
26 ਜਨਵਰੀ ਨੂੰ ਕਿਸਾਨਾਂ ਵੱਲੋਂ ਅੰਮ੍ਰਿਤਸਰ ਚ ਵੱਡੇ ਮਾਲ ਦੇ ਬਾਹਰ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਕੀਤਾ ਜਾਵੇਗਾ ਡੇਢ ਘੰਟੇ ਤੱਕ ਪ੍ਰਦਰਸ਼ਨ : ਸਰਵਨ ਸਿੰਘ ਪੰਧੇਰ
ਕਿਸਾਨ ਜਥੇਬੰਦੀ ਵੱਲੋਂ ਇੱਕ ਇਸ਼ਤਿਹਾਰ ਵੀ ਛਾਪਿਆ ਗਿਆ ਹੈ ਜਿਸ ਦਾ ਨਾਂ ਰੱਖਿਆ ਗਿਆ ਹੈ ਕਿਸਾਨ ਮਜ਼ਦੂਰ ਕਾਫਲਾ
ਕਿਸਾਨ ਆਗੂ ਨੇ ਕਿਹਾ ਕਿ ਸਾਡੇ ਵੱਲੋਂ ਟੂਲ ਪਲਾਜੇ ਵੀ ਬੰਦ ਕੀਤੇ ਜਾਣਗੇ 26 ਜਨਵਰੀ ਨੂੰ
ਜੰਡਿਆਲਾ ਗੁਰੂ, 23 ਜਨਵਰੀ (ਕੰਵਲਜੀਤ ਸਿੰਘ) : ਅੱਜ ਕਿਸਾਨ ਮਜ਼ਦੂਰ ਸੰਗਰਸ ਕਮੇਟੀ ਵਲੋ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਜਿਸ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜੰਡਿਆਲਾ ਗੁਰੂ ਅੰਮ੍ਰਿਤਸਰ ਵਿਖੇ ਇੱਕ ਵੱਡੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਵੱਲੋਂ ਤਿੰਨ ਦਿਨ ਤੱਕ ਵੱਡੀਆਂ ਮਹਾ ਪੰਚਾਇਤਾਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹਜ਼ਾਰਾਂ ਹੀ ਟਰੈਕਟਰ ਟਰਾਲੀਆਂ ਸ਼ੰਭੂ ਬਾਰਡਰ ਲਈ ਰਵਾਨਾ ਹੋਣਗੇ।
ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਮਾਲ ਦੇ ਬਾਹਰ ਬੀਜੇਪੀ ਆਗੂ ਦੇ ਘਰ ਦੇ ਬਾਹਰ ਅਤੇ ਅੰਮ੍ਰਿਤਸਰ ਵਿੱਚ ਤੇ ਸੈਲਰ ਦੇ ਬਾਹਰ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਡੇਢ ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਤੋਂ 23 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਲੈਣ ਤੋਂ ਬਾਅਦ ਵੱਡੇ ਵੱਡੇ ਕਾਰਪੋਰੇਟਿਵ ਬ੍ਰਾਂਡ ਉਸਨੂੰ 45 ਕਿਲੋ ਦੇ ਹਿਸਾਬ ਨਾਲ ਆਟਾ ਵੇਚ ਰਹੇ ਹਨ। ਅਤੇ ਜਦਕਿ ਛੋਟੇ ਚੱਕੀ ਪੀਸਣ ਵਾਲੇ ਦੁਕਾਨਦਾਰਾਂ ਦੇ ਕੋਲ ਕਣਕ ਹੀ ਨਹੀਂ ਹੈ।
ਅਤੇ ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਸਾਡੇ ਤੇ ਕਾਰਪੋਰੇਟ ਕਿੰਨਾ ਹੈਵੀ ਹੋ ਚੁੱਕਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਨਲਾਈਨ ਵੱਖ-ਵੱਖ ਕੰਪਨੀਆਂ ਤੋਂ ਸ਼ੋਪਿੰਗ ਕਰਨ ਦੀ ਬਜਾਏ ਖੁਦ ਦੁਕਾਨਾਂ ਤੋਂ ਜਾ ਕੇ ਖਰੀਦਦਾਰੀ ਕਰਨ ਤਾਂ ਜੋ ਕਿ ਛੋਟਾ ਦੁਕਾਨਦਾਰ ਵੀ ਖੁਸ਼ਹਾਲੀ ਭਰੀ ਜਿੰਦਗੀ ਜੀ ਸਕੇ ਅੱਗੇ ਬੋਲਦੇ ਹੋਏ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕੇਂਦਰ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਕਾਰਪੋਰੇਟ ਘਰਾਨਿਆਂ ਦੇ ਨਾਲ ਨਾਲ 26 ਜਨਵਰੀ ਨੂੰ ਟੋਲ ਪਲਾਜੇ ਵੀ ਬੰਦ ਕੀਤੇ ਜਾਣਗੇ। ਕਿਸਾਨ ਆਗੂ ਨੇ ਕਿਹਾ ਕਿ 29 ਤਰੀਕ ਨੂੰ ਸਾਰੇ ਕਿਸਾਨ ਜਥੇਬੰਦੀਆਂ ਬਿਆਸ ਵਿੱਚ ਇਕੱਠੀਆਂ ਹੋਣਗੀਆਂ ਤੇ 30 ਜਨਵਰੀ ਨੂੰ ਦਿੱਲੀ ਲਈ ਰਵਾਨਾ ਹੋਣਗੀਆ।