ਇਕਾਈ ਪ੍ਰਧਾਨ ਸਰਦੂਲ ਸਿੰਘ ਬੈਠੇ ਮੰਗਾਂ ਨਾ ਮੰਨੇ ਜਾਣ ਤੱਕ ਮਰਨ ਵਰਤ ਤੇ
ਮਾਮਲਾ : ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਸ਼ਾਮਲਾਟ ‘ਤੇ ਪਿੰਡ ਦੇ ਮੋਹਤਬਰਾਂ ਵੱਲੋਂ ਨਜਾਇਜ਼ ਕਬਜ਼ਾ ਕਰਵਾਉਣਾ
ਜੰਡਿਆਲਾ ਗੁਰੂ, 28 ਮਾਰਚ (ਕੰਵਲਜੀਤ ਸਿੰਘ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪਿੰਡ ਇਕਾਈ ਥੋਥੀਆਂ ਵੱਲੋਂ ਇਕਾਈ ਪ੍ਰਧਾਨ ਸਰਦੂਲ ਸਿੰਘ ਥੋਥੀਆਂ ਦੀ ਪ੍ਰਧਾਨਗੀ ਹੇਠ BDPO ਰਈਆ ਦਫ਼ਤਰ ਵਿਚ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਧਰਨਾ ਲਗਾਤਾਰ ਜਾਰੀ ਤੇ ਇਕਾਈ ਪ੍ਰਧਾਨ ਸਰਦੂਲ ਸਿੰਘ (ਸਪੁੱਤਰ) ਪਿਆਰਾ ਸਿੰਘ, ਅਤੇ ਬਲਕਾਰ ਸਿੰਘ (ਸਪੁੱਤਰ) ਚਰਨ ਸਿੰਘ ਵਾਸੀ ਪਿੰਡ ਥੋਥੀਆਂ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਮਰਨ ਵਰਤ ਰੱਖਿਆ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂਆਂ ਦਸਿਆ ਕਿ ਪਿੰਡ ਵਿੱਚ ਗੁਰਦੁਆਰਾ ਸਾਹਿਬ ਕੋਲ ਸ਼ਾਮਲਾਟ ਜਗ੍ਹਾ ਤੇ ਬਲਦੇਵ ਸਿੰਘ (ਸਪੁੱਤਰ) ਸਿਕੰਦਰ ਸਿੰਘ ਵਾਸੀ ਪਿੰਡ ਥੋਥੀਆਂ ਵੱਲੋਂ ਨਜਾਇਜ਼ ਕਬਜ਼ਾ ਕਰ ਰੂੜੀ ਤੇ ਗੰਦਗੀ ਦੇ ਵੱਡੇ ਵੱਡੇ ਢੇਰ ਲਗਾਏ ਹੋਏ ਹਨ। ਇਸ ਜਗ੍ਹਾ ਦੀ ਸਫਾਈ ਕਰਵਾਉਣ ਤੇ ਕਬਜਾ ਛਡਵਾਉਣ ਲਈ BDPO ਦਫ਼ਤਰ ਰਈਆ ਤੇ DDPO ਦਫ਼ਤਰ ਅੰਮ੍ਰਿਤਸਰ ਨੂੰ ਪਹਿਲਾਂ ਕਈ ਵਾਰ ਮੰਗ ਪੱਤਰ ਦਿੱਤਾ ਗਿਆ, ਤੇ 2016 ਵਿੱਚ ਕੋਰਟ ਨੇ ਵੀ ਜਮੀਨ ਨੂੰ ਪੰਚਾਇਤ ਦੇ ਹੱਕ ਵਿੱਚ ਰੱਖ, ਕਬਜਾ ਛਡਵਾਉਣ ਲਈ ਕਿਹਾ ਗਿਆ, ਪਰ BDPO ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਤੇ ਧਰਨਾ ਸ਼ੁਰੂ ਕੀਤਾ ਗਿਆ ਸੀਂ।
ਕਿਸਾਨ ਆਗੂਆਂ ਦਸਿਆ ਕਿ ਬਲਕਾਰ ਸਿੰਘ (ਸਪੁੱਤਰ) ਚਰਨ ਸਿੰਘ ਵਾਸੀ ਪਿੰਡ ਥੋਥੀਆਂ ਪਹਿਲਾਂ ਮਰਨ ਵਰਤ ਤੇ ਬੈਠੇ ਸਨ, ਕਰੀਬ ਦੋ ਮਹੀਨੇ ਪਹਿਲਾਂ SDM ਅਤੇ DSP ਬਾਬਾ ਬਕਾਲਾ ਸਾਹਿਬ ਨੇ ਆਪ ਧਰਨੇ ਵਿੱਚ ਆ ਕੇ ਵਿਸ਼ਵਾਸ ਦਵਾਇਆ ਕਿ ਤੁਹਾਡਾ ਮਸਲਾ ਕੁੱਛ ਦਿਨਾਂ ਤੱਕ ਹੱਲ ਕਰ ਦਿੱਤਾ ਜਾਵੇਗਾ। ਵਿਸ਼ਵਾਸ ਦਵਾਉਣ ਉਪਰੰਤ ਬਲਕਾਰ ਸਿੰਘ ਵੱਲੋਂ ਮਰਨ ਵਰਤ ਖਤਮ ਕੀਤਾ ਗਿਆ, ਪਰ ਧਰਨਾ ਲਗਾਤਾਰ ਜਾਰੀ ਰਿਹਾ। 2 ਮਹੀਨੇ ਹੋਣ ਤੋਂ ਬਾਅਦ ਵੀ ਅਜੇ ਤੱਕ ਕਬਜਾ ਨਹੀਂ ਛਡਵਾਇਆ ਗਿਆ। ਜਿਸਦੇ ਵਿਰੋਧ ਵਿੱਚ ਅੱਜ 27 ਮਾਰਚ ਤੋਂ ਸਰਦੂਲ ਸਿੰਘ ਅਤੇ ਬਲਕਾਰ ਸਿੰਘ ਵੱਲੋਂ ਮਰਨ ਵਰਤ ਰੱਖ ਲਿਆ ਗਿਆ। ਤੇ ਓਹਨਾ ਵੱਲੋਂ ਕਿਹਾ ਗਿਆ ਤੇ ਓਹਨਾ ਇਸਦਾ ਜਿੰਮੇਵਾਰ BDPO ਰਈਆ, SDM ਤੇ DSP ਬਾਬਾ ਬਕਾਲਾ ਸਾਹਿਬ ਨੂੰ ਦਸਿਆ। ਇਸ ਮੌਕੇ ਕਿਸਾਨ ਆਗੂ ਸਰਦੂਲ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ,ਤਰਲੋਕ ਸਿੰਘ,ਅਨੋਖ ਸਿੰਘ ,ਸੰਤੋਖ ਸਿੰਘ, ਪਾਲ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਰਹੇ।