ताज़ा खबरपंजाब

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਖ ਵੱਖ ਜੋਨਾ ਦੇ 20 ਪਿੰਡਾਂ ਵਿਚ ਕੀਤਾ ਗਿਆ ਪਿੰਡ ਪੱਧਰੀ ਕਮੇਟੀਆਂ ਦਾ ਗਠਨ।

ਜੰਡਿਆਲਾ ਗੁਰੂ(ਕੰਵਲਜੀਤ ਸਿੰਘ ਲਾਡੀ/ ਸੁਖਜਿੰਦਰ ਸਿੰਘ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਜਿਲ੍ਹਾ ਅਮ੍ਰਿਤਸਰ ਦੇ ਜੋਨ ਟਾਂਗਰਾ ਦੇ 5 ਪਿੰਡਾਂ ਵਿਚ, ਜੋਨ ਬਾਬਾ ਬਕਾਲਾ ਦੇ 5 ਪਿੰਡਾਂ ਵਿਚ ਜਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ , ਜੋਨ ਬਾਬਾ ਨੋਧ ਸਿੰਘ ਦੇ 5 ਪਿੰਡਾਂ ਵਿਚ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ 5 ਪਿੰਡਾਂ ਵਿਚ ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਹੀ ਵਿਚ ਹਰ ਤਿੰਨ ਸਾਲ ਬਾਅਦ ਹੋਣ ਵਾਲੀਆਂ ਜਥੇਬੰਦਕ ਚੋਣਾਂ ਦੇ ਚਲਦੇ, ਪਿੰਡ ਪੱਧਰੀ ਕੋਰ ਕਮੇਟੀਆਂ ਦਾ ਗਠਨ ਕੀਤਾ ਗਿਆ I ਪਿੰਡ ਕਮੇਟੀਆਂ ਦਾ ਗਠਨ ਕੀਤਾ ਗਿਆ I ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇ ਵਿਚ ਹੱਕੀ ਮੰਗਾ ਲੈਣ ਲਈ ਵੱਡੇ ਸੰਘਰਸ਼ਾਂ ਦੀ ਲੋੜ ਪਵੇਗੀ ਸੋ ਹਰ ਪਿੰਡ ਨੂੰ ਚਾਹੀਦਾ ਕਿ ਵੱਡੀਆਂ ਲਾਮਬੰਦੀਆਂ ਕੀਤੀਆਂ ਜਾਣ ਤਾਂ ਜੋ ਦੇਸ਼ ਅਤੇ ਪੰਜਾਬ ਦੀ ਦਿਨ-ਬ-ਦਿਨ ਵਿਗੜ ਰਹੇ ਹਾਲਾਤਾਂ ਤੇ ਕਾਬੂ ਪਾਇਆ ਜਾ ਸਕੇ I

ਆਗੂਆਂ ਨੇ ਅੱਗੇ ਬੋਲਦੇ ਕਿਹਾ ਕਿ ਮਾਝਾ ਖੇਤਰ ਵਿਚ ਝੋਨੇ ਦੀ ਬਿਜਾਈ ਲਈ 26 ਜੂਨ ਤੋਂ ਝੋਨਾ ਲਾਉਣ ਦੇ, ਕਿਸਾਨਾਂ ਨਾਲ ਵਿਚਾਰ ਕੀਤੇ ਬਿਨਾ ਲਏ ਫੈਸਲੇ ਤੇ ਦੋਬਾਰਾ ਤੋਂ ਵਿਚਾਰ ਕਰੇ I ਆਗੂਆਂ ਨੇ ਕਿਹਾ ਕਿ ਸਰਕਾਰ ਪਾਣੀ ਬਚਾਉਣ ਲਈ ਫ਼ਸਲੀ ਚੱਕਰ ਬਦਲਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਰਿਚਾਰਜ ਕਰਨ ਲਈ ਕੋਈ ਠੋਸ ਨੀਤੀ ਲੈ ਕੇ ਆਵੇ I ਓਹਨਾ ਕਿਹਾ ਕਿ ਕਿਸਾਨ ਝੋਨੇ ਦੀ ਫਸਲ ਮਜਬੂਰੀ ਵੱਸ ਹੀ ਉਗਾ ਰਿਹਾ ਹੈ, ਸਰਕਾਰ ਵੱਖ ਵੱਖ ਤੇਲ ਬੀਜਾਂ, ਦਾਲਾਂ ਆਦਿ ਤੇ ਸਰਕਾਰ MSP ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿੱਚੋ ਕੱਢਿਆ ਜਾ ਸਕੇ I ਓਹਨਾ ਸਰਕਾਰ ਨੂੰ ਝੋਨੇ ਦੀ ਲਵਾਈ ਸਮੇੰ ਨਹਿਰੀ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਕਿਹਾ I ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ 1500 ਦੀ ਜਗ੍ਹਾ 10000 ਰੁਪਏ ਪ੍ਰਤੀ ਏਕੜ ਆਰਥਿਕ ਮਦਦ ਦਿਤੀ ਜਾਵੇ I ਮਨਰੇਗਾ ਵਰਗੀਆਂ ਸਕੀਮਾਂ ਵਿਚ ਮਜਦੂਰਾਂ ਨੂੰ ਸਾਲ ਵਿਚ 365 ਦਿਨ ਰੁਜਗਾਰ ਦਿੱਤਾ ਜਾਵੇ I ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਮਜਦੂਰਾਂ ਦੇ ਪੂਰੇ ਕਰਜ਼ੇ ਮਾਫ ਕੀਤੇ ਜਾਣੇ ਚਾਹੀਦੇ ਹਨ I ਇਸ ਮੌਕੇ ਜ਼ਿਲਾ ਆਗੂ ਡਾ. ਕੰਵਰ ਸੈਦੋਲੇਹਲ, ਅਮਰਦੀਪ ਸਿੰਘ ਗੋਪੀ, ਲਖਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਪੰਜਾਬ ਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਹਵੇ ਕਰਕੇ, ਦੂਜਿਆਂ ਸੂਬਿਆਂ ਵਿਚ ਝੂਠਾ ਪ੍ਰਚਾਰ ਕਰ ਰਹੀ ਹੈ ਜਦਕਿ ਗਰਾਉਂਡ ਦੇ ਭ੍ਰਿਸ਼ਟਾਚਾਰ ਓਵੇਂ ਹੀ ਹੈ, ਰੇਤ ਮਾਫੀਆ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ, ਟਰਾਂਸਪੋਰਟ ਮਾਫੀਆ ਪਹਿਲੀਆਂ ਸਰਕਾਰਾਂ ਵਾਂਙ ਹੀ ਕੰਮ ਕਰ ਰਿਹਾ I ਆਗੂਆਂ ਨੇ ਕਿਹਾ ਕੇ ਇਹਨਾਂ ਸਾਰੇ ਕੰਮਾਂ ਤੇ ਸਰਕਾਰ ਦਾ ਕੋਈ ਪੈਸਾ ਖਰਚ ਨਹੀਂ ਆਓਂਦਾ ਸੋ ਸਰਕਾਰ ਦਾ ਐਕਸ਼ਨ ਨਾ ਲੈਣਾ, ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ਦਿਖਾਉਂਦਾ ਹੈ I ਇਸ ਮੌਕੇ ਸੰਬੰਧਿਤ ਜੋਨਾਂ ਦੀਆਂ ਕੋਰ ਕਮੇਟੀਆਂ ਦੀ ਆਗੂ ਟੀਮਾਂ ਹਾਜ਼ਿਰ ਰਹੀਆਂ.

Related Articles

Leave a Reply

Your email address will not be published.

Back to top button