ਅੰਮ੍ਰਿਤਸਰ, 06 ਅਗਸਤ (ਦਵਿੰਦਰ ਸਿੰਘ ਸਹੋਤਾ) : ਉੱਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋਂ 4 ਅਗਸਤ ਨੂੰ ਤਾਲਮੇਲ ਕਮੇਟੀ ਦੇ ਮੈਂਬਰ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਅਮਰਜੀਤ ਸਿੰਘ ਮੋਹੜੀ ਵੱਲੋ ਪਿੱਛਲੇ ਦਿਨੀਂ ਜਥੇਬੰਦੀਆ ਦੀ ਮੀਟਿੰਗ ਵਿੱਚ ਹੜ੍ਹਾਂ ਦੇ ਮੁਆਵਜੇ ਤੇ ਕੇਂਦਰ ਸਰਕਾਰ ਵਲੋਂ ਪੈਕਿਜ਼ ਨਾ ਦੇਣ ਕਰਕੇ ਅਤੇ ਹੋਰ ਮੰਗਾਂ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ਵੱਲ ਟਰੈਕਟਰਾਂ ਟਰਾਲੀਆਂ ਨਾਲ ਕੂਚ ਦਾ ਫੈਸਲਾ ਕੀਤਾ ਗਿਆ ਸੀ। ਇਸ ਮੋਰਚੇ ਦੀਆਂ ਤਿਆਰੀਆਂ ਦੇ ਚਲਦੇ ਪੰਜਾਬ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਰਤਾਂ ਦੀਆਂ ਕਨਵੈਨਸ਼ਨਾਂ ਕਰਕੇ ਤਿਆਰੀਆਂ ਸ਼ੁਰੂ ਕਰਦੇ ਹੋਏ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਸੂਬਾ ਆਗੂ ਜਰਮਨਜੀਤ ਬੰਡਾਲਾ ਦੀ ਅਗਵਾਹੀ ਵਿੱਚ ਜਿਲ੍ਹਾ ਅੰਮ੍ਰਿਤਸਰ ਵੱਲੋਂ ਪਿੰਡ ਰਮਾਣਾਚੱਕ ਵਿੱਚ ਔਰਤਾਂ ਦੀ ਵੱਡੀ ਕਨਵੈਨਸ਼ਨ ਕੀਤੀ ਗਈ।
ਓਹਨਾ ਮੰਗ ਕੀਤੀ ਕਿ ਸਰਕਾਰ ਪੂਰੇ ਉੱਤਰ ਭਾਰਤ ਵਿਚ ਹੜ੍ਹਾਂ ਨਾਲ਼ ਹੋਏ ਨੁਕਸਾਨ ਦਾ ਕੇਂਦਰ ਸਰਕਾਰ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦੀ ਮੰਗ,ਘੱਗਰ ਪਲਾਨ ਮੁਤਾਬਕ ਸਾਰੇ ਦਰਿਆਵਾਂ ਦਾ ਪੱਕਾ ਹੱਲ ਕਰਨ,ਮਾਰੀਆਂ ਗਈਆਂ ਫਸਲਾ ਦਾ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ,ਮਾਰੇ ਗਏ ਪਸ਼ੂ ਧਨ ਦਾ 1 ਲੱਖ ਰੁਪਏ ਮੁਆਵਜ਼ਾ,ਜਿਨਾ ਖੇਤਾਂ ਵਿੱਚ ਹੜ੍ਹਾਂ ਕਾਰਨ ਰੇਤ ਭਰ ਗਈ ਹੈ ਉਨ੍ਹਾਂ ਦੀ ਮਾਈਨਿੰਗ ਦਾ ਪ੍ਰਬੰਧ, ਬੋਰਵੈਲ ਦੇ ਨੁਕਸਾਨ ਦਾ ਮੁਆਵਜ਼ਾ, ਰੁੜ੍ਹ ਗਏ ਖ਼ੇਤਾਂ ਦਾ ਸਪੈਸ਼ਲ ਪੈਕੇਜ,1 ਸਾਲ ਲਈ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਵਿਆਜ਼ ਮਾਫ ਕੀਤਾ ਜਾਵੇ,ਐਮ ਐਸ ਪੀ ਗਰੰਟੀ ਕਨੂੰਨ ਬਣਾਉਣ ਅਤੇ ਮਨਰੇਗਾ ਸਕੀਮ ਤੁਰੰਤ ਚਾਲੂ ਕਰਨ ਅਤੇ 200 ਦਿਨ ਦਾ ਕੰਮ ਦਿਤਾ ਜਾਵੇ। ਇਸ ਮੌਕੇ ਮਣੀਪੁਰ ਅਤੇ ਹਰਿਆਣਾ ਹਿੰਸਾ ਖਿਲਾਫ ਨਿੰਦਾ ਮਤੇ ਪਾਸ ਕੀਤੇ ਗਏ।
ਇਸ ਮੌਕੇ ਸੂਬਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਨਸ਼ੇ ਦੇ ਕਹਿਰ ਹੇਠ ਨਿਤ ਪੰਜਾਬ ਦੀ ਨੌਜਵਾਨੀ ਦਮ ਤੋੜ ਰਹੀ ਹੈ ਇਸ ਤੇ ਪੰਜਾਬ ਸਰਕਾਰ ਲਾਪਰਵਾਹੀ ਕਰ ਰਹੀ ਹੈ ਹਾਲਾਂਕਿ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਸੰਘਰਸ਼ ਵੀ ਕਰ ਰਹੀ ਹੈ ਪਰ ਅਗਰ ਸਰਕਾਰ ਨੇ ਜਲਦ ਸ਼ਖਤ ਕਦਮ ਨਾ ਚੁੱਕੇ ਤਾਂ ਆਓਂਦੇ ਦਿਨਾਂ ਚ ਜਥੇਬੰਦੀ ਤਿੱਖਾ ਐਕਸ਼ਨ ਕਰੇਗੀ ।ਇਸ ਮੌਕੇ ਜਿਲ੍ਹਾ ਆਗੂ ਅਮਰਦੀਪ ਸਿੰਘ ਗੋਪੀ, ਬਲਵਿੰਦਰ ਸਿੰਘ ਰੁਮਾਣਾਚੱਕ, ਸੁਖਦੇਵ ਸਿੰਘ ਚਾਟੀਵਿੰਡ, ਚਰਨ ਸਿੰਘ ਕਲੇਰ ਘੁੰਮਾਣ,ਰਣਜੀਤ ਸਿੰਘ ਚਾਟੀਵਿੰਡ, ਅਮਨਿੰਦਰ ਸਿੰਘ ਮਾਲੋਵਾਲ, ਬਲਵਿੰਦਰ ਸਿੰਘ ਸੈਦੂਕੇ, ਬੀਬੀ ਪਰਮਜੀਤ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਸੁਰਜੀਤ ਕੌਰ, ਗੁਰਮੀਤ ਕੌਰ ਚੋਗਾਵਾਂ, ਬੀਬੀ ਰਣਧੀਰ ਕੌਰ ਨੇ ਕਨਵੈਨਸ਼ਨ ਨੂੰ ਸੰਬੋਧਨ ਕੀਤਾ।