ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਹਲਕਾ ਜੰਡਿਆਲਾ ਗੁਰੂ ਦੇ ਬਲਾਕ ਤਰਸਿੱਕਾ ਅਧੀਨ ਆਉਂਦੇ ਪਿੰਡਾਂ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਨਾ ਹੋਣ ਸਬੰਧੀ ਅਤੇ ਰੱਖੀਂ ਮੀਟਿੰਗ ਦੌਰਾਨ ਬੀਤੇ ਦਿਨੀ ਬੀਡੀਪੀਓ ਤਰਸਿੱਕਾ ਵੱਲੋਂ ਅਣਗੌਲਿਆ ਕਰਨ ਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਅੱਜ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਮਰਦੀਪ ਸਿੰਘ ਬਾਗੀ,ਬਲਦੇਵ ਸਿੰਘ ਬੱਗਾ,ਸੁਖਦੇਵ ਸਿੰਘ ਚਾਟੀਵਿੰਡ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੂਨ ਮਹੀਨੇ ਦੇ ਕਰਵਾਏ ਗਏ ਪਿੰਡਾਂ ਦੇ ਇਜਲਾਸ ਵਿੱਚ ਪੰਜਾਬ ਦੇ ਲੋਕਾਂ ਨਾਲ ਮਜਾਕ ਕੀਤਾ ਗਿਆ ਹੈ,ਕੋਈ ਵੀ ਵਿਕਾਸ਼ ਦਾ ਕੰਮ ਨਹੀਂ ਕਰਵਾਇਆ ਗਿਆ। ਬਲਾਕ ਤਰਸਿੱਕਾ ਵਿਖੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ। ਬਲਾਕ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੋਨ ਨਾ ਚੁੱਕਣ ਤੇ ਅਤੇ ਸਹੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਅਤੇ ਜੇਕਰ ਕਿਸੇ ਵਿਅਕਤੀ ਨੂੰ ਬਲਾਕ ਵਿੱਚ ਕੰਮ ਪੈ ਜਾਂਦਾ ਹੈ ਤਾਂ ਉਸ ਦੀ ਖੱਜਲਖੁਆਰੀ ਕਰਵਾਈ ਜਾਂਦੀ ਹੈ।
ਸਰਕਾਰੀ ਸਕੀਮਾਂ ਦੀ ਜਾਣਕਾਰੀ ਸਹੀ ਸਮੇਂ ਪਿੰਡ ਪੱਧਰੀ ਪੁੱਜਦੀ ਨਹੀ ਕੀਤੀ ਜਾਦੀ । ਪਿੰਡਾਂ ਦੇ ਵਿਕਾਸ ਅਧੀਨ ਗਲੀਆਂ,ਨਾਲੀਆਂ ਦਾ ਕੰਮ ਅਧੂਰਾ ਪਿਆ ਹੈ। ਪਿੰਡਾਂ ਵਿੱਚ ਛਪੜਾਂ ਦੀ ਸਫਾਈ ਨਾਂ ਹੋਣ ਕਰਕੇ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਸਰਦੀਆਂ ਦੇ ਮੌਸਮ ਵਿੱਚ ਮੱਛਰਾਂ ਦੇ ਲਾਵੇ ਖਾਤਮੇ ਕਰਨ ਲਈ ਕੋਈ ਪ੍ਰਬੰਧ ਨਹੀਂ। ਪਿੰਡਾਂ ਵਿਚੋਂ ਗੰਦਾ ਪਾਣੀ ਸੜਕਾਂ ਵਿੱਚ ਖਲੋਤਾ ਦਿਖਾਈ ਦਿੰਦਾ ਹੈ,ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ,ਪਿੰਡਾਂ ਦੇ ਸਕੂਲਾਂ ਦੀ ਅਤੇ ਗਰਾਊਾਡ ਦੀ ਚਾਰਦੀਵਾਰੀਆ ਡਿੱਗੀਆ ਹੋਈਆਂ ਹਨ । ਮਨਰੇਗਾ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਬਕਾਇਆ ਰਾਸ਼ੀ ਖਾਤਿਆਂ ਵਿੱਚ ਪਾਉਣ ਦੀ ਥਾਂ ਨੀਜੀ ਖਾਤਿਆਂ ਵਿੱਚ ਪਾਈਂ ਜਾਂਦੀ ਹੈ। ਬਿਨਾ ਵਜ੍ਹਾ ਕੱਟੀਆਂ ਪੈਨਸ਼ਨਾਂ ਤੇ ਰਾਸ਼ਨ ਕਾਰਡ ਮੁੜ ਬਹਾਲ ਕਰਨ ਤੇ ਕੋਈ ਕਾਰਵਾਈ ਨਹੀਂ । ਪਿੰਡਾਂ ਵਿੱਚ ਸਟ੍ਰੀਟ ਲਾਈਟਾਂ ਖਰਾਬ ਪਈਆ ਹਨ।ਅਤੇ ਪਿੰਡਾ ਵਿੱਚ ਗਾਜਰ ਬੂਟੀ ਬਿਮਾਰੀਆਂ ਨੂੰ ਸੱਦਾਂ ਦੇ ਰਹੀਂ ਹੈ, ਸਰਕਾਰੀ ਮੁਲਾਜ਼ਮਾਂ ਵੱਲੋਂ ਪਬਲਿਕ ਗਲੀ ਤੇ ਬੀਡੀਪੀਓ ਦੀ ਸ਼ਹਿ ਤੇ ਜ਼ਬਰੀ ਕਬਜ਼ਾ ਕਰਕੇ ਬਜ਼ਾਰ ਬੰਦ ਕੀਤੇ ਗਏ ਹਨ, ਆਦਿ ਹੋਰ ਸਮੱਸਿਆਵਾਂ ਦੇ ਹੱਲ ਲਈ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਅਤੇ ਭਗਵੰਤ ਮਾਨ ਸਰਕਾਰ ਦੀ ਅਫ਼ਸਰਸ਼ਾਹੀ ਦੇ ਬੀਡੀਪੀਓ ਤਰਸਿੱਕਾ ਵੱਲੋਂ ਬਹਾਨਾ ਬਣਾ ਬਿਨ੍ਹਾਂ ਛੁੱਟੀ ਗੈਰਹਾਜ਼ਰੀ ਰੱਖੀਂ ਗਈ। ਜਿਸ ਤੇ ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਰਣਜੀਤ ਸਿੰਘ ਚਾਟੀਵਿੰਡ, ਗੁਰਪਾਲ ਸਿੰਘ,ਬਲਦੇਵ ਸਿੰਘ,ਭਗਵਾਂ, ਕਵਲਜੀਤ ਸਿੰਘ,ਬਲਕਾਰ ਸਿੰਘ,ਜੋਧਾ ਨਗਰੀ,ਸੁਖਦੇਵ ਸਿੰਘ,ਹਰਮੀਤ ਸਿੰਘ ਧੀਰਕੋਟ,ਖਜਾਨ ਸਿੰਘ ਖਹਿੜਾ,ਗੁਰਦੀਪ ਸਿੰਘ ਰਾਮਦੁਆਲੀ,ਸਰਦੂਲ ਸਿੰਘ ਟਾਹਲੀ ਸਾਹਿਬ,ਸੱਜਣ ਸਿੰਘ ਬੰਗਾ, ਪਲਵਿੰਦਰ ਸਿੰਘ ਉਦੋਕੇ,ਕੇਵਲ ਸਿੰਘ ਮੱਤੇਵਾਲ,ਬਲਵਿੰਦਰ ਸਿੰਘ ਬਿੰਦੂ, ਗੁਰਮੀਤ ਕੌਰ,ਹਰਜੀਤ ਕੌਰ,ਸ਼ਿੰਦੋ, ਮਨਜੀਤ ਕੌਰ,ਕਿਰਪਾਲ ਕੋਰ,ਆਦਿ ਹਾਜ਼ਰ ਸਨ।