ਜੰਡਿਆਲਾ ਗੁਰੂ, 19 ਮਈ (ਕੰਵਲਜੀਤ ਸਿੰਘ) : ਜੰਡਿਆਲਾ ਗੁਰੂ ਤੋਂ ਸ. ਸੁਖਦੀਪ ਸਿੰਘ ਨੇ ਥਾਣਾ ਜੰਡਿਆਲਾ ਗੁਰੂ ਨੂੰ ਦਿੱਤੀ ਸ਼ਿਕਾਇਤ ਵਿਚ ਲਿਖਿਆ ਕਿ ਉਹ ਮਲਿਆਣਾ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਦਾਣਾ ਮੰਡੀ ਨੇੜੇ ਲੋਹੇ ਦੇ ਸਮਾਨ ਦੀ ਦੁਕਾਨ ਹੈ, ਮੇਰਾ ਤਾਇਆ ਇੰਦਰਜੀਤ ਸਿੰਘ ਬਿਮਾਰ ਸੀ, ਅਸੀਂ ਪਤਾ ਲੈਣ ਅੰਮ੍ਰਿਤਸਰ ਹਸਪਤਾਲ ਗਏ ਸੀ, ਮੇਰਾ ਜੀਜਾ ਚਰਨਪ੍ਰੀਤ ਸਿੰਘ ਵਾਸੀ ਖਡੂਰ ਸਾਹਿਬ ਰੋਡ ਅਤੇ ਜਗਦੇਵ ਸਿੰਘ ਦੋਵੇਂ ਰਾਤ ਨੂੰ ਕਾਰ ਆਈ ਟਵੰਟੀ ਨੰਬਰ ਪੀਬੀ 46 ਏਡੀ 70 80 ਵਿੱਚ ਇੰਦਰਜੀਤ ਸਿੰਘ ਦਾ ਪਤਾ ਲੈਣ ਲਈ ਗਏ ਸਨ ਜਦੋਂ ਅਸੀਂ ਰਾਤ 9:45 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਏ ਅਤੇ ਵਾਪਸ ਆ ਰਹੇ ਸੀ ਅਸੀਂ 10: 15 ਵਜੇ ਜਦੋਂ ਪਿੰਡ ਮਾਨਾਵਾਲਾ ਨੇੜੇ ਪਿਸ਼ਾਬ ਕਰਨ ਲਈ ਉਤਰਿਆ ਤਾਂ ਮੇਰੇ ਦੋਵੇਂ ਜੀਜਾ ਪਿਸ਼ਾਬ ਕਰਨ ਲਈ ਕਾਰ ਦੇ ਪਿਛਲੇ ਪਾਸੇ ਚਲੇ ਗਏ ਅਤੇ ਜਦੋਂ ਉਹ ਪਿਸ਼ਾਬ ਕਰ ਕੇ ਕਾਰ ਵਿਚ ਬੈਠ ਗਏ ਤਾਂ ਮੇਰਾ ਜੀਜਾ ਚਰਨਪ੍ਰੀਤ ਸਿੰਘ ਅਗਲੀ ਸੀਟ ਤੇ ਦੂਜਾ ਜੀਜਾ ਜਗਦੇਵ ਸਿੰਘ ਪਿਛਲੀ ਸੀਟ ‘ਤੇ ਬੈਠ ਗਿਆ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਦੇਖਿਆ ਕਿ ਕਾਰ ਦੇ ਕੋਲ ਦੋ ਨੌਜਵਾਨ ਖੜ੍ਹੇ ਸਨ, ਜਿਨ੍ਹਾਂ ‘ਚੋਂ ਇਕ ਦੇ ਹੱਥ ‘ਚ ਪਿਸਤੌਲ ਅਤੇ ਇਕ ਹੱਥ ‘ਚ ਸੋਟੀ ਸੀ।
ਜੀਜਾ ਜਗਦੇਵ ਸਿੰਘ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਦੋਵੇਂ ਨੌਜਵਾਨ ਹਥਿਆਰਾਂ ਸਮੇਤ ਅਪਣੀ ਕਾਰ ਵੱਲ ਭੱਜੇ ਅਤੇ ਉਹ ਆਪਣੀ ਵੱਡੀ ਕਾਰ ਰੰਗ ਕਾਲਾ ‘ਤੇ ਸਵਾਰ ਹੋ ਕੇ ਜੰਡਿਆਲਾ ਵੱਲ ਨੂੰ ਚਲੇ ਗਏ। ਇਸ ਤੋਂ ਬਾਅਦ ਅਸੀਂ ਆਪਣੇ ਜੀਜੇ ਨੂੰ ਜੰਡਿਆਲਾ ਗੁਰੂ ਦੇ ਉਮੀਦ ਹਸਪਤਾਲ ਲੈ ਕੇ ਆਏ ਅਤੇ ਖੂਨ ਨਾਲ ਲੱਥਪੱਥ ਲਾਸ਼ ਦੇਖ ਕੇ ਉਮੀਦ ਹਸਪਤਾਲ ਦੇ ਡਾਕਟਰ ਨੇ ਉਸ ਨੂੰ ਅੰਮ੍ਰਿਤਸਰ ਲਿਜਾਣ ਲਈ ਕਿਹਾ ਅਤੇ ਜਦੋਂ ਅਸੀਂ ਅੰਮ੍ਰਿਤਸਰ ਹਸਪਤਾਲ ਪਹੁੰਚੇ ਤਾਂ ਉੱਥੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਤੇ ਮੇਰਾ ਜੀਜਾ ਜਗਦੇਵ ਸਿੰਘ ਕਾਰ ਤੋਂ ਡਿੱਗਣ ਕਾਰਨ ਉਹ ਵੀ ਜ਼ਖਮੀ ਹੋ ਗਏ ਅਤੇ ਉਸਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ।ਚਾਟੀਵਿੰਡ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 302,3798,511,323 34,25,27 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।