ਜੰਡਿਾਆਲਾ ਗੁਰੂ 30 ਅਗਸਤ (ਕੰਵਲਜੀਤ ਸਿੰਘ ਲਾਡੀ): ਐੱਮ ਐੱਲ ਏ ਤਰਸੇਮ ਸਿੰਘ ਡੀ ਸੀ ਹਲਕਾ ਅਟਾਰੀ ਦਾ ਹੋਇਆ ਵਿਰੋਧ ਪਿੰਡ ਵਰਪਾਲ ਜਿਸ ਦੀ ਅਗਵਾਈ ਜਗਜੀਤ ਸਿੰਘ ਵਰਪਾਲ ਅਤੇ ਪਰਮਜੀਤ ਸਿੰਘ ਵਰਪਾਲ, ਗੁਰ ਪ੍ਰਲਾਦ ਸਿੰਘ ਅਤੇ ਕਸ਼ਮੀਰ ਸਿੰਘ, ਭੁਪਿੰਦਰ ਸਿੰਘ ਤਖ਼ਤ ਮੱਲ, ਅੰਗਰੇਜ਼ ਸਿੰਘ ਚਾਟੀਵਿੰਡ, ਦਵਿੰਦਰ ਸਿੰਘ ਚਾਟੀਵਿੰਡ ਜ਼ਿਲਾ ਪ੍ਰਧਾਨ ਨੇ ਕੀਤੀ ਹਲਕਾ ਅਟਾਰੀ ਦੇ ਐੱਮ ਐੱਲ ਏ ਤਰਸੇਮ ਸਿੰਘ ਡੀ. ਸੀ ਨੇ ਅੱਜ ਪਿੰਡ ਵਰਪਾਲ ਵਿਖੇ ਆਉਣ ਵਾਲੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹਾਈ ਫਾਈ ਰਿਜ਼ੌਰਟ ‘ਚ ਇਕੱਠ ਰੱਖਿਆ ਗਿਆ । ਜਿਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਪਈ ਜਥੇਬੰਦੀ ਪਿੰਡ ਵਰਪਾਲ ਦੀ ਆਗੂ ਟੀਂਮ ਨੇ ਪਿੰਡ ਦੇ ਸਰਪੰਚਾਂ ਨੂੰ ਗੁਰਦੁਆਰੇ ਸੱਦ ਕੇ ਅਪੀਲ ਕੀਤੀ ਕਿ ਕਿਸਾਨ ਸੰਯੁਕਤ ਮੋਰਚਾ ਦਿੱਲੀ ਵਿੱਚ 600 ਤੋਂ ਉੱਪਰ ਕਿਸਾਨ ਵੀਰ ਸ਼ਹੀਦ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਜੋ 4 ਸਾਲ ਪਹਿਲਾਂ ਲਾਰੇ ਲਾਏ ਸੀ, ਗੁਟਕਾ ਸਾਹਿਬ ਹੱਥ ਵਿਚ ਫਡ਼ ਕੇ ਸਹੁੰ ਖਾਧੀ ਸੀ ਉਸ ਤੋਂ ਮੁੱਕਰ ਕੇ ਇਕ ਵੀ ਵਾਅਦਾ ਪੰਜਾਬ ਵਿਚ ਪੂਰਾ ਨਹੀਂ ਕੀਤਾ ਇਸ ਦੇ ਗੁੱਸੇ ਵਿੱਚ ਅੱਜ ਪਿੰਡ ਵਰਪਾਲ ਵਿਖੇ ਤਰਸੇਮ ਸਿੰਘ ਡੀਸੀ ਦਾ ਵੱਡਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਅਤੇ ਸਵਾਲ ਕੀਤੇ ਗਏ ਜਿਸ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਆਗੂ ਅਤੇ ਜਥੇਬੰਦੀ ਦੇ ਮੈਂਬਰਾਂ ਨੇ ਐਮ ਐਲ ਏ ਨੂੰ ਪੁੱਛਿਆ ਗੰਨੇ ਦਾ ਕਰੋੜਾਂ ਰੁਪਿਆ ਬਕਾਇਆ ਅਜੇ ਨਹੀਂ ਦਿੱਤਾ ਗਿਆ ,ਸਰਕਾਰੀ ਅਤੇ ਪ੍ਰਾਈਵੇਟ ਮਿੱਲਾਂ ਗੰਨੇ ਦੀਆਂ ਚਾਲੂ ਨਹੀਂ ਕੀਤੀਆਂ ਗਈਆਂ, ਖੇਤੀ ਮੋਟਰਾਂ ਦੇ ਬਕਾਇਆ ਪਏ ਕੁਨੈਕਸ਼ਨ ਕਿਉਂ ਨਹੀਂ ਜਾਰੀ ਕੀਤੇ ਗਏ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਹੱਥ ਕਿਉਂ ਦਿੱਤਾ ਜਾ ਰਿਹਾ , ਮੰਡ ਖੇਤਰ ਦੀ ਹਜ਼ਾਰਾਂ ਕਿੱਲੇ ਜ਼ਮੀਨ ਕਿਸਾਨਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਉਨ੍ਹਾਂ ਪੈਸੇ ਵੀ ਜਮ੍ਹਾਂ ਕਰਵਾਏ, ਤੁਹਾਡੇ ਮੁਤਾਬਕ ਕਿਸਾਨਾਂ ਦੇ ਸਮੁੱਚੇ ਕਰਜ਼ੇ ਉੱਪਰ ਕਿਉਂ ਨਹੀਂ ਲੀਕ ਫੇਰੀ ਗਈ ਤੁਸਾਂ ਵਾਅਦਾ ਕੀਤਾ ਸੀ।
ਬਿਜਲੀ ਬੋਰਡ ਅਤੇ ਥਰਮਲ ਪਲਾਂਟਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਦਿੱਤਾ ਜਾ ਰਿਹਾ, ਤੁਹਾਡੇ ਵੱਲੋਂ ਹਰ ਘਰ ਨੂੰ ਨੌਕਰੀ ਦੇਣ ਦੇ ਉਲਟ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਕਿਉਂ ਨਹੀਂ ਭਰਿਆ ਗਿਆ,ਸਰਕਾਰੀ ਅਦਾਰਿਆਂ ਵਿੱਚ ਠੇਕੇ ਤੇ ਭਰਤੀ ਕੀਤੇ ਗਏ ਕੁੜੀਆਂ ਮੁੰਡਿਆਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨ ਵੀਰਾਂ ਨੇ ਐੱਮ ਐੱਲ ਏ ਦੇ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਇਸ ਮੌਕੇ ਕਿਸਾਨਾਂ ਦੇ ਬੁਲਾਰੇ ਦਲਬੀਰ ਸਿੰਘ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਪੱਪੂ, ਗੁਰਸੇਵਕ ਸਿੰਘ, ਸ਼ਮਸ਼ੇਰ ਸਿੰਘ ,ਦਲਜੀਤ ਸਿੰਘ ,ਮਹਿੰਦਰ ਸਿੰਘ, ਅਨੋਖ ਸਿੰਘ, ਗੱਜਣ ਸਿੰਘ, ਇਕਬਾਲ ਸਿੰਘ, ਸੁਖਵਿੰਦਰ ਸਿੰਘ,ਪਰਗਟ ਸਿੰਘ, ਕੁਲਦੀਪ ਸਿੰਘ ,ਸੁਖਦੇਵ ਸਿੰਘ, ਬਲਵਿੰਦਰ ਸਿੰਘ, ਸਰਮੇਲ ਸਿੰਘ ,ਜਰਨੈਲ ਸਿੰਘ ,ਸਰਮੇਲ ਸਿੰਘ, ਰਣਜੀਤ ਸਿੰਘ, ਗੁਰ ਪ੍ਰਲਾਦ ਸਿੰਘ, ਜਸਵਿੰਦਰ ਸਿੰਘ, ਮੰਗਲ ਸਿੰਘ ,ਮੰਗਲ ਸਿੰਘ ਰਾਮਪੁਰਾ ,ਕੁਲਦੀਪ ਸਿੰਘ ਨੰਬਰਦਾਰ, ਰਾਜ ਸਿੰਘ, ਨਿਸ਼ਾਨ ਸਿੰਘ ,ਪਰਗਟ ਸਿੰਘ, ਹਰਦੀਪ ਸਿੰਘ ਮਿੱਠਾ, ਸੋਨੂ ਮਾਲ, ਮੇਜਰ ਸਿੰਘ ਸੁਲਤਾਨਵਿੰਡ, ਜਸਬੀਰ ਸਿੰਘ ਮੰਗਾ, ਦਰਸ਼ਨ ਸਿੰਘ ਘੋਲਾ ਇੱਬਣ, ਡਾ.ਮਨਪ੍ਰੀਤ ਸਿੰਘ, ਡਾ.ਹਰਜੀਤ ਸਿੰਘ. ਪ੍ਰਭ ਮਹਿਮਾ. ਕਿਸਾਨ ਆਗੂ ਹਾਜ਼ਰ ਸਨ।