ताज़ा खबरपंजाब

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਟਾਂਗਰਾ ਦੇ ਪਿੰਡ ਨਰੈਣਗੜ੍ਹ ਵਿੱਚ ਬੀਬੀਆਂ ਦੀ ਨਵੀਂ ਕਮੇਟੀ ਬਣਾਈ ਗਈ

ਜੰਡਿਆਲਾ ਗੁਰੂ, 23 ਦਸੰਬਰ (ਕੰਵਲਜੀਤ ਸਿੰਘ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਟਾਂਗਰਾ ਦੇ ਪਿੰਡ ਨਰੈਣਗੜ੍ਹ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾਂ ਦੀ ਅਗਵਾਈ ਹੇਠ ਜੋਨ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਅਮਰਿੰਦਰ ਸਿੰਘ, ਅਮੋਲਕ ਸਿੰਘ ਨੇ ਦੱਸਿਆ ਕਿ ਨਰੈਣਗੜ੍ਹ ਵਿੱਚ ਪਹਿਲਾਂ ਤੋਂ ਚਲਦੀ ਆ ਰਹੀ ਵੀਰਾਂ ਦੀ ਕਮੇਟੀ ਵਿੱਚ ਅੱਜ ਹੋਰ ਵਾਧਾ ਕੀਤਾ ਗਿਆ, ਜਿਸ ਵਿੱਚ ਅੱਜ ਬਹੁਤ ਸਾਰੇ ਕਿਸਾਨਾ ਦੇ ਨਾਲ ਮਜ਼ਦੂਰ ਵੀਰਾਂ ਨੂੰ ਸ਼ਾਮਿਲ ਕੀਤਾ ਗਿਆ।

45 ਤੋਂ 50 ਪਰਿਵਾਰਾਂ ਵੱਲੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਬੀਬੀਆਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ। ਤੇ ਪਿੰਡ ਵਿੱਚ ਬੀਬੀਆਂ ਦੀ ਨਵੀਂ ਕਮੇਟੀ ਬਣਾਈ ਗਈ। ਕਿਸਾਨ ਆਗੂਆਂ ਦਸਿਆ ਕਿ ਆਮ ਲੋਕ ਸਰਕਾਰਾਂ ਤੋਂ ਬਹੁਤ ਦੁਖੀ ਹਨ, ਕਿਉਂਕਿ ਹੁਣ ਤੱਕ ਕਿਸੇ ਵੀ ਸਰਕਾਰ ਦੇ ਕੰਮਾਂ ਵੱਲ ਝਾਤ ਮਾਰੀ ਜਾਵੇ ਤਾਂ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਲੋਕ ਪੱਖੀ ਨੀਤੀ ਨਹੀਂ ਬਣਾਈ ਗਈ ਤੇ ਨਾਂ ਹੀ ਸਰਕਾਰ ਨੇ ਨਸ਼ਾ ਬੰਦ ਕਰਨ ਲਈ ਕੋਈ ਕਾਨੂੰਨ ਬਣਾਉਣਾ ਚਾਹਿਆ। ਪੰਜਾਬ ਵਿੱਚ ਨਸ਼ਾ ਆਮ ਵਿਕ ਰਿਹਾ, ਪੰਜਾਬ ਦੇ ਪਾਣੀਆਂ ਤੇ ਢਾਕਾ ਮਾਰਿਆ ਜਾ ਰਿਹਾ, ਪੰਜਾਬ ਦੇ ਪਾਣੀ ਬਾਹਰੀ ਸੂਬਿਆਂ ਨੂੰ ਦਿੱਤਾ ਜਾ ਰਿਹਾ,

ਨਹਿਰੀ ਪਾਣੀ ਨੂੰ ਸਾਫ ਕਰਕੇ ਵੇਚਣ ਲਈ ਕਰੋੜਾਂ ਦੀ ਲਾਗਤ ਨਾਲ ਪ੍ਰਾਜੈਕਟ ਲਗ ਰਹੇ ਨੇ, ਬਿਜਲੀ ਬੋਰਡ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਵਿੱਚ ਸਰਕਾਰ ਹੈ, ਪ੍ਰੇਪੈਡ ਮੀਟਰ ਸਰਕਾਰ ਲਗਾ ਰਹੀ ਹੈ, ਹੋਰ ਵੀ ਬਹੁਤ ਲੋਕ ਮਾਰੂ ਨੀਤੀਆਂ ਸਰਕਾਰ ਲਿਆ ਰਹੀ ਹੈ। ਕਿਸਾਨ ਬੀਬੀਆਂ ਦੀ ਇਕਾਈ ਪ੍ਰਧਾਨ ਕੁਲਵਿੰਦਰ ਕੌਰ, ਸਕੱਤਰ ਸਿਮਰਜੀਤ ਕੌਰ, ਮੀਤ ਪ੍ਰਧਾਨ ਹਰਪ੍ਰੀਤ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਜਿੰਨ੍ਹੇ ਵੀ ਮੁੱਦੇ ਹਨ, ਨਸ਼ਾ, ਬਿਜਲੀ, ਪਾਣੀਆਂ, ਕਾਰਪੋਰੇਟ ਘਰਾਣਿਆਂ ਖਿਲਾਫ ਅਤੇ ਵੱਧ ਰਹੀਆਂ ਲੁੱਟਾਂ ਖੋਹਾਂ ਖਿਲਾਫ ਡੱਟਕੇ ਸੰਘਰਸ਼ ਕੀਤਾ ਜਾਵੇਗਾ। ਅਤੇ 2 ਜਨਵਰੀ ਨੂੰ ਹੋਣ ਵਾਲੀ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਵਿੱਚ ਪਿੰਡ ਵਿਚੋਂ ਵੱਡੇ ਪੱਧਰ ਤੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਨਿਸ਼ਾਨ ਸਿੰਘ, ਬੀਬੀ ਰਾਜਬੀਰ ਕੌਰ, ਬੀਬੀ ਜਗੀਰ ਕੌਰ, ਸ਼ਰਨਜੀਤ ਕੌਰ, ਰਣਜੀਤ ਕੌਰ, ਰਾਜਿੰਦਰ ਕੌਰ, ਬਲਜੀਤ ਕੌਰ ਆਦਿ ਹਾਜ਼ਰ ਰਹੇ।

Related Articles

Leave a Reply

Your email address will not be published.

Back to top button