ताज़ा खबरपंजाब

ਕਿਸ਼ਨਪੁਰੀ ਫਾਉਡੇਸ਼ਨ (ਅਹਿਸਾਸ) ਵੱਲੋਂ ਸੇਂਟ ਸੋਲਜ਼ਰ ਸਕੂਲ ਵਿੱਚ ਦੂਸਰਾ ਦਸਤਾਰੇ-ਏ-ਸਿੱਖੀ ਮੁਕਾਬਲਾ ਕਰਵਾਇਆ ਗਿਆ

ਜੰਡਿਆਲਾ ਗੁਰੂ, 23 ਦਸੰਬਰ (ਕੰਵਲਜੀਤ ਸਿੰਘ) : ਕਿਸ਼ਨਪੁਰੀ ਫਾਉਡੇਸ਼ਨ (ਅਹਿਸਾਸ) ਵੱਲੋਂ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿੱਚ ਦੂਸਰਾ ਦਸਤਾਰੇ-ਏ-ਸਿੱਖੀ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ ਸੋਹਣੀ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ ।ਇਹ ਮੁਕਾਬਲੇ ਪ੍ਰਾਇਮਰੀ ਵਰਗ (11 ਸਾਲ ਤੱਕ), ਮਿਡਲ ਵਰਗ (12 ਤੋਂ 14 ਸਾਲ ਤੱਕ), ਸੀਨੀਅਰ ਵਰਗ (154 ਤੋਂ 18 ਸਾਲ ਤੱਕ) ਅਤੇ ਖੁੱਲਾ ਮੁਕਾਬਲਾ (ਉਮਰ ਦੀ ਕੋਈ ਹੱਦ ਨਹੀਂ) ਅਧੀਨ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਅਤੇ ਓਪਨ ਵਰਗ ਵਿੱਚ ਲੱਗ ਭੱਗ 300 ਬੱਚਿਆਂ ਨੇ ਭਾਗ ਲਿਆ । ਹਰ ਪ੍ਰਤੀਯੋਗੀ ਨੂੰ ਪੱਗ ਜਾਂ ਦੁਮਾਲਾ ਸਜਾਉਣ ਲਈ 30 ਮਿੰਟ ਦਾ ਸਮਾਂ ਦਿੱਤਾ ਗਿਆ । ਜਿਨ੍ਹਾਂ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਲਿਆ ਉਹਨਾਂ ਨੂੰ ਦਸਤਾਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਸੰਤ ਬਾਬਾ ਪਰਮਾਨੰਦ ਜੀ (ਮੁੱਖ ਸੇਵਾਦਾਰ ਗੁਰਦੂਆਰਾ ਬਾਬਾ ਹੁੰਦਾਲ ਜੀ) ਸਿੰਘ ਸਾਹਿਬ ਗਿਆਨੀ ਰਾਜਬੀਰ ਸਿੰਘ ਜੀ ਅਤੇ ਸ. ਸਤਿੰਦਰਬੀਰ ਸਿੰਘ (ਡੀ.ਈ.ਓ.) ਵਿਸ਼ੇਸ਼ ਤੌਰ ਤੇ ਪਹੁੰਚੇ ।ਸਕਲ ਦੇ ਐਮ.ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਆਏ ਮਹਿਮਾਨਾਂ ਦਾ ਵਿਸ਼ੈਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਸਿਮਰਤਪਾਲ ਸਿੰਘ ਬੇਦੀ, ਸ. ਬਲਦੇਵ ਸਿੰਘ ਗਾਂਧੀ, ਸਵਿੰਦਰ ਸਿੰਘ ਚੰਦੀ, ਸ. ਹਰਜਿੰਦਰ ਸਿੰਘ, ਸ. ਜਸਕੰਵਲ ਸਿੰਘ (ਕਨੇਡਾ), ਤਨਵੀਰ ਕੌਰ ਹਾਜਿਰ ਸਨ । ਇੰਨ੍ਹਾ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਸ. ਸਤਿੰਦਰਬੀਰ ਸਿੰਘ, ਇੰਜੀਨੀਅਰ ਸ. ਜਸਕੰਵਲ ਸਿੰਘ ਕਨੇਡਾ, ਅਤੇ ਸ. ਸਿਮਰਤਪਾਲ ਸਿਮਘ ਬੇਦੀ ਅਤੇ ਹਰਜਿੰਦਰ ਸਿੰਘ ਨੇ ਬਾਖੂਬੀ ਨਿਭਾਈ । ਖੁਲੇ ਮੁਕਾਬਲੇ ਵਿੱਚ ੳਦੈਪ੍ਰਤਾਪ ਸਿੰਘ (ਪਹਿਲਾ), ਹਰਜੋਤ ਸਿਮਘ (ਦੂਸਰਾ), ਰੰਨਜੋਧਬੀਰ ਸਿੰਘ (ਤੀਸਰਾ) ਸਥਾਨ ਹਾਸਿਲ ਕੀਤਾ ।

ਇਸੇ ਤਰ੍ਹਾਂ ਦੁਮਾਲਾ ਮੁਕਾਬਲੇ ਵਿੱਚ ਸ਼ਮਸ਼ੇਰ ਸਿੰਘ (ਪਹਿਲਾ), ਬਿੰਦਰਪਾਲ ਸਿੰਘ (ਦੂਸਰਾ) ਅਤੇ ਇਸ਼ਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ।ਇਸੇ ਤਰ੍ਹਾਂ ਸੀਨੀਅਰ ਮੁਕਾਬਲਿਆਂ ਵਿੱਚ ਗੁਰਸਿਮਰਨ ਸਿੰਘ (ਪਹਿਲਾ), ਸਾਹਿਲਦੀਪ ਸਿੰਘ (ਦੂਸਰਾ) ਅਤੇ ਸਾਹਿਲਪ੍ਰੀਤ ਸਿੰਘ (ਤੀਸਰਾ) ਸਥਾਨ ਹਾਸਿਲ ਕੀਤਾ ਅਤੇ ਮਨਬੀਰ ਸਿੰਘ ਅਤੇ ਪ੍ਰਤਾਪ ਸਿੰਘ (ਕੋਂਸੋਲੇਸ਼ਨ ਪ੍ਰਾਈਜ)। ਇਸੇ ਤਰ੍ਹਾਂ ਮਿਡਲ ਮੁਕਾਬਲਿਆਂ ਵਿੱਚ ਜਸਮੀਤ ਸਿੰਘ (ਪਹਿਲਾ), ਸੁੱਖਮਨਦੀਪ ਸਿੰਘ (ਦੂਸਰਾ), ਅਭੀਜੀਤ ਸਿੰਘ (ਤੀਸਰਾ) ਅਤੇ ਗਗਨਪ੍ਰੀਤ ਸਿੰਘ (ਚੌਥਾ) ਸਥਾਨ ਹਾਸਿਲ ਕੀਤਾ।

ਇਸੇ ਤਰ੍ਹਾਂ ਪ੍ਰਾਇਮਰੀ ਮੁਕਾਬਲਿਆਂ ਵਿੱਚ ਨਵਜੋਤ ਸਿੰਘ (ਪਹਿਲਾ), ਜੈਦੀਪ ਸਿੰਘ (ਦੂਸਰਾ), ਰਾਜਪ੍ਰਤਾਪ ਸਿੰਘ (ਤੀਸਰਾ) ਅਤੇ ਸਹਿਜਪ੍ਰੀਤ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਦੁਮਾਲਾ ਪ੍ਰਾਇਮਰੀ ਵਰਗ ਵਿੱਚ ਤਸ਼ਿਸ਼ ਪ੍ਰੀਤ ਕੌਰ (ਪਹਿਲਾ), ਹੁਸਨਦੀਪ ਸਿੰਘ (ਦੂਸਰਾ), ਆਲਮਦੀਪ ਸਿੰਘ (ਤੀਸਰਾ) ਅਤੇ ਈਸ਼ਦੀਪ ਸਿੰਘ ਨੇ ਚੌਥਾ ਸਥਾਨ ਹਾਲਿਸ ਕੀਤਾ। ਇਸੇ ਤਰ੍ਹਾਂ ਦੁਮਾਲਾ ਮਿਡਲ ਵਰਗ ਵਿੱਚ ਜਸਮੀਨ ਕੌਰ (ਪਹਿਲਾ) ਹਿੰਮਤ ਸਿੰਘ (ਦੂਸਰਾ) ਗੁਰਲੀਨ ਕੌਰ (ਤੀਸਰਾ) ਅਤੇ ਪ੍ਰਭਸਿਮਰਨ ਕੌਰ ਨੇ ਚੋਥਾ ਸਥਾਨ ਹਾਸਿਲ ਕੀਤਾ। ਅੰਤ ਵਿੱਚ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਯਾਦਗਾਰੀ ਮੋਮੇਂਟੋ ਅਤੇ ਸਰਟੀਫਿਕੇਟਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ (ਕੋਆਰਡੀਨੇਟਰ), ਨੀਲਾਕਸ਼ੀ ਗੁਪਤਾ (ਕੋਆਰਡੀਨੇਟਰ), ਰਾਜਵਿੰਦਰ ਕੌਰ (ਕੋਆਰਡੀਨੇਟਰ), ਅਤੇ ਸਮੂਹ ਸਟਾਫ ਅਤੇ ਬੱਚੇ ਹਾਜਿਰ ਸਨ ।

Related Articles

Leave a Reply

Your email address will not be published.

Back to top button