ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) : ਅੱਜ ਪ੍ਰੈਸ ਵੈਲਫੇਅਰ ਕਲੱਬ ਜੰਡਿਆਲਾ ਗੁਰੂ ਦੀ ਮੀਟਿੰਗ ਬਲਿਊ ਸਟਾਰ ਹੋਟਲ ਜੰਡਿਆਲਾ ਗੁਰੂ ਵਿਖੇ ਹੋਈ।ਇਸ ਮੀਟਿੰਗ ਵਿਚ ਪੱਤਰਕਾਰਾਂ ਨੂੰ ਆਉਂਦੀਆਂ ਮੁਸ਼ਕਲਾਂ ਤੇ ਉਹਨਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਕਰੋਨਾਂ ਮਹਾਂਮਾਰੀ ਦੇ ਗੰਭੀਰ ਖਤਰੇ ਦੌਰਾਨ ਫ਼ਰੰਟ ਤੇ ਕੰਮ ਕਰਨ ਵਾਲੇ ਪੱਤਰਕਾਰਾਂ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਲੜੀ ਜਾ ਰਹੀ ਲੜਾਈ ਦੌਰਾਨ ਕਿਸਾਨੀ ਸ਼ੰਘਰਸ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਕਿਸਾਨਾਂ ਦੇ ਪਰੀਵਾਰਾ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਸਰਬ ਸੰਮਤੀ ਦੇ ਨਾਲ ਚੋਣ ਵਿਚ ਪ੍ਰਮਿੰਦਰ ਸਿੰਘ ਜੋਸ਼ਨ ਵੱਲੋਂ ਬਹੁਤ ਇਮਾਨਦਾਰੀ ਨਾਲ ਲੰਮ ਸਮੇਂ ਤੋਂ ਸੇਵਾਵਾਂ ਨਿਭਾਉਣ ਕਾਰਣ 26 ਵੀਂ ਵਾਰ ਉਨਾ ਨੂੰ ਪ੍ਰੈਸ ਵੈਲਫੇਅਰ ਕਲੱਬ ਜਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਚੁਣ ਲਿਆ ਗਿਆ।
ਪਰਮਿੰਦਰ ਸਿੰਘ ਜੋਸ਼ਨ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕੇ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਸੇਵਾਵਾਂ ਨਿਭਾਉਣ ਵਾਲੇ ਹਰ ਪੱਤਰਕਾਰ ਦਾ ਜੀਵਨ ਬੀਮਾਂ ਹੋਣਾਂ ਚਾਹੀਦਾ ਹੈ ਘੱਟ ਤੋਂ ਘੱਟ 10 ਲੱਖ ਰੁਪਏ ਮੁਆਵਜਾ ਦਿਤਾ ਜਾਣਾਂ ਚਾਹੀਦਾ ਹੈ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਤੀ ਜਾਣੀ ਚਾਹੀਦੀ ਹੈ। ਉਹਨਾਂ ਪੱਤਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਲਕੁਲ ਨਿਰਪੱਖ ਬਿਨਾਂ ਕਿਸੇ ਭੇਦ ਭਾਵ ਦੇ ਆਪਣੀਆਂ ਸੇਵਾਵਾਂ ਨਿਡਰ ਹੋ ਕੇ ਲਗਾਤਾਰ ਇਸੇ ਤਰਾਂ ਨਿਭਾਉਂਦੇ ਰਹਿਣ।ਪ੍ਰਧਾਨ ਪਰਮਿੰਦਰ ਸਿੰਘ ਜੋਸਨ ਨੇ ਕਿਹਾ ਕਿ ਹਰ ਦੁਖ ਸੁੱਖ ਵਿੱਚ ਪੱਤਰਕਾਰ ਭਾਈਚਾਰੇ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸੇਵਾਵਾਂ ਨਿਭਾਉਂਦਾ ਰਹਾਂਗਾ।ਇਸ ਮੌਕੇ ਸਾਰੇ ਪੱਤਰਕਾਰਾ ਨੂੰ ਆਈ ਕਾਰਡ ਵੀ ਦਿੱਤੇ ਗਏ।ਇਸ ਮੌਕੇ ਪ੍ਰੈਸ ਵੈਲਫੇਅਰ ਕਲੱਬ ਪ੍ਰਧਾਨ ਪ੍ਰਮਿੰਦਰ ਸਿੰਘ ਜੋਸਨ ਜੀ ਨੇ ਕਿਸਾਨਾਂ ਦੇ ਹੱਕ ਵਿੱਚ ਇਕ ਕਵਿਤਾ ਵੀ ਬੋਲੀ ਦਿੱਲੀ ਵਿਖੇ ਬਾਡਰਾ ਤੇ ਕਿਸਾਨ ਕਿਸ ਤਰ੍ਹਾਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਸੰਘਰਸ਼ ਕਰ ਰਹੇ ਹਨ।ਇਸ ਸਮੇਂ ਪ੍ਰੈਸ ਵੈਲਫੇਅਰ ਕਲੱਬ ਪ੍ਰਧਾਨ ਪ੍ਰਮਿੰਦਰ ਸਿੰਘ ਜੋਸਨ,ਰਾਮ ਪ੍ਰਸ਼ਾਦ ਸ਼ਰਮਾ ਸੀਨਿਅਰ ਮੀਤ ਪ੍ਰਧਾਨ,ਸੁਰਿੰਦਰ ਸਿੰਘ ਜੋਇੰਟ ਸੈਕਟਰੀ,ਜਸਪਾਲ ਸ਼ਰਮਾ ਕੈਸ਼ੀਅਰ,ਅਸ਼ਵਨੀ ਸ਼ਰਮਾ ਮੁੱਖ ਸਲਾਹਕਾਰ ਹਰਵਿੰਦਰ ਸਿੰਘ ਲਾਡੀ ਮੱਲੀ , ਗੁਰਨਾਮ ਸਿੰਘ ਬੁਟਰ,ਜਸਪਾਲ ਸਿੰਘ ਨਵਾਂ ਪਿੰਡ, ਦਿਆਲ ਅਰੋੜਾ,ਡਾ. ਦਲੇਰ ਸਿੰਘ ਜੌਹਲ ਜਨਰਲ ਸਕੱਤਰ, ਜਸਵਿੰਦਰ ਸਿੰਘ(ਜੱਸਾ ਅਣਜਾਣ), ਸੁਰਜੀਤ ਸਿੰਘ ਖਾਲਸਾ,ਤਰਲੋਚਨ ਸਿੰਘ ਜੋਧਾਨਗਰੀ, ਗੁਰਚਰਨ ਸਿੰਘ, ਵਿਸ਼ਵਜੀਤ ਸਿੰਘ,ਜਗਮੋਹਨ ਸੇਠੀ, ਆਦਿ ਪੱਤਰਕਾਰ ਵੀ ਹਾਜ਼ਰ ਸਨ।