ਅੰਮ੍ਰਿਤਸਰ, 20 ਜੂਨ (ਸਾਹਿਲ ਗੁਪਤਾ/ਕੰਵਲਜੀਤ ਸਿੰਘ) : ਮਾਮਲਾ ਬਾਬਾ ਦੇ ਪਿੰਡ ਧਿਆਨਪੁਰ ਦੇ ਰਹਿਣ ਵਾਲੇ ਨੋਜਵਾਨ ਦੀ ਸਿਰ ਵਿਚ ਗੋਲੀ ਲਗਣ ਨਾਲ ਹੋਈ ਮੌਤ ਦਾ ਹੈ। ਜਿਸਦੇ ਪਿਤਾ ਹਰਪਾਲ ਸਿੰਘ ਬੀ ਐਸ ਅਧਿਕਾਰੀ ਜੌ ਕਿ ਫਿਰੋਜ਼ਪੁਰ ਦੇ ਜਲਾਲਾਬਾਦ ਬਾਰਡਰ ਪੋਸਟ ਤੇ ਤੈਨਾਤ ਹੈ ਨੇ ਦਸਿਆ ਕਿ ਉਹਨਾ ਦਾ ਬੇਟਾ ਰਿਸ਼ੀਵੰਤ ਜੌ ਕਿ ਆਪਣੇ ਦੋ ਦੌਸ਼ਤਾ ਨਾਲ ਕਾਰ ਵਿਚ ਵਿਆਹ ਸਮਾਗਮ ਤੌ ਵਾਪਿਸ ਆ ਰਿਹਾ ਸੀ ਜਿਸਦੀ
ਰਾਸਤੇ ਵਿਚ ਬਾਇਕ ਸਵਾਰ ਨਾਲ ਟੱਕਰ ਹੋਣ ਕਾਰਨ ਝੜਪ ਹੋ ਗਈ ਜਿਸਦੇ ਚਲਦੇ ਬਾਇਕ ਸਵਾਰ ਵਲੌ ਆਪਣੇ ਸਾਥੀਆਂ ਨੂੰ ਬੁਲਾ ਉਹਨਾ ਦੀ ਗੱਡੀ ਤੇ ਹਮਲਾ ਕੀਤਾ ਗਿਆ ਜਿਸ ਵਿਚ ਉਸਦੇ ਦੋ ਸਾਥੀ ਜਾਨ ਬਚਾ ਭਜ ਗਏ ਪਰ ਰਿਸ਼ੀਵੰਤ ਦੇ ਸਿਰ ਵਿਚ ਗੋਲੀ ਮਾਰ ਮੌਕੇ ਤੌ ਬਾਇਕ ਸਵਾਰ ਸਾਥੀਆਂ ਸਮੇਤ ਫਰਾਰ ਹੋ ਗਿਆ ਉਸਦੇ ਪਿਤਾ ਨੇ ਪੁਲਿਸ ਪ੍ਰਸ਼ਾਸ਼ਨ ਕੌਲੌ ਮੰਗ ਕੀਤੀ ਹੈ ਕਿ ਉਹ ਬਾਰਡਰ ਤੇ ਦੇਸ਼ ਦੀ ਰਖਿਆ ਕਰਦੇ ਹਨ ਪਰ ਅੱਜ ਉਨ੍ਹਾਂ ਦੇ ਬੇਟੇ ਦੀ ਇਸ ਬੇਬਜਾਹ ਹੱਤਿਆ ਲਈ ਪੁਲੀਸ ਪ੍ਰਸ਼ਾਸ਼ਨ ਦੌਸ਼ੀਆ ਤੇ ਬਣਦੀ ਕਾਰਵਾਈ ਕਰਨ ਅਤੇ ਸਾਨੂੰ ਇਨਸਾਫ ਮਿਲੇ। ਉਧਰ ਪੁਲਿਸ ਵਲੌ ਰਿਸ਼ੀਵੰਤ ਤੇ ਪਿਤਾ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।