮਲ ਬੀੜ ਭਮਾਰਸੀ, ਬਸੰਤ ਸਿੰਘ ਬਲਾਕ ਸਰਹਿੰਦ, ਲਾਲੀ ਬਾਜਵਾ,ਵਰਿੰਦਰ ਸਿੰਘ, ਸੇਵਾ ਸਿੰਘ,ਲੱਖਾ ਸਿੰਘ, ਪ੍ਰੀਤਮ ਸਿੰਘ, ਸੁੱਖਾ ਸਿੰਘ,ਕਰਮ ਸਿੰਘ, ਕੁਲਵੰਤ ਸਿੰਘ ਹਾਜੀਪੁਰ,ਗੁਰਸੇਵ ਬਾਜਵਾ, ਹੈਪੀ ਕੁਪੀਆ,ਦਲਜੀਤ ਭੈਣੀ ਤੇ ਹੋਰ ਕਿਸਾਨ ਹਾਜਰ ਸਨ।