
ਜਲੰਧਰ 07 ਮਈ (ਸ਼ੈਲੀ ਐਲਬਰਟ) : ਸ਼੍ਰੀਮਤੀ ਕਾਮਨਾ ਨੇ ਯੂਨਾਈਟਿਡ ਕਿ੍ਰਸਚੀਅਨ ਇੰਸਟੀਚਿਊਟ ਦੀ ਕਾਰਜਕਾਰੀ ਡਾਈਰੈਕਟਰ ਮੇਨੈਜਰ ਵੱਜੋ ਅਹੁਦਾ ਸੰਭਾਲਿਆ ਹੈ, ਕਾਮਨਾ ਪਹਿਲਾਂ ਵੀ ਸੇਂਟ ਥਾਮਸ ਸਕੂਲ਼ ਵਿੱਚ ਪ੍ਰਿੰਸੀਪਲ ਦੇ ਅਹੁਦੇ ‘ਤੇ ਸੇਵਾਵਾਂ ਨਿਭਾ ਰਹੀ ਹੈ ਅਤੇ ੳਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਵੇਖਦੇ ਹੋਏ ਚਰਚ ਓਫ ਨੌਰਥ ਇੰਡੀਆ ਦੇ ਅਧੀਨ ਡਾੳੇਸੇਸ ਓਫ ਚੰਡੀਗੜ ਨੇ ੳਨ੍ਹਾਂ ਨੂੰ ਪ੍ਰਿੰਸੀਪਲ ਦੇ ਨਾਲ- ਨਾਲ ਕਾਰਜਕਾਰੀ ਡਾਈਰੈਕਟਰ ਮੇਨੈਜਰ ਦੇ ਅਹੁਦੇ ‘ਤੇ ਵੀ ਨਿਯੁਕਤ ਕੀਤਾ ਹੈ।ਇਸ ਮੋਕੇ ਕਾਮਨਾ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਯੂ.ਸੀ.ਆਈ ਸਟਾਫ ਦੇ ਸਹਿਯੋਗ ਦੇ ਨਾਲ. ਯੂ.ਸੀ.ਆਈ ਨੂੰ ਸਿੱਖਿਆ ਦੇ ਖੇਤਰ ‘ਚ ਮੋਹਰੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੋਕੇ ਪਾਦਰੀ ਸਹਿਬਾਨਾਂ ਅਤੇ ਸਮੁਹ ਯੂ. ਸੀ. ਆਈ ਦੇ ਸਟਾਫ਼ ਨੇ ਮੈਡਮ ਕਾਮਨਾ ਨੂੰ ਫੂਲਾਂ ਦਾ ਗੁਲਦਸਤਾ ਭੇਟ ਕਰ ਉਹਨਾਂ ਦਾ ਸਵਾਗਤ ਕੀਤਾ।