ਮੁਕੇਰੀਆਂ ( ਜਸਵੀਰ ਸਿੰਘ ਪੁਰੇਵਾਲ) : ਅੱਜ ਕਿਸਾਨ ਜਥੇਬੰਦੀ ਬੀ ਕੇ ਯੂ ਕਾਦੀਆਂ ਅਤੇ ਸਮੂਹ ਕਿਸਾਨ ਭਾਈਚਾਰੇ ਵੱਲੋਂ ਮੁਕੇਰੀਆਂ ਖੰਡ ਮਿੱਲ ਦਾ ਤੋਲ ਕੰਡਾ ਅਣਮਿੱਥੇ ਸਮੇਂ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਮੁਕੇਰੀਆਂ ਸ਼ੂਗਰ ਮਿੱਲ ਦਾ payment ਨਾ ਮਿਲਣ ਕਰ ਕੇ ਕੰਡਾ ਬੰਦ ਕੀਤਾ ਗਿਆ ਸੀ ਜਿਸ ਵਿਚ ਮਿੱਲ ਦੇ gm ਸੰਜੇ ਸਿੰਘ ਨੇ SHO ਬਲਵਿੰਦਰ ਸਿੰਘ ਮੁਕੇਰੀਆਂ ਦੀ ਹਾਜ਼ਰੀ ਵਿੱਚ ਇਹ ਕਹਿ ਫੈਸਲਾ ਕੀਤਾ ਗਿਆ ਕੇ ਅੱਜ ਪੂਰੇ 2ਕਰੋੜ ਰੁਪਏ ਪਾਏ ਜਾਣਗੇ ਅਤੇ 12ਮਾਰਚ ਤੱਕ ਪਿਛਲਾ ਬਕਾਇਆ 50ਕਰੋੜ ਪਾ ਦਿੱਤਾ ਜਾਵੇਗਾ |
ਜਥੇਬੰਦੀ ਨੇ ਇਹ ਵੀ ਚਿਤਾਵਾਨੀ ਦਿਤੀ ਗਈ ਜੇ 12 ਮਾਰਚ ਨੂੰ ਪਿੱਛਲਾ ਬਕਾਇਆ ਨਾ ਕਲੀਅਰ ਕੀਤਾ ਤਾਂ ਮਿੱਲ ਨੂੰ ਹੀ ਬੰਦ ਕੀਤਾ ਜਾਵੇਗਾ ਜਿਸ ਦੀ ਜਸਵੰਤ ਸਿੰਘ ਰੰਧਾਵਾ, ਸਤਨਾਮ ਚੀਮਾ, ਇੰਦਰਜੀਤ ਸਿੰਘ ਖਾਲਸਾ ਵਲੋਂ ਅਗਵਾਈ ਕੀਤੀ ਗਈ ਉਹਨਾਂ ਨਾਲ ਸਮੂਹ ਇਲਾਕੇ ਦੇ ਕਿਸਾਨ, ਗੁਰਸੱਜਣਦੀਪ ਸਿੰਘ, ਦਿਲਬਾਗ਼ ਸਿੰਘ, ਰਮਨਦੀਪ ਸਿੰਘ, ਸੁੱਚਾ ਸਿੰਘ, ਚਤਰ ਸਿੰਘ, ਅਜੈਬ ਸਿੰਘ, ਗੁਰਵਿੰਦਰ ਸਿੰਘ, ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ, ਸੁਖਵੰਤ ਸਿੰਘ, ਗੁਰਵਿੰਦਰ ਸਿੰਘ ਮਹਿਤਪੁਰ, ਸਰਪੰਚ ਪਰਮਜੀਤ ਸਿੰਘ ਭਾਗੜਾ, ਨਿਰਮਲ ਸਿੰਘ ਮਹਿਮੂਦਪੁਰ, ਮਨਜੀਤ ਸਿੰਘ ਮਹਿਮੂਦਪੁਰ, ਕੁਲਦੀਪ ਸਿੰਘ, ਸਤਪਾਲ ਸਿੰਘ ਟਾਂਡਾ ਰਾਮ ਸਾਹਇ।