ਜੰਡਿਆਲਾ ਗੁਰੂ, 26 ਫਰਵਰੀ (ਕੰਵਲਜੀਤ ਸਿੰਘ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿੱਚ ਦਾਣਾ ਮੰਡੀ ਦੇ ਸਾਹਮਣੇ ਰੋਡ ਤੇ ਮੋਦੀ ਸਰਕਾਰ ਅਮੀਤ ਸ਼ਾਹ , ਖੱਟਰ ਸਰਕਾਰ, , ਡਬਲਯੂ ਟੀ ਉ , ਦਾ ਅਰਥੀ ਫੂਕ ਮੁਜ਼ਾਰਾ ਕਿੱਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂ ਦਲਜੀਤ ਸਿੰਘ ਖ਼ਾਲਸਾ , ਜਤਿੰਦਰ ਦੇਵ, ਸਤਨਾਮ ਸਿੰਘ ਨੇ ਦੱਸਿਆ ਕਿ ਕਿਸਾਨ ਅੰਦੋਲਨ 2 ਨੂੰ ਰੋਕਣ ਲਈ ਜੋ ਸਰਕਾਰ ਦੇ ਇਸ਼ਾਰੇ ਤੇ ਪ੍ਰਸ਼ਾਸ਼ਨ ਵੱਲੋਂ ਕਿਸਾਨਾ ਮਜ਼ਦੂਰਾਂ ਤੇ ਤਸੱਦਤ ਕੀਤਾ ਗਿਆ ਉਸਦੇ ਵਿਰੋਧ ਵਿੱਚ ਅੱਜ ਜੰਡਿਆਲਾ ਗੁਰੂ ਵਿੱਚ ਮੋਦੀ ਸਰਕਾਰ ਅਮੀਤ ਸ਼ਾਹ , ਖੱਟਰ ਸਰਕਾਰ, ਤੇ, ਡਬਲਯੂ ਟੀ ਉ ਦਾ ਪੁਤਲਾ ਫ਼ੂਕਿਆ ਗਿਆ। ਤੇ ਕਿਸਾਨ ਅੰਦੋਲਨ 2 ਦੇ ਪਹਿਲੇ ਸ਼ਹੀਦ ਬਾਪੂ ਗਿਆਨ ਸਿੰਘ, ਤੇ ਸ਼ਹੀਦ ਸ਼ੁੱਭਕਰਨਜੀਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਦੇ ਰੋਸ ਵੱਲੋ ਫੂਕਿਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਜਾਣ ਬੁੱਝ ਕੇ ਸ਼ਾਂਤਮਈ ਰੂਪ ਵਿੱਚ ਬੈਠੇ ਕਿਸਾਨਾ ਮਜ਼ਦੂਰਾਂ ਤੇ ਹੰਜੂ ਗੈਸ ਦੇ ਗੋਲੇ ਸੁੱਟ ਰਹੀ ਹੈ ਤੇ ਗੋਲੀਆਂ ਚਲਾ ਰਹੀ ਹੈ, ਸਰਕਾਰ ਨੂੰ ਇਸ ਦਾ ਜਵਾਬ ਆਉਣ ਵਾਲੀਆਂ ਵੋਟਾਂ ਵਿੱਚ ਮਿਲੇਗਾ ਤੇ ਪਿੰਡਾਂ ਵਿਚ ਸਰਕਾਰ ਦੇ ਬੰਦਿਆਂ ਦਾ ਵਿਰੋਧ ਕੀਤਾ ਜਾਵੇਗਾ ਸਰਕਾਰਾਂ ਆਪਣੇ ਹੀ ਆਦਮੀ ਸਾਡੇ ਕਿਸਾਨਾਂ ਦੇ ਰੂਪ ਵੇਚ ਪੱਥਰ ਮਾਰ ਕੇ ਸਾਡੀ ਸ਼ਵੀ ਖ਼ਰਾਬ ਕਰਨਾ ਚਾਉਂਦੀ ਹੈ ਜੋ ਕਦੇ ਨਹੀਂ ਹੋਣ ਦਿੱਤੀ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੀਆਂ ਜਥੇਬੰਦਿਆਂ ਅਜੇ ਤੱਕ ਮੋਰਚੇ ਵਿੱਚ ਨਹੀਂ ਗਈਆਂ ਅਸੀਂ ਓਹਨਾ ਨੂੰ ਬੇਨਤੀ ਕਰਦੇ ਹਾਂ ਕਿ ਇਹ ਵੇਲਾ ਘਰਾਂ ਵਿੱਚ ਬੈਠਣ ਦਾ ਨਹੀਂ ਹੈ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਪ ਸਭ ਮੋਰਚੇ ਵਿੱਚ ਹਾਜਰੀ ਭਰੋ। ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ,ਦਲਜੀਤ ਸਿੰਘ ਖ਼ਾਲਸਾ, ਜਤਿੰਦਰ ਦੇਵ,ਹਰਮੀਤ ਸਿੰਘ,ਸੁਖਰੂਪ ਸਿੰਘ,ਕਰਨ ਸਿੰਘ,ਰਣਜੀਤ ਸਿੰਘ ਰਾਣਾ, ਹਰਦੇਵ ਸਿੰਘ, ਜੋਬਨਜੀਤ ਸਿੰਘ, ਸਲਵਿੰਦਰ ਸਿੰਘ,ਕਰਨਦੀਪ ਸਿੰਘ, ਗੁਰਸ਼ਾਨ ਸਿੰਘ, ਅਜੀਤ ਸਿੰਘ, ਨਿਰਮਲ ਸਿੰਘ,ਹਰਦੀਪ ਸਿੰਘ,ਦੀਦਾਰ ਸਿੰਘ ਬੀਬੀ ਪ੍ਰਧਾਨ, ਅਮਨਦੀਪ ਕੌਰ, ਸਰਬਜੀਤ ਕੌਰ, ਸਕੱਤਰ,ਸੁਖਵਿੰਦਰ ਕੌਰ,ਮੀਤ ਪ੍ਰਧਾਨ ਦਲਬੀਰ ਕੌਰ ਰਾਜ ਕੌਰ ਰਮਨ ਕੌਰ।