ताज़ा खबरपंजाब

ਕੁਲਚਾ ਮਾਮਲੇ ‘ਚ ਗਰਮਾਈ ਸਿਆਸਤ, ਕੈਬਿਨਟ ਮੰਤਰੀ ਮੀਤ ਹੇਅਰ ਦੇ ਬਿਆਨ ਤੋਂ ਬਾਅਦ ਬਿਕਰਮ ਮਜੀਠੀਆ ਦਾ ਪਲਟਵਾਰ

ਅੰੰਮ੍ਰਿਤਸਰ, 18 ਅਕਤੂਬਰ (ਸਾਹਿਲ ਗੁਪਤਾ) : ਕੁਲਚਾ ਮਾਮਲੇ ਚ ਬੀਤੇ ਦਿਨੀ ਬਿਕਰਮ ਮਜੀਠੀਆ ਦੇ ਸਰਕਾਰੀ ਮੰਤਰੀਆਂ ਬਾਰੇ ਦਿੱਤੇ ਗਏ ਬਿਆਨ ਤੇ ਰਾਜਨੀਤੀ ਗਰਮਾ ਗਈ ਹੈ। ਕੁਝ ਦੇਰ ਪਹਿਲਾਂ ਹੀ ਕੈਬਿਨਟ ਮੰਤਰੀ ਮੀਤ ਹੇਅਰ ਨੇ ਇਸ ਮਾਮਲੇ ਨੂੰ ਲੈ ਕੇ ਬਿਕਰਮ ਮਜੀਠਿਆ ਨੂੰ ਚੈਲੇਂਜ ਕੀਤਾ ਸੀ। ਜਿਸ ਦੇ ਕੁਝ ਦੇਰ ਬਾਅਦ ਹੀ ਮਜੀਠਿਆ ਦਾ ਬਿਆਨ ਸਾਹਮਣੇ ਆਇਆ ਹੈ। ਇਸ ਮਾਮਲੇ ਚ ਬਿਕਰਮ ਮਜੀਠਿਆ ਨੇ ਕੈਬਿਨਟ ਮੰਤਰੀ ਕੇ ਬਿਆਨ ਤੇ ਪਲਟਵਾਰ ਕੀਤਾ ਹੈ।

ਮਜੀਠੀਆ ਨੇ ਸ਼ਾਅਰੀ ਅੰਦਾਜ ਚ ਕਿਹਾ ਕਿ ਕਿਹਾ ਕਿ ਇੰਡੀਪੈਂਡਡ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਓ ਤਾਂ ਪਤਾ ਲੱਗ ਜੂ ਕਿੱਥੇ ਕਿੰਨੇ ਕੁਲਚੇ ਖਾਧੇ ਸਨ। ਦੱਸ ਦਇਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਅੰਮ੍ਰਿਤਸਰ ਪਹੁੰਚ ਗਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਸ਼ਾ ਮੁਕਤੀ ਦੇ ਲਈ 35 ਹਜ਼ਾਰ ਦੇ ਕਰੀਬ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਅਰਦਾਸ ਕੀਤੀ ਗਈ।

ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸ਼ਬਦੀ ਹਮਲੇ ਕੀਤੇ ਗਏ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੂਹਾਨੀਅਤ ਦੇ ਕੇਂਦਰ ਦਰਬਾਰ ਸਾਹਿਬ ਨੂੰ ਆਪਣੇ ਈਵੈਂਟ ਦੇ ਲਈ ਵਰਤਿਆ ਹੈ, ਜੋ ਕਿ ਮੱਦਭਾਗਾ ਹੈ। ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਇਸ ਤੋਂ ਪਹਿਲਾਂ ਵੀ ਸ਼ਰਾਬ ਛੱਡਣ ਲਈ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਪਣੀ ਸਤਿਕਾਰਯੋਗ ਮਾਤਾ ਜੀ ਦੀ ਸੋਹ ਖਾਦੀ ਸੀ ਲੇਕਿਨ ਉਹ ਆਪਣੀ ਉਸ ਸੋਹ ਤੋਂ ਵੀ ਭੁੱਲ ਗਏ। ਮਜੀਠਿਆ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਇਹ ਵੀ ਕਲੀਅਰ ਕਰਨ ਕਿ ਅੱਜ ਉਹਨਾਂ ਨੇ ਨਸ਼ਾ ਮੁਕਤੀ ਦੇ ਲਈ ਬੱਚਿਆਂ ਨੂੰ ਹੀ ਸੋਹ ਖਵਾਈ ਹੈ ਜਾਂ ਆਪ ਵੀ ਸੋਹ ਖਾਦੀ ਹੈ।

ਮਜੀਠਿਆ ਨੇ ਅਗੇ ਬੋਲਦੇ ਹੋਏ ਕਿਹਾ ਕਿ ਕੈਬਿਨਟ ਮੰਤਰੀ ਮੀਤ ਹੇਅਰ ਜੋ ਕੁਲਚਾ ਵਾਲੇ ਮਾਮਲੇ ਚ ਆਪਣਾ ਸਪਸ਼ਟੀਕਰਨ ਦੇ ਰਹੇ ਹਨ। ਉਸ ਨਾਲ ਮਜੀਠੀਆ ਖੁਦ ਹਮਦਰਦੀ ਪ੍ਰਗਟ ਕਰਦੇ ਹਨ, ਲੇਕਿਨ ਜੋ ਸੱਚਾਈ ਹੈ ਉਹਨਾਂ ਵੱਲੋਂ ਸਿਰਫ ਉਹੀ ਦੱਸੀ ਗਈ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਅਗਰ ਇੰਡੀਪੈਂਡਿਡ ਜੱਜ ਤੋਂ ਇਸ ਦੀ ਇਨਕੁਇਰੀ ਕਰਾਈ ਜਾਵੇ ਤਾਂ ਐਮਕੇ ਹੋਟਲ ਦੇ ਅੰਦਰ ਬੈਠ ਕੇ ਕੁਲਚਾ ਖਾਨ ਦੀ ਸੀਸੀਟੀਵੀ ਵੀਡੀਓ ਵੀ ਬਾਹਰ ਆ ਜਾਵੇਗੀ। ਅਤੇ ਐਸ ਵਾਈ ਐਲ ਦੇ ਮੁੱਦੇ ਉੱਤੇ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਭਗਵੰਤ ਸਿੰਘ ਮਾਨ ਅਤੇ ਉਸ ਦੇ ਬਾਕੀ ਨੇਤਾ ਆਪਣਾ ਸਟੈਂਡ ਕਲੀਅਰ ਕਰਨ ਅਤੇ ਇੱਕ ਨਵੰਬਰ ਨੂੰ ਹੋਣ ਵਾਲੀ ਡਿਬੇਟ ਦੇ ਵਿੱਚ ਭਗਵੰਤ ਸਿੰਘ ਮਾਨ ਇਹ ਕਲੀਅਰ ਕਰਨ ਕਿ ਉਹਨਾਂ ਦਾ ਫੈਸਲਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਉੱਪਰ ਹੋਵੇਗਾ ਤਾਂ ਫਿਰ ਤਾਂ ਹਰ ਕੋਈ ਉਸ ਡਿਬੇਟ ਦਾ ਹਿੱਸਾ ਜਰੂਰ ਬਣੇਗਾ ਨਹੀਂ ਤਾਂ ਫਜੂਲ ਟਾਈਮ ਵੇਸਟ ਕਰਨ ਲਈ ਸਾਡੀ ਪਾਰਟੀ ਕੋਲ ਸਮਾਂ ਨਹੀਂ।

Related Articles

Leave a Reply

Your email address will not be published.

Back to top button