ताज़ा खबरपंजाब

ਕੇਂਦਰ ਸਰਕਾਰ ਦੀਆਂ ਯੋਜਨਾਵਾਂ ‘ਚ ਸੂਬਾ ਸਰਕਾਰ ਅੜਿੱਕਾ ਨਾ ਬਣੇ : ਸ੍ਰੀਨਿਵਾਸਲੂ

ਹਰਦੀਪ ਗਿੱਲ ਦੀ ਅਗਵਾਈ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਸਰਕਲ ਪ੍ਰਧਾਨਾਂ ਤੇ ਪ੍ਰਮੁੱਖ ਅਹੁਦੇਦਾਰਾਂ ਦੀ ਮੀਟਿੰਗ ਹੋਈ

ਜੰਡਿਆਲਾ ਗੁਰੂ, 06 ਫਰਵਰੀ (ਕੰਵਲਜੀਤ ਸਿੰਘ) : ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਵਿੱਚ ਸੂਬਾ ਸਰਕਾਰ ਦੇ ਅਧਿਕਾਰੀ ਅੜਿੱਕਾ ਨਾ ਬਣਨ ਅਤੇ ਲੋੜਵੰਦਾਂ ਤੱਕ ਸਹੂਲਤਾਂ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨ । ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੰਗਠਨ ਮਹਾਂ ਮੰਤਰੀ ਮੰਥਰੀ ਸ੍ਰੀਨਿਵਾਸਲੂ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਰਕਲ ਪ੍ਰਧਾਨਾਂ ਤੇ ਪ੍ਰਮੁੱਖ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਕੀਤਾ। ਹਲਕਾ ਜੰਡਿਆਲਾ ਗੁਰੂ ਦੇ ਭਾਜਪਾ ਇੰਚਾਰਜ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਵਡਾਲੀ ਡੋਗਰਾਂ ਵਿਖੇ ਹੋਈ ਮੀਟਿੰਗ ਦੌਰਾਨ ਭਾਜਪਾ ਦੇ ਅਹੁਦੇਦਾਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਤੋਂ ਇਲਾਵਾ ਹਲਕੇ ਵਿੱਚ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਕੇਂਦਰ ਸਰਕਾਰ ਦੀਆਂ ਸਕੀਮਾਂ ਦੇਣ ਵਿੱਚ ਵੀ ਢਿੱਲ ਮੱਠ ਕਰ ਰਹੀ ਹੈ।

ਸ੍ਰੀਨਿਵਾਸਲੂ ਕਿਹਾ ਕਿ ਉਹ ਇਸ ਸਬੰਧੀ ਕੇਂਦਰ ਸਰਕਾਰ ਦੇ ਮੰਤਰੀਆਂ ‌ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਕਰਵਾਉਣਗੇ । ਭਾਜਪਾ ਵਰਕਰਾਂ ਨੇ ਦੱਸਿਆ ਕਿ ਨਰੇਗਾ , ਮੁਫਤ ਕਣਕ , ਆਯੂਸ਼ਮਾਨ ਬੀਮਾ ਯੋਜਨਾ ਤੇ ਪੱਕੇ ਘਰ ਬਣਾ ਕੇ ਦੇਣ ਦੀ ਕੇਂਦਰ ਸਰਕਾਰ ਦੀ ਯੋਜਨਾ ਨੂੰ ਪੰਜਾਬ ਸਰਕਾਰ ਫੇਲ੍ਹ ਕਰਨ ਵਿੱਚ ਲੱਗੀ ਹੋਈ ਹੈ। ਭਾਜਪਾ ਦੇ ਮਹਾਂ ਸੰਗਠਨ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਪਿੰਡ ਪਿੰਡ ਕੈਂਪ ਲਗਾਏ ਜਾਣਗੇ ਅਤੇ ਇਹ ਸਹੂਲਤਾਂ ਹਰ ਗਰੀਬ ਤੱਕ ਪਹੁੰਚਾਈਆਂ ਜਾਣਗੀਆਂ ‌।

ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਗਰੀਬ ਵਰਗ ਦੇ ਪੱਖ ਵਿੱਚ ਹੈ। 12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ ਜਿਸ ਨਾਲ ਮੱਧ ਵਰਗ ਨੂੰ ਰਾਹਤ ਮਿਲੀ ਹੈ । ਉਨ੍ਹਾਂ ਕਿਹਾ ਕਿ ਭਾਜਪਾ ਦੀ ਸਥਿਤੀ ਪੰਜਾਬ ਵਿੱਚ ਦਿਨੋ ਦਿਨ ਮਜਬੂਤ ਹੋ ਰਹੀ ਹੈ। ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਅਤੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ । ਪੁਲਿਸ ਥਾਣਿਆਂ ਤੇ ਚੌਂਕੀਆਂ ‘ਤੇ ਹਮਲੇ ਚਿੰਤਾ ਦਾ ਵਿਸ਼ਾ ਹੈ । ਪੰਜਾਬ ਨੂੰ‌ ਬਦਤਰ ਹਾਲਾਤਾਂ ਵਿੱਚੋਂ ਕੱਢ ਕੇ ਖੁਸ਼ਹਾਲੀ ਤੇ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣਾ ਭਾਜਪਾ ਦਾ ਇੱਕੋ ਇੱਕ ਏਜੰਡਾ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਯੂ.ਪੀ. ਮਾਡਲ ਦੀ ਲੋੜ ਹੈ ਜੋ ਸਿਰਫ ਭਾਜਪਾ ਹੀ ਦੇ ਸਕਦੀ ਹੈ । ਇਸ ਮੌਕੇ ‘ਤੇ ਬੋਲਦੇ ਹੋਏ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਹਲਕੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ , ਲੰਘੀਆਂ ਪੰਚਾਇਤੀ ਅਤੇ ਨਗਰ ਨਿਗਮ ਚੋਣਾਂ ਬਾਰੇ ਭਾਜਪਾ ਦੇ ਪ੍ਰਮੁੱਖ ਆਗੂ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਗਰੀਬ ਤੇ ਦਲਿਤ ਵਰਗ ਦਾ ਝੁਕਾਅ ਭਾਜਪਾ ਵੱਲ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਤੰਗ ਆਏ ਲੋਕ ਭਾਜਪਾ ਨੂੰ ਬਦਲ ਵਜੋਂ ਵੇਖ ਰਹੇ ਹਨ । ਉਨ੍ਹਾਂ ਕਿਹਾ ਕਿ ਸੂਬਾ ਨਾਜੁਕ ਦੌਰ ਵਿੱਚੋਂ ਲੰਘ ਰਿਹਾ ਹੈ ‌ ਸਿਰਫ ਭਾਜਪਾ ਹੀ ਪੰਜਾਬ ਨੂੰ ਸਾਫ ਸੁਥਰਾ ਸ਼ਾਸਨ ਦੇ ਸਕਦੀ ਹੈ । ਉਨ੍ਹਾਂ ਅਨਪੜਤਾ , ਬੇਰੁਜ਼ਗਾਰੀ ਅਤੇ ਨਸ਼ਿਆਂ ਲਈ ਕਾਂਗਰਸ ਅਤੇ ਅਕਾਲੀ ਦਲ ਨੂੰ ‌ ਜਿੰਮੇਵਾਰ ਠਹਿਰਾਇਆ ‌ ਤੇ ਆਖਿਆ ਕਿ ਆਪਣੀਆਂ ਸਰਕਾਰਾਂ ਦੌਰਾਨ ਕਾਂਗਰਸ ਤੇ ਅਕਾਲੀਆਂ ਨੇ ਇਹਨਾਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ।

ਇਸ ਦੌਰਾਨ ਪੰਚਾਇਤੀ ਚੋਣਾਂ ਦੌਰਾਨ ‌ ਜਿੱਤਣ ਵਾਲੇ ਪੰਚਾਂ ਸਰਪੰਚਾਂ ਨੂੰ ‌ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ‘ਤੇ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਆਨੰਦ ਸ਼ਰਮਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਜੇ ਅਜੇਬੀਰਪਾਲ ਸਿੰਘ ਰੰਧਾਵਾ , ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ, ਜਨਰਲ ਸਕੱਤਰ ਭਾਜਪਾ ਉਦੇ ਕੁਮਾਰ , ਸਰਕਲ ਪ੍ਰਧਾਨ ਮਨਜੀਤ ਸਿੰਘ ਤਰਸਿੱਕਾ, ਅਵਤਾਰ ਸਿੰਘ ਪੱਖੋਕੇ , ਕੇਵਲ ਸਿੰਘ ਫੌਜੀ , ਬਾਬਾ ਜੋਗਿੰਦਰ ਸਿੰਘ , ਨਰਿੰਦਰ ਸਿੰਘ ਮੁਛਲ , ਬਾਬਾ ਬਲਵਿੰਦਰ ਸਿੰਘ ਮਲਕਪੁਰ, ਗੁਰਬਖਸ਼ ਸਿੰਘ ਫਤਿਹਪੁਰ , ਸਤਬੀਰ ਸਿੰਘ ਫੌਜੀ , ਸ਼ੇਰ ਸਿੰਘ ਜੋਧਾ ਨਗਰੀ, ਕੁਲਦੀਪ ਸਿੰਘ ਨਵਾਂਕੋਟ, ਬਿਕਰਮਜੀਤ ਸਿੰਘ ਫੌਜੀ , ਜੈਦੇਵ ਸਿੰਘ,

ਬਲਜਿੰਦਰ ਸਿੰਘ ਰਸੂਲਪੁਰ, ਨਿਰਵੈਲ ਸਿੰਘ ਵਡਾਲੀ, ਸੁਖਵਿੰਦਰ ਕੌਰ ਸਾਬਕਾ ਸਰਪੰਚ ਵਡਾਲੀ , ਬਲਵੰਤ ਸਿੰਘ , ਠੇਕੇਦਾਰ ਬਲਵਿੰਦਰ ਸਿੰਘ ਸੈਦੋਲੇਲ, ਰਮਨ ਕੁਮਾਰ , ਗੁਰਪਿੰਦਰ ਸਿੰਘ ਗੋਪੀ , ਪੁਸ਼ਪ ਰਾਜ ਸਿੰਘ ਖਲਹਿਰਾ, ਜੋਗਾ ਸਿੰਘ ਬੁੱਟਰ , ਸਰਵਣ ਸਿੰਘ ਮੈਂਬਰ ਪੰਚਾਇਤ , ਸਰਵਣ ਸਿੰਘ ਦੇਵੀ ਦਾਸਪੁਰਾ , ਬਲਜਿੰਦਰ ਸਿੰਘ ਭੰਗਵਾਂ , ਮੁਖਤਿਆਰ ਸਿੰਘ ਭੰਗਵਾਂ , ਸੁਰਜੀਤ ਸਿੰਘ ਵਡਾਲਾ ਜੋਹਲ, ਠੇਕੇਦਾਰ ਲਖਵਿੰਦਰ ਸਿੰਘ , ਨਾਨਕ ਸਿੰਘ ਨਵਾਂ ਪਿੰਡ , ਬਲਕਾਰ ਸਿੰਘ ਬੱਬੂ , ਪਰਮਜੀਤ ਸਿੰਘ ਸੈਦੋਲੇਲ, ਸੁਰਜੀਤ ਸਿੰਘ ਰਾਏਪੁਰ , ਗੁਰਦਿਆਲ ਸਿੰਘ ਰਾਏਪੁਰ , ਪ੍ਰਤਾਪ ਸਿੰਘ , ਬਲਦੇਵ ਸਿੰਘ ਮੇਹਰਬਾਨਪੁਰਾ, ਸੁਰਜੀਤ ਸਿੰਘ ਦੇਵੀਦਾਸਪੁਰ, ਹੀਰਾ ਸਿੰਘ ਖੇਲਾ , ਇੰਦਰ ਸਿੰਘ ਫੌਜੀ , ਹਰਜੀਤ ਸਿੰਘ ਤਾਰਾਗੜ ‌, ਮਨੀ ਤਾਰਾਗੜ੍ਹ, ਹਰਦੀਪ ਸਿੰਘ ਰਸੂਲਪੁਰ , ਬਲਜਿੰਦਰ ਸਿੰਘ ਅਮਰਕੋਟ , ਪਰਮਜੀਤ ਸਿੰਘ ਮਿਹਰਬਾਨਪੁਰ , ਪ੍ਰਕਾਸ਼ ਸਿੰਘ ਖਾਨਕੋਟ , ਹਰਜੋਤ ਸਿੰਘ ਮਹਿਤਾ , ਗੁਰਬਚਨ ਸਿੰਘ ਬੇਰੀਆਂ ਵਾਲਾ , ਪ੍ਰੇਮ ਸਿੰਘ ਤੋਂ ਇਲਾਵਾ ਹੋਰ ਵੀ ਪਾਰਟੀ ਅਹੁਦੇਦਾਰ ਹਾਜਰ ਸਨ।

Related Articles

Leave a Reply

Your email address will not be published.

Back to top button