ताज़ा खबरपंजाब

ਕਾਂਗਰਸ ਸਰਕਾਰ ਦੀ ਹਿਮਾਚਲ ਪ੍ਰਦੇਸ਼ ‘ਤੇ ਜਿੱਤ ਤੋਂ ਬਾਅਦ ਸਮਰਾਲਾ ’ਚ ਵੰਡੇ ਗਏ ਲੱਡੂ

ਸਮਰਾਲਾ, 08 ਦਸੰਬਰ (ਭੁੱਸ਼ਨ ਬਾਂਸਲ, ਕੁਲਵਿੰਦਰ ਬੇਦੀ) : ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਵਿੱਚ ਪੂਰਨ ਬਹੁਮੱਤ ਹਾਸਲ ਕਰਨ ਦੀ ਖੁਸ਼ੀ ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਯੂਥ ਕਾਂਗਰਸ ਹਲਕਾ ਸਮਰਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਜਲਣਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਜਲਣਪੁਰ ਨੇ ਕਿਹਾ ਕੇਂਦਰ ਦੀ ਭਾਜਪਾਈ ਸਰਕਾਰ ਜੋ ਪੂਰੇ ਭਾਰਤ ਨੂੰ ਭਗਵੇਂ ਰੰਗ ਵਿੱਚ ਰੰਗਣਾ ਚਾਹੁੰਦੀ ਸੀ, ਪ੍ਰੰਤੂ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣ ਨਤੀਜਿਆਂ ਨੇ ਭਾਜਪਾ ਦੇ ਮੂੰਹ ਦੇ ਕਰਾਰੀ ਚਪੇੜ ਮਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਿਮਾਚਲ ਵਿੱਚ ਕਾਂਗਰਸ ਪੂਰਨ ਬਹੁਮੱਤ ਨਾਲ ਸਰਕਾਰ ਬਣਾ ਰਹੀ ਹੈ, ਜਿਸ ਤਰ੍ਹਾਂ ਦਾ ਭਰੋਸਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਵਿੱਚ ਪ੍ਰਗਟ ਕੀਤਾ ਹੈ।

ਉਸ ਭਰੋਸੇ ਤੇ ਕਾਂਗਰਸ ਪੂਰੀ ਤਰ੍ਹਾਂ ਉਤਰੇਗੀ ਅਤੇ ਵਿਕਾਸ ਕੰਮਾਂ ਵਿੱਚ ਤੇਜੀ ਲਿਆਵੇਗੀ। ਪੰਜਾਬ ਵਿੱਚੋਂ ਜਿੱਤੀ ਆਮ ਆਦਮੀ ਪਾਰਟੀ ਜੋ ਹਿਮਾਚਲ ਅਤੇ ਗੁਜਰਾਤ ਵਿੱਚ ਸਰਕਾਰ ਬਣਾਉਣ ਦੇ ਸੁਫਨੇ ਲੈ ਰਹੀ ਸੀ, ਉਨ੍ਹਾਂ ਦੇ ਸੁਫਨੇ ਪੂਰੀ ਤਰ੍ਹਾਂ ਖੇਰੂੰ ਖੇਰੂੰ ਹੋ ਗਏ ਹਨ, ਇਸ ਦਾ ਮੁੱਖ ਕਾਰਨ ਜੋ ਪੰਜਾਬ ਦਾ ਮਾਡਲ ਇਹ ਪਾਰਟੀ ਹਿਮਾਚਲ ਅਤੇ ਗੁਜਰਾਤ ਵਿੱਚ ਲੈ ਕੇ ਗਈ ਸੀ, ਉਸ ਵਿੱਚ ਪੂਰੀ ਤਰ੍ਹਾਂ ਫੇਲ ਹੋ ਗਈ, ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਿਸੇ ਤਰ੍ਹਾਂ ਦਾ ਕੋਈ ਕੰਮ ਕਰ ਹੀ ਨਹੀਂ ਰਹੀ। ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਇਸ ਦਾ ਜਵਾਬ ਹਿਮਾਚਲ ਦੇ ਲੋਕਾਂ ਨੇ ਦਿੱਤਾ ਹੈ। ਇਸ ਹਾਰ ਨੂੰ ਮੁੱਖ ਰੱਖਦੇ ਹੋਏ ਨੈਕਿਤਕਤਾ ਦੇ ਅਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਭੰਗਲਾਂ , ਸਰਪੰਚ ਸਿਕੰਦਰ ਸਿੰਘ ਸਰਵਰਪੁਰ, ਮਨਿੰਦਰ ਸਿੰਘ ਮੱਲ ਮਾਜਰਾ, ਵਿਸ਼ਾਲ ਭਾਰਤੀ, ਰਵੀ ਕੁਮਾਰ ਚੇਅਰਮੈਨ, ਬਿੱਲਾ ਸਰਪੰਚ ਬਾਲਿਓਂ, ਲਾਡੀ ਬਗਲੀ ਪੰਚ, ਮਨਿੰਦਰ ਸਿੰਘ ਜਲਣਪੁਰ, ਸੁਖਦੇਵ ਸਿੰਘ ਸਰਪੰਚ ਜਲਣਪੁਰ, ਸੋਨੀ ਗੋਸਲਾਂ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਖੱਟਰਾਂ, ਦੀਪੂ ਸਮਰਾਲਾ, ਕੁਲਵੰਤ ਸਿੰਘ ਗੋਸਲਾਂ, ਗਗਨਦੀਪ ਸਿੰਘ ਸਰਵਰਪੁਰ, ਵਰਿੰਦਰ ਜਲਣਪੁਰ, ਜਗਦੀਪ ਸਿੰਘ ਸਮਰਾਲਾ, ਸੋਨੂੰ ਸਮਰਾਲਾ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button