ਜੰਡਿਆਲਾ ਗੁਰੂ, 07 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੱਜ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਦੇ ਆਗੂਆਂ ਨੇ ਮੋਦੀ ਸਰਕਾਰ ਦਾ ਪੁਤਲਾ ਸਾੜਦੇ ਸਮੇਂ ਬੀਜੇਪੀ ਸਰਕਾਰ ਮੁਰਦਾਬਾਦ ਸਹੀਦ ਸ਼ੁਭਕਰਮ ਸਿੰਘ ਅਮਰ ਰਹੇ ਦੇ ਨਾਹਰੇ ਲੱਗ ਰਹੇ ਸਨ ਇਸ ਮੌਕੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਬੀਜੇਪੀ ਸਰਕਾਰ ਦਾ ਵਿਰੋਧ ਕਰਦਿਆਂ ਸੈਕੜੇ ਨੌਜਵਾਨ ਸਰਕਾਰ ਨੇ ਜੇਲਾ ਵਿੱਚ ਬੰਦ ਕਰ ਦਿੱਤੇ ਇਹ ਸਾਰਾ ਬੀਜੇਪੀ ਦੀ ਬੁਖਲਾਟ ਦਾ ਨਤੀਜਾ ਹੈ ਪਰ ਲੋਕ ਅੱਤਿਆਚਾਰ ਦੇ ਬਾਵਜੂਦ ਪਹਿਲਾਂ ਨਾਲੋਂ ਵੱਧ ਸੰਘਰਸ਼ਾਂ ਵਿੱਚ ਵੱਧਣ ਲੱਗ ਪਏ।
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਕਾਰਜ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ ਸੋਨੂ ਮਾਹਲ ਸੁਲਤਾਨਵਿੰਡ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਫੋਰਮਾਂ ਦੇ ਫੈਸਲੇ ਅਨੁਸਾਰ ਬੀਜੇਪੀ ਦੇ ਲੀਡਰਾਂ ਨੂੰ ਘੇਰ ਕੇ ਕਿਸਾਨੀ ਅੰਦੋਲਨ ਦੀਆਂ ਮੰਗਾਂ ਸਬੰਧੀ ਸਵਾਲ ਜਵਾਬ ਕੀਤੇ ਜਾਣਗੇ ਕਿਸਾਨ ਅੰਦੋਲਨ ਦੀ ਤਰਜ ਤੇ ਜਾਰੀ ਕੀਤਾ ਗਿਆ ਫਲੈਕਸ ਬੋਰਡ ਸਾਰੇ ਪਿੰਡਾਂ ਵਿੱਚ ਲਗਾਇਆ ਜਾਵੇਗਾ ਅਤੇ ਵੋਟਾਂ ਮੰਗਣ ਦੌਰਾਨ ਬੀਜੇਪੀ ਲੀਡਰਾਂ ਤੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਕਿਸਾਨਾਂ ਦਾ ਕੀ ਕਸੂਰ ਸੀ ? ਕੀ ਮੰਗਿਆ ? ਕੀ ਦਿੱਤਾ ? ਪੁੱਛਿਆ ਜਾਵੇਗਾ ਆਖਰ ਵਿੱਚ ਕਿਸਾਨਾਂ ਬੋਲਦਿਆਂ ਕਿਹਾ ਕਿ ਅੰਦੋਲਨ ਜਿੰਨਾ ਮਰਜ਼ੀ ਲੰਮਾ ਹੋ ਜਾਵੇ ਪਰ ਜਿੱਤ ਤੱਕ ਜਾਰੀ ਰਹੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਸੰਦੀਪ ਸਿੰਘ ਮਿੱਠਾ ਚਾਟੀਵਿੰਡ ਰਾਜਪਾਲ ਸਿੰਘ ਮਹਿੰਦਰ ਸਿੰਘ ਸੁਲਤਾਨਵਿੰਡ ਬਖਸ਼ੀਸ਼ ਸਿੰਘ ਭਿੰਡਰ ਕਲੋਨੀ ਗੁਰਸਾਹਿਬ ਸਿੰਘ ਚਾਟੀਵਿੰਡ ਅੰਗਰੇਜ਼ ਸਿੰਘ ਚਾਟੀਵਿੰਡ ਪਰਮਿੰਦਰ ਸਿੰਘ ਭਿੰਡਰ ਜਸਬੀਰ ਸਿੰਘ ਸੁਲਤਾਨਵਿੰਡ ਮੇਜਰ ਸਿੰਘ ਕੁਲਵੰਤ ਸਿੰਘ ਹਰਮਨ ਸਿੰਘ ਰਾਮਪੁਰਾ ਪਰਗਟ ਸਿੰਘ ਲਖਵਿੰਦਰ ਸਿੰਘ ਚਾਟੀਵਿੰਡ ਆਦਿ ਆਗੂ ਹਾਜ਼ਰ ਸਨ।