ਜੰਡਿਆਲਾ ਗੁਰੂ, 10 ਦਸੰਬਰ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਸਾਹਿਬ ਸਿੰਘ ਚਾਟੀਵਿੰਡ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਵਿਰੋਧੀ ਤਿੰਨ ਕਾਲੇ ਕਾਨੂੰਨ ਅਤੇ ਖੇਤੀ ਨਾਲ ਸਬੰਧਤ ਬਾਕੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਲੜੇ ਗਏ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਨਿੱਜਰਪੁਰਾ ਟੋਲ ਪਲਾਜ਼ਾ ਤੇ 14 ਦਸੰਬਰ ਨੂੰ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾਵੇਗਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰ ਪਰਮਜੀਤ ਸਿੰਘ ਵਰਪਾਲ ਸੋਨੂੰ ਮਾਹਲ ਅਤੇ ਹਰਦੇਵ ਸਿੰਘ ਦੇਬੂ ਸੁਲਤਾਨਵਿੰਡ ਅੰਗਰੇਜ ਸਿੰਘ ਚਾਟੀਵਿੰਡ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਕਿਸਾਨਾਂ ਵੱਲੋਂ ਲਗਾਤਾਰ ਲੋਕ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕੀਤਾ ਗਿਆ ਸੀ
ਜਿਸ ਵਿੱਚ ਕਿਸਾਨੀ ਨੇ ਪੂਰੇ ਜ਼ੋਰ ਨਾਲ ਇਸ ਅੰਦੋਲਨ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ ਇਸ ਲਈ ਨਿੱਜਰਪੁਰਾ ਟੋਲ ਪਲਾਜ਼ਾ ਦੇ ਉੱਪਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਵੱਲੋਂ ਸਮੂਹ ਕਿਸਾਨਾਂ ਦਾ ਧੰਨਵਾਦ ਕਰਨ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਜਿੱਤ ਆਮ ਲੋਕਾਂ ਦੀ ਜਿੱਤ ਲੋਕਤੰਤਰ ਦੀ ਜਿੱਤ ਅਤੇ ਸੰਯੁਕਤ ਮੋਰਚੇ ਦੇ ਫੈਸਲੇ ਮੁਤਾਬਕ 15 ਦਸੰਬਰ ਨੂੰ ਟੋਲ ਪਲਾਜ਼ਿਆ ਤੋਂ ਕਿਸਾਨ ਆਪਣਾ ਅੰਦੋਲਨ ਸਮਾਪਤ ਕਰਨਗੇ ਇਸ ਤੋਂ ਇਲਾਵਾ ਇਸ ਸਮੇਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਰਾਜਪਾਲ ਸਿੰਘ ਮਿਲਖਾ ਸਿੰਘ ਟੀਟੂ ਸਰਪੰਚ ਨੰਦ ਵਾਲਾ ਰੁਪਿੰਦਰਜੀਤ ਸਿੰਘ ਰਿੰਪੀ ਸੁਲਤਾਨਵਿੰਡ ਸੰਦੀਪ ਸਿੰਘ ਮਿੱਠਾ ਚਾਟੀਵਿੰਡ ਨਿਸ਼ਾਨ ਸਿੰਘ ਜੰਡਿਆਲਾ ਡਾ ਸੁਖਮੀਤ ਸਿੰਘ ਮਾੜੀ ਬੋਹਡ਼ ਸਿੰਘ ਵਾਲੀ ਮਰਸਾਲ ਸਿੰਘ ਹਰਦੀਪ ਸਿੰਘ ਚਾਟੀਵਿੰਡ ਹਰਪਾਲ ਸਿੰਘ, ਚੀਤੇ ਸੰਦੀਪ ਸਿੰਘ ਪ੍ਰਭਦੀਪ ਸਿੰਘ ਮਹਿਮਾ ਜਸਬੀਰ ਸਿੰਘ ਸੁਲਤਾਨਵਿੰਡ ਗੱਜਣ ਸਿੰਘ ਸਰਪੰਚ ਰਾਮਪੁਰਾ ਸੁਰਜੀਤ ਸਿੰਘ ਗੁਰੂਵਾਲੀ ਦਰਸ਼ਨ ਸਿੰਘ ਇੱਬਣ ਕੁਲਦੀਪ ਸਿੰਘ ਨਿੱਜਰਪੁਰਾ ਬਲਵੰਤ ਸਿੰਘ ਪੰਡੋਰੀ ਹਾਜ਼ਰ ਸਨ।